ਦੇਹਰਾਦੂਨ (ਭਾਸ਼ਾ)– ਉੱਤਰਾਖੰਡ ਦੇ 150 ਤੋਂ ਵਧੇਰੇ ਲੋਕ ਯੂਕਰੇਨ ’ਚ ਫਸੇ ਹੋਏ ਹਨ, ਜਿਨ੍ਹਾਂ ’ਚੋਂ ਜ਼ਿਆਦਾਤਰ ਵਿਦਿਆਰਥੀ ਹਨ। ਇਕੱਲੇ ਦੇਹਰਾਦੂਨ ਦੇ ਹੀ 39 ਲੋਕ ਜੰਗ ਪ੍ਰਭਾਵਿਤ ਯੂਕਰੇਨ ’ਚ ਫਸੇ ਹੋਏ ਹਨ। ਸੂਬੇ ਦੇ ਗ੍ਰਹਿ ਵਿਭਾਗ ਦੇ ਵਧੀਕ ਸਕੱਤਰ ਰਿਧੀਮ ਅਗਰਵਾਲ ਨੇ ਦੱਸਿਆ ਕਿ ਸ਼ੁੱਕਰਵਾਰ ਸ਼ਾਮ ਤਕ ਪ੍ਰਾਪਤ ਅੰਕੜਿਆਂ ਮੁਤਾਬਕ ਹਰੀਦੁਆਰ ਤੋਂ 26, ਨੈਨੀਤਾਲ ਤੋਂ 22, ਊਧਮਸਿੰਘ ਨਗਰ ਤੋਂ 20, ਪੌੜੀ ਤੋਂ 13, ਟਿਹਰੀ ਤੋਂ 10, ਉੱਤਰਾਕਾਸ਼ੀ ਤੋਂ 7, ਰੂਦਰਪ੍ਰਯਾਗ ਤੋਂ 5, ਚੰਪਾਵਤ ਤੋਂ 4, ਪਿਥੋਰਾਗੜ੍ਹ ਅਤੇ ਚਮੋਲੀ ਤੋਂ 2-2 ਜਦਕਿ ਅਲਮੋੜਾ ਦਾ ਇਕ ਵਿਅਕਤੀ ਯੂਕਰੇਨ ਫਸਿਆ ਹੋਇਆ ਹੈ।
ਇਹ ਵੀ ਪੜ੍ਹੋ: ਯੂਕ੍ਰੇਨ 'ਚ ਭਾਰਤੀ ਦੂਤਘਰ ਨੇ ਭਾਰਤੀ ਨਾਗਰਿਕਾਂ ਲਈ ਜਾਰੀ ਕੀਤੀ ਨਵੀਂ ਐਡਵਾਇਜ਼ਰੀ, ਦਿੱਤੀ ਇਹ ਹਿਦਾਇਤ
ਓਧਰ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਇਸ ਸਬੰਧ ’ਚ ਸ਼ੁੱਕਰਵਾਰ ਨੂੰ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜਿਤ ਡੋਭਾਲ ਨਾਲ ਗੱਲ ਕੀਤੀ ਸੀ। ਡੋਭਾਲ ਨੇ ਯੂਕਰੇਨ ’ਚ ਫਸੇ ਉੱਤਰਾਖੰਡ ਦੇ ਲੋਕਾਂ ਨੂੰ ਸੁਰੱਖਿਅਤ ਕੱਢਣ ਦਾ ਭਰੋਸਾ ਦਿੱਤਾ ਸੀ। ਧਾਮੀ ਨੇ ਮੌਜੂਦਾ ਸਥਿਤੀ ’ਤੇ ਚਰਚਾ ਕਰਨ ਲਈ ਸੀਨੀਅਰ ਅਧਿਕਾਰੀਆਂ ਨਾਲ ਬੈਠਕ ਵੀ ਕੀਤੀ ਅਤੇ ਉਨ੍ਹਾਂ ਨੂੰ ਯੂਕਰੇਨ ’ਚ ਫਸੇ ਉੱਤਰਾਖੰਡ ਦੇ ਵਿਦਿਆਰਥੀਆਂ ਸਮੇਤ ਹੋਰ ਲੋਕਾਂ ਦੇ ਮਾਪਿਆਂ ਨਾਲ ਲਗਾਤਾਰ ਸੰਪਰਕ ’ਚ ਰਹਿਣ ਨੂੰ ਕਿਹਾ। ਮੁੱਖ ਮੰਤਰੀ ਨੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਨਾ ਘਬਰਾਉਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਸਰਕਾਰ ਜੰਗ ਪ੍ਰਭਾਵਿਤ ਯੂਕਰੇਨ ਤੋਂ ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਕੱਢਣ ਲਈ ਵੱਡੇ ਪੱਧਰ ’ਤੇ ਸਾਰੀਆਂ ਕੋਸ਼ਿਸ਼ਾਂ ਕਰ ਰਹੀ ਹੈ।
ਇਹ ਵੀ ਪੜ੍ਹੋ: ਰਾਸ਼ਟਰਪਤੀ ਜ਼ੇਲੇਂਸਕੀ ਨੇ ਯੂਕ੍ਰੇਨ ਛੱਡਣ ਤੋਂ ਕੀਤਾ ਇਨਕਾਰ, ਕਿਹਾ - ਜੰਗ ਜਾਰੀ ਹੈ, ਮੈਨੂੰ ਅਸਲਾ ਚਾਹੀਦੈ, ਯਾਤਰਾ ਨਹੀ
ਜੈਰਾਮ ਠਾਕੁਰ ਨੇ ਹਿਮਾਚਲ ਵਾਸੀਆਂ ਦੇ ਯੂਕ੍ਰੇਨ 'ਚ ਫਸੇ ਹੋਣ ਦਾ ਮਾਮਲਾ ਜੈਸ਼ੰਕਰ ਦੇ ਸਾਹਮਣੇ ਚੁੱਕਿਆ
NEXT STORY