ਹੈਦਰਾਬਾਦ— ਆਂਧਰਾ ਪ੍ਰਦੇਸ਼ ਦੀ ਰਾਜਨੀਤੀ ਰਾਜ ਨੂੰ ਵਿਸ਼ੇਸ਼ ਦਰਜਾ ਦਿਵਾਉਣ ਦੀ ਮੰਗ ਕਾਰਨ ਕਾਫੀ ਸਮੇਂ ਤੋਂ ਗਰਮਾਈ ਹੋਈ ਹੈ। ਇਕ ਅਤੇ ਜਿੱਥੇ ਰਾਜ ਸਰਕਾਰ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧ ਰਹੀ ਹੈ, ਉੱਥੇ ਹੀ ਰਾਜ ਦੀਆਂ ਵਿਰੋਧੀ ਪਾਰਟੀਆਂ ਨੇ ਨਾਇਡੂ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਵਿਸ਼ੇਸ਼ ਰਾਜ ਦੀ ਮੰਗ ਕਾਰਨ ਹੀ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਕੇਂਦਰ ਦੀ ਐੱਨ.ਡੀ.ਏ. ਸਰਕਾਰ ਤੋਂ ਗਠਜੋੜ ਤੋੜ ਲਿਆ ਸੀ। ਆਪਣੀ ਮੰਗ ਨੂੰ ਲੈ ਕੇ ਤੇਲੁਗੂ ਦੇਸ਼ਮ ਪਾਰਟੀ (ਟੀ.ਡੀ.ਪੀ.) ਦੇ ਪ੍ਰਧਾਨ ਚੰਦਰਬਾਬੂ ਨਾਇਡੂ 20 ਅਪ੍ਰੈਲ ਤੋਂ ਭੁੱਖ ਹੜਤਾਲ 'ਤੇ ਬੈਠਣ ਵਾਲੇ ਹਨ। ਇਸ ਹੜਤਾਲ ਨੂੰ ਵਿਰੋਧੀ ਧਿਰ ਦੀ ਵਾਈ.ਐੱਸ.ਆਰ. ਕਾਂਗਰਸ ਪਾਰਟੀ ਨੇ ਲੋਕਾਂ ਨਾਲ ਧੋਖਾ ਦੱਸਿਆ ਹੈ। ਵਾਈ.ਐੱਸ.ਆਰ.ਸੀ.ਪੀ. ਨੇਤਾ ਜਗਨ ਮੋਹਨ ਰੈੱਡੀ ਨੇ ਕਿਹਾ ਹੈ,''ਜਦੋਂ ਵਾਈ.ਐੱਸ.ਆਰ.ਸੀ.ਪੀ. ਦੇ ਸਾਰੇ ਸੰਸਦ ਮੈਂਬਰਾਂ ਨੇ ਅਸਤੀਫਾ ਦਿੱਤਾ ਸੀ ਅਤੇ ਭੁੱਖ-ਹੜਤਾਲ 'ਤੇ ਚੱਲੇ ਗਏ ਸਨ, ਉਦੋਂ ਕੀ ਹੋਇਆ ਸੀ? ਜੇਕਰ ਉਹ (ਨਾਇਡੂ) ਉਦੋਂ ਆਪਣੇ ਸੰਸਦ ਮੈਂਬਰਾਂ ਤੋਂ ਇਹ ਕਰਵਾਉਂਦੇ ਤਾਂ ਰਾਸ਼ਟਰੀ ਮੁੱਦਾ ਬਣਦਾ ਅਤੇ ਕੇਂਦਰ ਵਿਸ਼ੇਸ਼ ਰਾਜ ਦਾ ਦਰਜਾ ਦੇ ਦਿੰਦਾ।''
ਜ਼ਿਕਰਯੋਗ ਹੈ ਕਿ ਨਾਇਡੂ ਦੇ 13 ਮੰਤਰੀ ਆਪਣੇ ਜ਼ਿਲਿਆਂ 'ਚ ਭੁੱਖ ਹੜਤਾਲ 'ਤੇ ਬੈਠਣਗੇ, ਜਦੋਂ ਕਿ ਬਾਕੀ ਸਾਰੇ ਮੰਤਰੀ ਨਾਇਡੂ ਦੇ ਨਾਲ ਹੀ ਹੜਤਾਲ 'ਚ ਸ਼ਾਮਲ ਹੋਣਗੇ। ਕੇਂਦਰ ਸਰਕਾਰ ਵੱਲੋਂ ਵਿਸ਼ੇਸ਼ ਰਾਜ ਦਾ ਦਰਜਾ ਨਾ ਦਿੱਤੇ ਜਾਣ ਅਤੇ ਆਂਝਰਾ ਪ੍ਰਦੇਸ਼ ਰੀਆਰਗਨਾਈਜੇਸ਼ਨ ਐਕਟ ਦੇ ਪ੍ਰਬੰਧਾਂ ਨੂੰ ਲਾਗੂ ਕਰਨ ਦੀ ਮੰਗ ਨੂੰ ਲੈ ਕੇ ਟੀ.ਡੀ.ਪੀ. ਨੇ ਕੇਂਦਰ ਸਰਕਾਰ ਤੋਂ ਸਮਰਥਨ ਵਾਪਸ ਲੈ ਲਿਆ ਸੀ। ਇਸ ਨੂੰ ਲੈ ਕੇ ਲੋਕ ਸਭਾ 'ਚ ਅਵਿਸ਼ਵਾਸ ਪ੍ਰਸਤਾਵ ਪੇਸ਼ ਕੀਤਾ ਜਾਣਾ ਸੀ ਪਰ ਸਰਕਾਰ ਦਾ ਦੋਸ਼ ਹੈ ਕਿ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਸਦਨ ਦੀ ਕਾਰਵਾਈ ਚੱਲ ਨਹੀਂ ਸਕੀ ਅਤੇ ਬੇਭਰੋਸਗੀ ਪ੍ਰਸਤਾਵ ਵੀ ਪੇਸ਼ ਨਹੀਂ ਹੋ ਸਕਿਆ। ਰਾਜ 'ਚ ਸਾਰੀਆਂ ਪਾਰਟੀਆਂ ਵੱਲੋਂ ਸਮਰਥਿਤ ਬੰਦ ਸੋਮਵਾਰ ਨੂੰ ਬੁਲਾਇਆ ਗਿਆ ਸੀ।
ਪ੍ਰੇਮ ਗੁਪਤਾ ਨੇ ਲਾਲੂ ਪ੍ਰਸਾਦ ਨੂੰ ਦਿੱਤਾ ਧੋਖਾ?
NEXT STORY