ਠਾਣੇ (ਭਾਸ਼ਾ)- ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ 'ਚ ਇਕ ਵਿਅਕਤੀ ਨੇ ਆਨਲਾਈਨ ਖਰੀਦਾਰੀ ਮੰਚ ਤੋਂ 46 ਹਜ਼ਾਰ ਰੁਪਏ ਮੁੱਲ ਦਾ ਸਮਾਰਟਫੋਨ ਮੰਗਵਾਇਆ ਪਰ ਉਸ ਨੂੰ ਦਿੱਤੇ ਗਏ ਪਾਰਸਲ 'ਚ ਸਾਬਣ ਦੀਆਂ ਤਿੰਨ ਟਿਕੀਆਂ ਮਿਲੀਆਂ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਭਯੰਦਰ ਪੁਲਸ ਥਾਣੇ ਦੇ ਇਕ ਅਧਿਕਾਰੀ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਪੀੜਤ ਦੇ ਪਾਰਸਲ ਨਾਲ ਡਿਲਿਵਰੀ ਦੌਰਾਨ ਛੇੜਛਾੜ ਕੀਤੀ ਗਈ ਹੈ।
ਇਹ ਵੀ ਪੜ੍ਹੋ : ਦੀਵਾਲੀ ਵਾਲੇ ਦਿਨ ਵਾਪਰੀ ਸ਼ਰਮਨਾਕ ਘਟਨਾ, 25 ਸਾਲਾ ਕੁੜੀ ਨੂੰ ਸ਼ਰਾਬ ਪਿਲਾ ਕੇ ਕੀਤਾ ਗੈਂਗਰੇਪ
ਉਨ੍ਹਾਂ ਦੱਸਿਆ ਕਿ ਪੀੜਤ ਨੇ ਆਨਲਾਈਨ ਖਰੀਦਾਰੀ ਮੰਚ ਤੋਂ 46 ਹਜ਼ਾਰ ਰੁਪਏ ਦਾ ਸਮਾਰਟਫੋਨ ਮੰਗਵਾਇਆ ਸੀ। ਪੁਲਸ ਨੇ ਪੀੜਤ ਵਲੋਂ ਦਰਜ ਸ਼ਿਕਾਇਤ ਦੇ ਹਵਾਲੇ ਤੋਂ ਦੱਸਿਆ ਕਿ ਜਦੋਂ ਉਸ ਨੇ ਪੈਕੇਟ ਖੋਲ੍ਹਿਆ, ਉਦੋਂ ਉਸ ਨੂੰ ਮੋਬਾਇਲ ਫ਼ੋਨ ਦੇ ਪੈਕੇਟ 'ਚ ਭਾਂਡੇ ਧੋਣ ਵਾਲੇ ਸਾਬਣ ਦੀਆਂ ਤਿੰਨ ਟਿਕੀਆਂ ਮਿਲੀਆਂ। ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਸ਼ਨੀਵਾਰ ਨੂੰ ਅਣਪਛਾਤੇ ਅਪਰਾਧੀ ਖ਼ਿਲਾਫ਼ ਭਾਰਤੀ ਦੰਡਾਵਲੀ (ਆਈ.ਪੀ.ਸੀ.) ਦੀ ਧਾਰਾ 420 ਦੇ ਅਧੀਨ ਮਾਮਲਾ ਦਰਜ ਕੀਤਾ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
7 ਪਿੰਡਾਂ ਦੇ ਲੋਕ ਬਿਨਾਂ ਪਟਾਕਿਆਂ ਦੇ ਮਨਾਉਂਦੇ ਹਨ ਦੀਵਾਲੀ, ਵਜ੍ਹਾ ਜਾਣ ਹੋ ਜਾਓਗੇ ਹੈਰਾਨ
NEXT STORY