ਨਵੀਂ ਦਿੱਲੀ—ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੀ ਫੁਜ਼ੈਰਾ ਬੰਦਰਗਾਹ 'ਤੇ ਪਿਛਲੇ ਸਾਲ ਜੂਨ ਤੋਂ ਰੋਕੇ ਹੋਏ ਭਾਰਤੀ ਮਰਚੈਂਟ ਸ਼ਿਪ ਦੇ ਚਾਲਕ ਦਲ ਦੇ 18 ਮੈਂਬਰਾਂ ਦੀ ਹਾਲਤ ਦਿਨ ਪ੍ਰਤੀ ਦਿਨ ਬਦਤਰ ਹੁੰਦੀ ਜਾ ਰਹੀ ਹੈ। ਜਹਾਜ਼ ਦੇ ਕੈਪਟਨ ਨੇ ਦੱਸਿਆ ਕਿ ਕਰੂ ਮੈਂਬਰਾਂ ਦਾ ਭਾਰ ਤੇਜ਼ੀ ਨਾਲ ਘਟ ਰਿਹਾ ਹੈ। ਉਹ ਤਣਾਅ 'ਚ ਹਨ ਅਤੇ ਕਈ ਗੰਭੀਰ ਬੀਮਾਰੀਆਂ ਦੀ ਲਪੇਟ 'ਚ ਆ ਗਏ ਹਨ। ਗੈਸ ਵਾਹਕ ਜਹਾਜ਼ ਉਸ ਦੀ ਕੰਪਨੀ ਵਰੁਣ ਗਲੋਬਲ ਵਲੋਂ ਕਥਿਤ ਤੌਰ 'ਤੇ ਬਕਾਇਆ ਰਾਸ਼ੀ ਦਾ ਭੁਗਤਾਨ ਨਾ ਕਰਨ ਕਰਕੇ ਫੁਜ਼ੈਰਾ ਬੰਦਰਗਾਹ ਦੇ ਅਧਿਕਾਰੀਆਂ ਨੇ ਰੋਕ ਲਿਆ ਸੀ। ਜਹਾਜ਼ ਦੇ ਕੈਪਟਨ ਕੁਮਾਰ ਕ੍ਰਿਸ਼ਨ ਨੇ ਫੁਜ਼ੈਰਾ ਤੋਂ ਈਮੇਲ ਅਤੇ ਵਟਸਐਪ ਰਾਹੀਂ ਦੱਸਿਆ ਕਿ ਕਰੂ ਮੈਂਬਰਜ਼ ਨੂੰ ਭੋਜਨ ਅਤੇ ਪਾਣੀ ਵਰਗੀਆਂ ਜ਼ਰੂਰੀ ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀਆਂ ਅਤੇ ਉਨ੍ਹਾਂ ਨੂੰ ਪੂਰੀ ਸੈਲਰੀ ਵੀ ਨਹੀਂ ਦਿੱਤੀ ਜਾ ਰਹੀ। ਇਨ੍ਹਾਂ ਲੋਕਾਂ ਦੀ ਫੈਮਿਲੀ ਤੇ ਹੋਰ ਲੋਕਾਂ ਨੇ ਯੂ. ਏ. ਈ. 'ਚ ਭਾਰਤੀ ਦੂਤਘਰ ਤੇ ਵਿਦੇਸ਼ ਮੰਤਰਾਲਾ ਸਮੇਤ ਵੱਖ-ਵੱਖ ਅਧਿਕਾਰੀਆਂ ਨੂੰ ਚਿੱਠੀ ਲਿਖ ਕੇ ਦਖਲਅੰਦਾਜ਼ੀ ਦੀ ਮੰਗ ਕੀਤੀ ਹੈ।
ਡੀ. ਪੀ. ਆਈ. ਐੱਲ. ਦੇ ਪ੍ਰਮੋਟਰ ਭਟਨਾਗਰ ਨੂੰ ਮਿਲੀ ਜ਼ਮਾਨਤ
NEXT STORY