ਨੋਇਡਾ— ਕੋਰੋਨਾ ਕਾਰਨ ਗੌਤਮ ਬੁੱਧ ਨਗਰ (ਨੋਇਡਾ) 'ਚ ਚਿੰਨ 45 ਹਾਟਸਪਾਟ 'ਚ ਹੁਣ 14 ਗ੍ਰੀਨ ਜੋਨ 'ਚ ਆ ਗਏ ਹਨ ਜਦਕਿ 13 ਆਰੇਂਜ ਜੋਨ ਵਿਚ ਤੇ 18 ਰੈੱਡ ਜੋਨ 'ਚ ਹਨ। ਗੌਤਮ ਬੁੱਧ ਨਗਰ ਦੇ ਜ਼ਿਲ੍ਹਾ ਅਧਿਕਾਰੀ ਸੁਹਾਸ ਐੱਲ. ਵਾਈ. ਨੇ ਦੱਸਿਆ ਕਿ ਜਿਨ੍ਹਾਂ-ਜਿਨ੍ਹਾਂ ਜਗ੍ਹਾਂ 'ਤੇ ਕੋਰੋਨਾ ਦੇ ਮਰੀਜ਼ ਮਿਲੇ ਸਨ ਉਨ੍ਹਾ ਜਗ੍ਹਾਂ ਨੂੰ ਹਾਟਸਪਾਟ ਐਲਾਨ ਕਰਕੇ ਉਸ ਨੂੰ ਸੀਲ ਕਰ ਦਿੱਤਾ ਗਿਆ ਹੈ। ਸੋਮਵਾਰ ਨੂੰ 14 ਨਵੇਂ ਮਾਮਲਿਆਂ ਦੇ ਨਾਲ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਸੰਖਿਆਂ 129 ਹੋ ਗਈ ਹੈ। ਜ਼ਿਲ੍ਹਾ ਅਧਿਕਾਰੀ ਨੇ ਦੱਸਿਆ ਜਿਨ੍ਹਾ ਜਗ੍ਹਾਂ 'ਤੇ 28 ਦਿਨ ਦੇ ਅੰਦਰ ਕੋਈ ਨਵਾਂ ਕੇਸ ਨਹੀਂ ਆਇਆ, ਉਸ ਨੂੰ ਗ੍ਰੀਨ ਜੋਨ 'ਚ ਬਦਲ ਦਿੱਤਾ ਗਿਆ। ਨੋਇਡਾ ਦੇ ਡਿਜਾਈਨਰ ਪਾਰਕ ਸੈਕਟਰ 62, ਲੋਟਸ ਸਪੇਸ਼ੀਆ ਸੈਕਟ 100, ਅਲਫਾ-1 ਗ੍ਰੇਟਰ ਨੋਇਡਾ, ਸੈਕਟਰ 27 ਨੋਇਡਾ, ਏ. ਟੀ. ਐੱਸ. ਡਾਲਸੇ ਗ੍ਰੇਟਰ ਨੋਇਡਾ, ਏਸ ਗੋਲਫਸ਼ਾਇਰ ਸੈਕਟਰ 150, ਸੈਕਟਰ 44 ਨੋਇਡਾ, ਗ੍ਰਾਮ ਵਿਸ਼ੋਲੀ ਪੋਸਟ ਦੁਜਾਨਾ ਗ੍ਰੇਟਰ ਨੋਇਡਾ, ਜੇਪੀ ਵਿਸ਼ ਟਾਊਨ ਸੈਕਟਰ 128 ਨੋਇਡਾ, ਅਮਰੀਕਾਨ ਸੈਕਟਰ 3 ਗ੍ਰੇਟਰ ਨੋਇਡਾ, ਨਿਰਾਲਾ ਗ੍ਰੀਨ ਤੇ ਪਤਵਾਰੀ ਗਾਂਓ, ਮਹਿਕ ਰੇਜਿਡੇਂਸੀ ਅਕਸ਼ਰ, ਘੋੜੀ ਬਛੇੜਾ ਗਾਂਓ ਗ੍ਰੇਟਰ ਨੋਇਡਾ, ਪਾਮ ਓਲੰਪਿਆ ਗੌਰ ਸਿਟੀ 2 ਨੂੰ ਗ੍ਰੀਨ ਜੋਨ ਐਲਾਨ ਕਰ ਦਿੱਤਾ ਗਿਆ ਹੈ।
13 ਆਰੇਂਜ ਜੋਨ
ਡੀ. ਐੱਮ. ਸੁਹਾਸ ਐੱਲ. ਵਾਈ. ਨੇ ਦੱਸਿਆ ਕਿ ਸੈਕਟਰ 37 ਨੋਇਡਾ, ਲਾਜਿਕਸ ਬਲਾਸਮ ਕਾਊਂਟੀ ਸੈਕਟਰ 137, ਪਰਸ ਟਿਆਰਾ ਸੋਸਾਇਟੀ ਸੈਕਟਰ 137, ਵਿਜੇਲ ਵਾਜੀਦਪੁਰ, ਗ੍ਰੈਂਡ ਓਮੇਕਸ ਸੈਕਟਰ 93 ਬੀ ਨੋਇਡਾ, ਡਿਜ਼ਾਇਨਰ ਪਾਰਕ ਸੈਕਟਰ 62 ਨੋਇਡਾ, ਸੈਕਟਰ 28 ਨੋਇਡਾ, ਸਿਲਵਰ ਸਿਟੀ ਗ੍ਰੇਟਰ ਨੋਇਡਾ, 14 ਅਵੇਨਿਊ ਗੌਰ ਸਿਟੀ ਗ੍ਰੇਟਰ ਨੋਇਡਾ, ਸ਼ਤਾਬਦੀ ਰੇਲ ਵਿਹਾਰੀ ਸੈਕਟਰ 62 ਨੋਇਡਾ, ਈਟਾ-ਵਨ ਗ੍ਰੇਟਰ ਨੋਇਡਾ, ਸੁਪਰਟੇਕ ਕੇਪਟਾਊਨ ਸੈਕਟ 74, ਸੈਕਟਰ 50 ਨੋਇਡਾ, ਗਾਮਾ ਵਨ ਗ੍ਰੇਟਰ ਨੋਇਡਾ, ਐਲਿਡਕੋ ਓਟੋਪਿਆ ਸੈਕਟਰ 93-ਏ ਨੂੰ ਆਰੇਂਜ ਜੋਨ 'ਚ ਰੱਖਿਆ ਗਿਆ ਹੈ।
ਸੂਬਿਆਂ ਵਿਚ ਨਿਵੇਸ਼ ਲਈ 3 ਮਹੀਨਿਆਂ ਵਿਚ ਦੇਵਾਂਗੇ ਕਲੀਅਰੈਂਸ
NEXT STORY