ਜੰਮੂ- 'ਬਮ ਬਮ ਭੋਲੇ' ਦੇ ਜੈਕਾਰਿਆਂ ਦਰਮਿਆਨ ਅਮਰਨਾਥ ਯਾਤਰਾ 'ਚ ਸ਼ਾਮਲ ਹੋਣ ਲਈ 4,800 ਤੋਂ ਵੱਧ ਸ਼ਰਧਾਲੂਆਂ ਦਾ 18ਵਾਂ ਜੱਥਾ ਸੋਮਵਾਰ ਤੜਕੇ ਕਸ਼ਮੀਰ ਦੇ ਦੋ ਬੇਸ ਕੈਂਪਾਂ ਲਈ ਜੰਮੂ ਤੋਂ ਰਵਾਨਾ ਹੋਇਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਸ ਦੌਰਾਨ ਕੇਂਦਰੀ ਰਿਜ਼ਰਵ ਪੁਲਸ ਬਲ (CRPF) ਦੇ ਜਵਾਨ ਉਨ੍ਹਾਂ ਨੂੰ ਸੁਰੱਖਿਆ ਮੁਹੱਈਆ ਕਰਵਾਈ। ਅਧਿਕਾਰੀਆਂ ਮੁਤਾਬਕ 4,875 ਸ਼ਰਧਾਲੂ ਸਵੇਰੇ 3 ਵਜੇ ਦੇ ਕਰੀਬ 162 ਵਾਹਨਾਂ 'ਚ ਕਸ਼ਮੀਰ ਦੇ ਬਾਲਟਾਲ ਅਤੇ ਪਹਿਲਗਾਮ ਬੇਸ ਕੈਂਪਾਂ ਲਈ ਰਵਾਨਾ ਹੋਏ। ਸ਼ਰਧਾਲੂਆਂ ਵਿਚ 3,464 ਪੁਰਸ਼, 1,333 ਔਰਤਾਂ, 14 ਬੱਚੇ ਅਤੇ 64 ਸਾਧੂ ਸ਼ਾਮਲ ਹਨ।
ਅਧਿਕਾਰੀਆਂ ਨੇ ਦੱਸਿਆ ਕਿ 2,957 ਸ਼ਰਧਾਲੂਆਂ ਨੇ 48 ਕਿਲੋਮੀਟਰ ਲੰਬੇ ਰਵਾਇਤੀ ਪਹਿਲਗਾਮ ਮਾਰਗ ਰਾਹੀਂ ਯਾਤਰਾ ਕੀਤੀ, ਜਦੋਂ ਕਿ 1,918 ਸ਼ਰਧਾਲੂਆਂ ਨੇ ਮੁਕਾਬਲਤਨ ਛੋਟਾ (14 ਕਿਲੋਮੀਟਰ) ਪਰ ਮੁਸ਼ਕਲ ਬਾਲਟਾਲ ਰਸਤਾ ਚੁਣਿਆ। ਦੱਸ ਦੇਈਏ ਕਿ 28 ਜੂਨ ਨੂੰ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਵੱਲੋਂ ਪਹਿਲੇ ਜੱਥਾ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨ ਤੋਂ ਬਾਅਦ ਜੰਮੂ ਤੋਂ ਅਮਰਨਾਥ ਯਾਤਰਾ ਲਈ 96,072 ਸ਼ਰਧਾਲੂ ਰਵਾਨਾ ਹੋ ਚੁੱਕੇ ਹਨ। 52 ਦਿਨਾਂ ਦੀ ਅਮਰਨਾਥ ਯਾਤਰਾ ਰਸਮੀ ਤੌਰ 'ਤੇ 29 ਜੂਨ ਨੂੰ ਸ਼ੁਰੂ ਹੋਈ ਸੀ ਅਤੇ 19 ਅਗਸਤ ਨੂੰ ਖ਼ਤਮ ਹੋਵੇਗੀ। ਪਿਛਲੇ ਸਾਲ 4.5 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਅਮਰਨਾਥ ਗੁਫਾ ਦੇ ਦਰਸ਼ਨ ਕੀਤੇ ਸਨ।
ਭਾਰਤੀ ਡਾਕ ਵਿਭਾਗ 'ਚ ਨੌਕਰੀ ਦਾ ਸੁਨਹਿਰੀ ਮੌਕਾ, 44 ਹਜ਼ਾਰ ਤੋਂ ਵਧੇਰੇ ਅਹੁਦਿਆਂ 'ਤੇ ਨਿਕਲੀ ਭਰਤੀ
NEXT STORY