ਗਾਜ਼ੀਆਬਾਦ— ਦਿੱਲੀ ਨਾਲ ਲੱਗਦੇ ਗਾਜ਼ੀਆਬਾਦ 'ਚ ਕਲੀਨਿਕ ਮਾਲਕ ਵੱਲੋਂ ਇਕ ਨਾਬਾਲਗ ਲੜਕੀ ਨੂੰ ਨਸ਼ੀਲਾ ਪਦਾਰਥ ਪਿਲਾ ਕੇ ਉਸ ਨਾਲ ਰੇਪ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇੰਨਾ ਹੀ ਨਹੀਂ ਦੋਸ਼ੀ ਨਾਬਾਲਗ ਲੜਕੀ ਨਾਲ ਉਸ ਦੇ ਸ਼ਰਾਬੀ ਪਿਤਾ ਦੀ ਜਾਨ ਦਾ ਡਰ ਦਿਖਾ ਕੇ ਲਗਾਤਾਰ ਰੇਪ ਕਰਦਾ ਰਿਹਾ। ਪੁਲਸ ਨੇ ਦੋਸ਼ੀ ਦੇ ਖਿਲਾਫ ਐੱਫ.ਆਈ.ਆਰ. ਦਰਜ ਕਰ ਲਈ ਹੈ, ਹਾਲਾਂਕਿ ਹੁਣ ਤੱਕ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਪੁਲਸ ਨੇ ਦੋਸ਼ੀ ਦੇ ਖਿਲਾਫ ਪਾਸਕੋ ਐਕਟ ਦੇ ਅਧੀਨ ਮਾਮਲਾ ਦਰਜ ਕੀਤਾ ਹੈ। ਨਾਬਾਲਗ ਲੜਕੀ ਕਲੀਨਿਕ 'ਚ ਆਪਣੇ ਪਿਤਾ ਦੀ ਸ਼ਰਾਬ ਦੀ ਆਦਤ ਛੁਡਵਾਉਣ ਲਈ ਇਲਾਜ ਕਰਵਾ ਰਹੀ ਸੀ। ਪੀੜਤਾ ਦਾ ਕਹਿਣਾ ਹੈ ਕਿ ਇਸ ਘਟਨਾ ਕਾਰਨ ਨਾ ਸਿਰਫ ਉਸ ਨੂੰ ਆਰਥਿਕ ਤੰਗੀ ਝੱਲਣੀ ਪਈ, ਆਪਣਾ ਸਕੂਲ ਛੱਡਣਾ ਪਿਆ ਸਗੋਂ ਉਹ ਮਾਨਸਿਕ ਰੂਪ ਨਾਲ ਵੀ ਟੁੱਟ ਚੁਕੀ ਹੈ। ਪੁਲਸ ਦਾ ਦੋਸ਼ੀ ਨਾਲ ਹੁਣ ਤੱਕ ਸੰਪਰਕ ਨਹੀਂ ਹੋ ਸਕਿਆ ਹੈ।
ਪੱਛਮੀ ਦਿੱਲੀ ਦੀ ਰਹਿਣ ਵਾਲੀ 17 ਸਾਲਾ ਪੀੜਤਾ 12ਵੀਂ ਦੀ ਵਿਦਿਆਰਥਣ ਹੈ। ਉਹ ਲੰਬੇ ਸਮੇਂ ਤੋਂ ਆਪਣੇ ਪਿਤਾ ਦੀ ਸ਼ਰਾਬ ਦੀ ਆਦਤ ਤੋਂ ਪਰੇਸ਼ਾਨ ਚੱਲ ਰਹੀ ਸੀ। ਉਸ ਦੇ 42 ਸਾਲਾ ਪਿਤਾ ਟਰਾਂਸਪੋਰਟ ਦਾ ਬਿਜ਼ਨੈੱਸ ਕਰਦੇ ਹਨ। ਉਹ ਪਹਿਲਾਂ ਵੀ ਆਪਣੀ ਸ਼ਰਾਬ ਦੀ ਆਦਤ ਛੁਡਵਾਉਣ ਲਈ ਹੋਰ ਰੀਹੈੱਡ ਸੈਂਟਰ ਜਾ ਚੁਕੇ ਹਨ ਪਰ ਇਲਾਜ ਸਫ਼ਲ ਨਹੀਂ ਰਿਹਾ, ਸਗੋਂ ਉਲਟੇ ਉਹ ਹੋਰ ਗੁਸੈਲ ਸੁਭਾਅ ਦੇ ਹੁੰਦੇ ਚੱਲੇ ਗਏ। ਪਰਿਵਾਰ ਵਾਲਿਆਂ ਨੂੰ ਜੁਲਾਈ 2016 'ਚ ਗਾਜ਼ੀਆਬਾਦ ਦੇ ਹੈੱਪੀ ਹੋਮਜ਼ ਰੀਹੈੱਡ ਸੈਂਟਰ ਦਾ ਪਤਾ ਲੱਗਾ। ਪੀੜਤਾ ਨੇ ਦੱਸਿਆ ਕਿ ਉਸ ਨੂੰ ਕਿਸੇ ਆਨਲਾਈਨ ਡਾਇਰੈਕਟਰੀ ਪੋਰਟਲ ਤੋਂ ਇਸ ਰੀਹੈੱਬ ਸੈਂਟਰ ਦਾ ਪਤਾ ਲੱਗਾ ਅਤੇ ਇਲਾਜ ਦਾ ਖਰਚ ਵੀ ਉਸ ਨੂੰ ਬਜਟ ਦੇ ਅੰਦਰ ਲੱਗਾ। ਉਸ ਦੇ ਪਿਤਾ ਨੂੰ ਹੈੱਪੀ ਹੋਮ 'ਚ ਦਾਖਲ ਕਰਵਾ ਦਿੱਤਾ। ਪੀੜਤਾ ਨੇ ਦੱਸਿਆ ਕਿ ਉਸ ਨੂੰ ਆਪਣੇ ਛੋਟੇ ਭਰਾ ਅਤੇ ਘਰ ਦੀਆਂ ਜ਼ਿੰਮੇਵਾਰੀਆਂ ਵੀ ਚੁੱਕਣੀ ਪੈਂਦੀਆਂ ਹਨ। ਪੀੜਤਾ ਨੇ ਦੱਸਿਆ,''ਪਾਪਾ ਨੂੰ ਦਾਖਲ ਕਰਵਾਉਣ ਦੇ 2 ਦਿਨ ਬਾਅਦ ਮੇਰੇ ਕੋਲ ਰੀਹੈੱਬ ਦੇ ਮਾਲਕ ਦਾ ਫੋਨ ਆਇਆ। ਉਸ ਨੇ ਕਿਹਾ ਕਿ ਮੇਰੇ ਪਿਤਾ ਦੀ ਦਿਮਾਗੀ ਹਾਲਤ ਠੀਕ ਨਹੀਂ ਹੈ ਅਤੇ ਉਹ ਮੇਰੇ ਨਾਲ ਗੱਲ ਕਰਨਾ ਚਾਹੁੰਦੇ ਹਨ। ਮੈਂ ਉਸ ਨੂੰ ਕਿਹਾ ਕਿ ਮਾਂ ਘਰ ਨਹੀਂ ਹੈ ਅਤੇ ਮੈਂ ਇਕੱਲੀ ਰੀਹੈੱਬ ਸੈਂਟਰ ਤੱਕ ਨਹੀਂ ਆ ਸਕਦੀ। ਇਸ 'ਤੇ ਉਸ ਨੇ ਕਿਹਾ ਕਿ ਮੈਨੂੰ ਰੀਹੈੱਬ ਸੈਂਟਰ ਨਹੀਂ ਜਾਣਾ ਹੋਵੇਗਾ ਸਗੋਂ ਉਙ ਇਕ ਸਾਈਕੋਲਾਜਿਸਟ ਨੂੰ ਮਹਿਪਾਲਪੁਰ ਭੇਜ ਰਿਹਾ ਹੈ, ਜਿੱਥੇ ਇਕ ਹੋਟਲ 'ਚ ਮੈਂ ਉਸ ਨੂੰ ਮਿਲ ਸਕਦੀ ਹਾਂ। ਪੁਲਸ 'ਚ ਦਰਜ ਸ਼ਿਕਾਇਤ 'ਚ ਪੀੜਤਾ ਨੇ ਦੱਸਿਆ ਕਿ ਉਹ ਸਾਈਕੋਲਾਜਿਸਟ ਨੂੰ ਮਿਲਣ ਹੋਟਲ ਗਈ। ਜਿੱਥੇ ਸਾਈਕੋਲਾਜਿਸਟ ਨਾਲ ਗੱਲ ਕਰਨ ਦੌਰਾਨ ਉਸ ਨੂੰ ਕੋਲਡ ਡਰਿੰਕ ਪੀਣ ਲਈ ਦਿੱਤੀ ਗਈ, ਜਿਸ 'ਚ ਕਥਿਤ ਤੌਰ 'ਤੇ ਨਸ਼ੀਲਾ ਪਦਾਰਥ ਮਿਲਾਇਆ ਗਿਆ ਸੀ। ਪੀੜਤਾ ਨੇ ਦੱਸਿਆ ਕਿ ਉਸ ਨੇ ਅਗਲੇ ਦਿਨ ਖੁਦ ਨੂੰ ਹੋਟਲ ਦੇ ਕਮਰੇ 'ਚ ਨੰਗੀ ਹਾਲਤ 'ਚ ਪਾਇਆ ਅਤੇ ਰੀਹੈੱਬ ਸੈਂਟਰ ਦਾ ਮਾਲਕ ਉਸ ਦੇ ਨਾਲ ਸੁੱਤਾ ਹੋਇਆ ਸੀ।
ਪੀੜਤਾ ਵੱਲੋਂ ਦਰਜ ਬਿਆਨ ਅਨੁਸਾਰ,''ਜਦੋਂ ਮੈਂ ਉਸ ਤੋਂ ਇਸ ਬਾਰੇ ਪੁੱਛਿਆ ਤਾਂ ਉਸ ਨੇ ਮੈਨੂੰ ਧਮਕੀ ਦਿੱਤੀ ਕਿ ਜੇਕਰ ਮੈਂ ਇਨ੍ਹਾਂ ਸਾਰੀਆਂ ਚੀਜ਼ਾਂ ਬਾਰੇ ਮੂੰਹ ਖੋਲ੍ਹਿਆ ਤਾਂ ਉਹ ਮੇਰੇ ਪਿਤਾ ਨੂੰ ਮਾਰ ਦੇਵੇਗਾ। ਇੰਨਾ ਹੀ ਨਹੀਂ ਉਸ ਨੇ ਮੈਨੂੰ ਮੇਰੀਆਂ ਤਸਵੀਰਾਂ ਅਤੇ ਵੀਡੀਓ ਲੀਕ ਕਰਨ ਦੀ ਧਮਕੀ ਵੀ ਦਿੱਤੀ।'' ਪੀੜਤਾ ਨੇ ਦੱਸਿਆ ਕਿ ਉਸ ਦੇ ਪਿਤਾ ਦੀ ਜਾਨ ਦੇ ਬਦਲੇ ਦੋਸ਼ੀ ਉਸ ਨਾਲ ਲਗਾਤਾਰ ਰੇਪ ਕਰਦਾ ਰਿਹਾ ਪਰ ਬਦਕਿਸਮਤੀ ਜਨਵਰੀ 2017 'ਚ ਇਲਾਜ ਦੌਰਾਨ ਹੀ ਉਸ ਦੇ ਪਿਤਾ ਦੀ ਮੌਤ ਹੋ ਗਈ। ਪੀੜਤਾ ਦੀਆਂ ਮੁਸ਼ਕਲਾਂ ਹਾਲਾਂਕਿ ਪਿਤਾ ਦੀ ਮੌਤ ਤੋਂ ਬਾਅਦ ਵੀ ਖਤਮ ਨਹੀਂ ਹੋਈਆਂ। ਪਿਤਾ ਦੇ ਦਿਹਾਂਤ ਤੋਂ ਬਾਅਦ ਪਰਿਵਾਰ ਨੂੰ ਆਰਥਿਕ ਤੰਗੀ ਨਾਲ ਜੂਝਣਾ ਪਿਆ। ਇਸ ਦਰਮਿਆਨ ਰੀਹੈੱਬ ਸੈਂਟਰ ਦੇ ਮਾਲਕ ਨੇ ਉਸ ਦੇ ਪਰਿਵਾਰ ਨਾਲ ਪਰਿਵਾਰਕ ਸੰਬੰਧ ਬਣਾ ਲਏ ਸਨ। ਉਸ ਨੇ ਪੀੜਤਾ ਦੀ ਮਾਂ ਨੂੰ ਪਿਤਾ ਦਾ ਵਪਾਰ ਸੰਭਾਲਣ 'ਚ ਮਦਦ ਦੇਣ ਦੀ ਗੱਲ ਕਹੀ ਅਤੇ ਸਾਰੇ ਟਰੱਕ ਲੈ ਗਿਆ ਪਰ ਜਦੋਂ ਪੀੜਤਾ ਦੀ ਮਾਂ ਪੇਮੈਂਟ ਲੈਣ ਗਈ ਤਾਂ ਉਹ ਮੁਕਰ ਗਈ। ਪੂਰੀ ਘਟਨਾ ਨਾਲ ਬੁਰੀ ਤਰ੍ਹਾਂ ਟੁੱਟ ਚੁਕੀ ਪੀੜਤਾ ਨੇ ਸੱਚਾਈ ਸਾਹਮਣੇ ਲਿਆਉਣ ਦਾ ਫੈਸਲਾ ਲਿਆ ਅਤੇ ਪੁਲਸ 'ਚ ਸ਼ਿਕਾਇਤ ਦਰਜ ਕਰਵਾਈ। ਪੁਲਸ ਨੇ ਦੋਸ਼ੀ ਦੇ ਖਿਲਾਫ ਨਸ਼ੀਲਾ ਪਦਾਰਥ ਦੇਣ, ਰੇਪ ਅਤੇ ਅਪਰਾਧਕ ਸਾਜਿਸ਼ ਰਚਣ ਦਾ ਮੁਕੱਦਮਾ ਦਰਜ ਕੀਤਾ ਹੈ।
ਪਾਕਿਸਤਾਨ ਨੇ ਪੁੰਛ ਸੈਕਟਰ 'ਚ ਦਾਗੇ ਮੋਰਟਾਰ, ਭਾਰਤੀ ਸੈਨਾ ਦੇ ਰਹੀ ਹੈ ਮੂੰਹਤੋੜ ਜਵਾਬ
NEXT STORY