ਹੈਦਰਾਬਾਦ : ਏ.ਆਈ.ਐੱਮ.ਆਈ.ਐੱਮ. ਪ੍ਰਮੁੱਖ ਅਸਦੁਦੀਨ ਓਵੈਸੀ ਨੇ ਸ਼ਨੀਵਾਰ ਨੂੰ ਦੋਸ਼ ਲਗਾਇਆ ਕਿ ਕੋਵਿਡ-19 ਦਾ ਹਵਾਲਾ ਦੇ ਕੇ ਸੰਸਦ ਦੇ ਅਗਲੇ ਮਾਨਸੂਨ ਸੈਸ਼ਨ 'ਚ ਪ੍ਰਸ਼ਨਕਾਲ ਰੱਦ ਕਰਨ ਵਾਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ, ਵਿਦਿਆਰਥੀਆਂ ਨੂੰ ਜੇ.ਈ.ਈ. ਅਤੇ ਨੀਟ ਪ੍ਰੀਖਿਆ 'ਚ ਜਵਾਬ ਦੇਣ ਲਈ ਮਜ਼ਬੂਰ ਕਰ ਰਹੀ ਹੈ। ਪ੍ਰਸ਼ਨਕਾਲ ਬਾਰੇ ਪੁੱਛੇ ਜਾਣ 'ਤੇ ਓਵੈਸੀ ਨੇ ਪੱਤਰਕਾਰਾਂ ਨੂੰ ਦੱਸਿਆ, “ਇੱਕ ਪਾਸੇ ਤਾਂ ਕੋਵਿਡ-19 ਦਾ ਹਵਾਲਾ ਦੇ ਕੇ ਨਰਿੰਦਰ ਮੋਦੀ ਪ੍ਰਸ਼ਨਕਾਲ 'ਚ ਸਵਾਲਾਂ ਦਾ ਜਵਾਬ ਨਹੀਂ ਦੇਣਗੇ, ਤਾਂ ਉਥੇ ਹੀ ਦੂਜੇ ਪਾਸੇ ਤੁਸੀਂ ਵਿਦਿਆਰਥੀਆਂ ਨੂੰ ਕਹਿੰਦੇ ਹੋ ਕਿ ਜਾਓ ਅਤੇ ਜੇ.ਈ.ਈ. ਅਤੇ ਨੀਟ 'ਚ ਸਵਾਲਾਂ ਦਾ ਜਵਾਬ ਦਿਓ। ਇਹ ਉਨ੍ਹਾਂ ਦਾ ਸ਼ਾਸਨ ਹੈ।”
ਓਵੈਸੀ ਨੇ ਕਿਹਾ, “ਅਸੀ ਨਹੀਂ ਜਾਣਦੇ ਕਿ ਅਸੀਂ ਕੋਵਿਡ-19 ਆਫਤ 'ਤੇ ਸਵਾਲ ਚੁੱਕ ਸਕਦੇ ਹਾਂ ਜਾਂ ਨਹੀਂ ਅਤੇ ਪੂਰਬੀ ਲੱਦਾਖ 'ਚ ਜੋ ਹੋ ਰਿਹਾ ਹੈ ਉਸ 'ਤੇ ਚਰਚਾ ਕਰ ਸਕਦੇ ਹਾਂ ਜਾਂ ਨਹੀਂ ਕਿਉਂਕਿ ਕੋਈ ਪ੍ਰਸ਼ਨਕਾਲ ਨਹੀਂ ਹੋਵੇਗਾ।” ਵੱਖ-ਵੱਖ ਨੋਟੀਫਿਕੇਸ਼ਨਾਂ 'ਚ ਦੋ ਸਕੱਤਰੇਤਾਂ–ਲੋਕਸਭਾ ਅਤੇ ਰਾਜ ਸਭਾ– ਨੇ ਪਹਿਲਾਂ ਕਿਹਾ ਸੀ ਕਿ 14 ਸਤੰਬਰ ਤੋਂ 1 ਅਕਤੂਬਰ ਤੱਕ ਚੱਲਣ ਵਾਲੇ ਸੈਸ਼ਨ 'ਚ ਕੋਈ ਛੁੱਟੀ ਵੀ ਨਹੀਂ ਹੋਵੇਗੀ ਅਤੇ ਦੋਵੇਂ ਸਦਨ ਸ਼ਨੀਵਾਰ ਅਤੇ ਐਤਵਾਰ ਨੂੰ ਵੀ ਚੱਲਣਗੇ। ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਸੈਸ਼ਨ ਦੋ ਪੜਾਅਵਾਂ 'ਚ, – ਸਵੇਰੇ 9 ਵਜੇ ਤੋਂ 1 ਵਜੇ ਤੱਕ ਅਤੇ ਦੁਪਹਿਰ 3 ਵਜੇ ਤੋਂ ਸ਼ਾਮ 7 ਵਜੇ ਤੱਕ, ਚੱਲੇਗਾ।
ਅਧਿਆਪਕ ਦਿਵਸ: ਜੰਮੂ-ਕਸ਼ਮੀਰ 'ਚ ਭਰਾ-ਭੈਣ ਨੇ ਅਨਾਥ ਬੱਚਿਆਂ ਨੂੰ ਵੰਡੇ ਮਾਸਕ ਅਤੇ ਸੈਨੇਟਾਈਜ਼ਰ
NEXT STORY