ਹਿੰਡਨ – ਭਾਰਤੀ ਹਵਾਈ ਫੌਜ ਦੇ ਮੁਖੀ ਏਅਰ ਚੀਫ ਮਾਰਸ਼ਲ ਵੀ. ਆਰ. ਚੌਧਰੀ ਨੇ ਕਿਹਾ ਹੈ ਕਿ ਹਵਾਈ ਫੌਜ ਦੇ ਹੁੰਦਿਆਂ ਬਾਹਰੀ ਤਾਕਤਾਂ ਸਰਹੱਦਾਂ ਦੀ ਉਲੰਘਣਾ ਨਹੀਂ ਕਰ ਸਕਦੀਆਂ। ਪੂਰਬੀ ਲੱਦਾਖ ਵਿਚ ਪਿਛਲੇ ਸਾਲ ਵਾਪਰੀਆਂ ਘਟਨਾਵਾਂ ਦੀ ਪ੍ਰਤੀਕਿਰਿਆ ਵਿਚ ਤੁਰੰਤ ਕਾਰਵਾਈ ਭਾਰਤੀ ਹਵਾਈ ਫੌਜ ਨੇ ਕੀਤੀ ਜੋ ਕਿਸੇ ਵੀ ਹਾਲਾਤ ਨਾਲ ਨਜਿੱਠਣ ਦੀ ਤਿਆਰੀ ਦਾ ਸਬੂਤ ਸੀ।
ਇਹ ਵੀ ਪੜ੍ਹੋ - ਦਫ਼ਤਰ ਆਉਣ ਵਾਲੇ ਕਰਮਚਾਰੀਆਂ ਨੂੰ ਸਰਕਾਰ ਦਾ ਫਰਮਾਨ, 'No Vaccine-No Entry'
ਉਨ੍ਹਾਂ 89ਵੇਂ ਹਵਾਈ ਫੌਜ ਦਿਵਸ ਦੇ ਮੌਕੇ ’ਤੇ ਦਿੱਤੇ ਗਏ ਆਪਣੇ ਸੰਬੋਧਨ ਵਿਚ ਇਹ ਵੀ ਕਿਹਾ ਕਿ ਭਾਰਤੀ ਹਵਾਈ ਫੌਜ ਨੂੰ ਦੇਸ਼ ਨੂੰ ਇਹ ਵਿਖਾਉਣਾ ਹੋਵੇਗਾ ਕਿ ਬਾਹਰੀ ਤਾਕਤਾਂ ਨੂੰ ਸਾਡੀਆਂ ਸਰਹੱਦਾਂ ਦੀ ਉਲੰਘਣਾ ਨਹੀਂ ਕਰਨ ਦਿੱਤੀ ਜਾਏਗੀ। ਦਿੱਲੀ ਦੇ ਬਾਹਰੀ ਇਲਾਕੇ ਵਿਚ ਹਿੰਡਨ ਹਵਾਈ ਅੱਡੇ ’ਤੇ ਆਯੋਜਿਤ ਇਕ ਸਮਾਰੋਹ ਵਿਚ ਉਨ੍ਹਾਂ ਕਿਹਾ ਕਿ ਕਿਉਂਕਿ ਸਾਡੀਆਂ ਚੁਣੌਤੀਆਂ ਲਗਾਤਾਰ ਵਧ ਰਹੀਆਂ ਹਨ ਤਾਂ ਸਾਡੀ ਤਾਕਤ ਅਤੇ ਇਹ ਯਕੀਨੀ ਕਰਨ ਦਾ ਸੰਕਲਪ ਵੀ ਵਧ ਰਿਹਾ ਹੈ ਕਿ ਹਵਾਈ ਤਾਕਤ ਦੀ ਸਭ ਤੋਂ ਚੰਗੀ ਵਰਤੋਂ ਕੀਤੀ ਜਾਏ। ਜਦੋਂ ਮੈਂ ਅੱਜ ਆਪਣੇ ਸਾਹਮਣੇ ਦੇ ਸੁਰੱਖਿਆ ਦ੍ਰਿਸ਼ ਨੂੰ ਦੇਖਦਾ ਹਾਂ ਤਾਂ ਮਹਿਸੂਸ ਕਰਦਾ ਹਾਂ ਕਿ ਮੈਂ ਅਹਿਮ ਸਮੇਂ ਵਿਚ ਕਮਾਂਡ ਸੰਭਾਲੀ ਹੈ।
ਇਹ ਵੀ ਪੜ੍ਹੋ - ਮੋਦੀ ਸਰਕਾਰ ਦੇ ਮੁੱਖ ਆਰਥਿਕ ਸਲਾਹਕਾਰ ਕ੍ਰਿਸ਼ਣਮੂਰਤੀ ਸੁਬਰਮਣੀਅਮ ਨੇ ਦਿੱਤਾ ਅਸਤੀਫਾ
ਉਨ੍ਹਾਂ ਕਿਹਾ ਕਿ ਪਿਛਲਾ ਸਾਲ ਕਾਫੀ ਚੁਣੌਤੀ ਭਰਿਆ ਰਿਹਾ ਸੀ। ਪੂਰਬੀ ਲੱਦਾਖ ਵਿਚ ਵਾਪਰੀਆਂ ਘਟਨਾਵਾਂ ਦੀ ਪ੍ਰਤੀਕਿਰਿਆ ਵਿਚ ਤੁਰੰਤ ਕਾਰਵਾਈ ਭਾਰਤੀ ਹਵਾਈ ਫੌਜ ਨੇ ਕੀਤੀ। ਕੋਵਿਡ ਨਾਲ ਸਬੰਧਤ ਸਭ ਕੰਮਾਂ ਨੂੰ ਪੂਰਾ ਕਰਨ ਵਿਚ ਸਾਡੇ ਯਤਨ ਕੌਮੀ ਕੋਸ਼ਿਸ਼ਾਂ ਦੇ ਹੱਕ ਵਿਚ ਵੱਡੀ ਪ੍ਰਾਪਤੀ ਰਹੇ। ਉਨ੍ਹਾਂ ਇਸ ਮੌਕੇ ’ਤੇ ਬਹਾਦਰ ਹਵਾਈ ਫੌਜੀ ਜਵਾਨਾਂ ਨੂੰ ਸਨਮਾਨਿਤ ਕੀਤਾ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਜੰਮੂ-ਕਸ਼ਮੀਰ 'ਚ ਪੁਲਸ ਨੇ ਲਸ਼ਕਰ ਦੇ ਅੱਤਵਾਦੀ ਨੂੰ ਮਾਰ ਗਿਰਾਇਆ
NEXT STORY