ਨਵੀਂ ਦਿੱਲੀ (ਵਾਰਤਾ)— ਦੁਨੀਆ ਭਰ 'ਚ ਕੋਰੋਨਾ ਵਾਇਰਸ (ਕੋਵਿਡ-19) ਦੇ ਲਾਗ ਕਾਰਨ ਮਚੇ ਕੋਹਰਾਮ ਦਰਮਿਆਨ ਇਕ ਚੰਗੀ ਖ਼ਬਰ ਸਾਹਮਣੇ ਆਈ ਹੈ। ਖ਼ਬਰ ਇਹ ਹੈ ਕਿ ਬ੍ਰਿਟੇਨ ਦੀ ਆਕਸਫੋਰਡ ਯੂਨੀਵਰਸਿਟੀ ਅਤੇ ਦਵਾਈ ਕੰਪਨੀ ਐਸਟ੍ਰਾਜੈਨੇਕਾ ਵਲੋਂ ਵਿਕਸਿਤ ਕੀਤੀ ਜਾ ਰਹੀ ਕੋਰੋਨਾ ਵੈਕਸੀਨ ਬਜ਼ੁਰਗਾਂ ਅਤੇ ਬਾਲਗਾਂ ਦੋਹਾਂ 'ਤੇ ਚੰਗਾ ਅਸਰ ਵਿਖਾ ਰਹੀ ਹੈ। ਇਹ ਵੈਕਸੀਨ ਜੋ ਕੰਮ ਕਰਦੀ ਹੈ, ਉਸ ਨੂੰ ਕੋਰੋਨਾ ਵਾਇਰਸ ਖ਼ਿਲਾਫ਼ ਲੜਾਈ ਵਿਚ ਗੇਮ ਚੇਂਜਰ ਦੇ ਰੂਪ ਵਿਚ ਵੇਖਿਆ ਜਾਂਦਾ ਹੈ। ਵਿਦੇਸ਼ੀ ਮੀਡੀਆ 'ਚ ਆਈ ਰਿਪੋਰਟ ਮੁਤਾਬਕ ਆਕਸਫੋਰਡ ਦੀ ਕੋਰੋਨਾ ਵੈਕਸੀਨ ਦੇਣ ਤੋਂ ਬਾਅਦ ਬਜ਼ੁਰਗਾਂ ਵਿਚ ਐਂਟੀਬੌਡੀਜ਼ ਅਤੇ ਟੀ ਸੈਲ ਬਣੇ, ਜੋ ਕੋਰੋਨਾ ਵਾਇਰਸ ਨੂੰ ਮਾਤ ਦੇਣ 'ਚ ਵਿਅਕਤੀ ਨੂੰ ਸਮਰੱਥ ਬਣਾਉਂਦੇ ਹਨ।
ਇਹ ਵੀ ਪੜ੍ਹੋ: ਭਾਰਤ 'ਚ ਕੋਰੋਨਾ ਦਾ ਕਹਿਰ, ਪੀੜਤਾਂ ਦੀ ਗਿਣਤੀ 79 ਲੱਖ ਦੇ ਪਾਰ
ਕੋਰੋਨਾ ਵੈਕਸੀਨ ਦੇ ਪਰੀਖਣ ਵਿਚ ਸ਼ਾਮਲ ਬਜ਼ੁਰਗ ਵਾਲੰਟੀਅਰਜ਼ ਦੀ ਬੀਤੀ ਜੁਲਾਈ 'ਚ ਜਾਰੀ ਬਲੱਡ ਰਿਪੋਰਟ ਦੇ ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਇਹ ਤੱਥ ਸਾਹਮਣੇ ਆਇਆ ਹੈ ਕਿ ਵੈਕਸੀਨ ਦੇਣ ਤੋਂ ਬਾਅਦ ਉਨ੍ਹਾਂ 'ਚ ਚੰਗੀ ਮਾਤਰਾ 'ਚ ਰੋਗ ਪ੍ਰਤੀਰੋਧਕ (ਇਮਿਊਨਿਟੀ ਸਿਸਟਮ) ਵਿਕਸਿਤ ਹੋਇਆ ਹੈ। ਇਸ ਤੋਂ ਇਲਾਵਾ 18 ਤੋਂ 55 ਸਾਲ ਦੀ ਉਮਰ ਵਰਗ ਦੇ ਵਲੰਟੀਅਰਜ਼ 'ਚ ਵੀ ਇਸ ਦਾ ਚੰਗਾ ਪ੍ਰਭਾਵ ਵਿਖਾਈ ਦਿੱਤਾ। ਐਸਟ੍ਰਾਜੈਨੇਕਾ ਨੇ ਅੱਜ ਕਿਹਾ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਬਜ਼ੁਰਗਾਂ ਅਤੇ ਬਾਲਗਾਂ ਦੋਹਾਂ ਵਿਚ ਕੋਰੋਨਾ ਵਾਇਰਸ ਖ਼ਿਲਾਫ਼ ਚੰਗੀ ਪ੍ਰਤੀਰੋਧਕ ਸਮਰੱਥਾ ਵਿਕਸਿਤ ਹੋਈ ਹੈ ਅਤੇ ਬਜ਼ੁਰਗਾਂ 'ਤੇ ਇਸ ਵੈਕਸੀਨ ਦਾ ਮਾੜਾ ਪ੍ਰਭਾਵ ਘੱਟ ਵੇਖਿਆ ਗਿਆ। ਇਹ ਅੰਕੜਾ ਸਾਡੀ ਕੰਪਨੀ ਦੇ ਕੋਰੋਨਾ ਵੈਕਸੀਨ ਦੀ ਸੁਰੱਖਿਆ ਨੂੰ ਦਰਸਾਉਂਦਾ ਹੈ।
ਇਹ ਵੀ ਪੜ੍ਹੋ: ਕੋਵਿਡ-19 ਟੀਕੇ ਲਈ ਇਜ਼ਰਾਇਲ 1 ਨਵੰਬਰ ਤੋਂ ਸ਼ੁਰੂ ਕਰੇਗਾ ਮਨੁੱਖੀ ਟ੍ਰਾਇਲ
ਦੱਸ ਦੇਈਏ ਕਿ ਕੋਰੋਨਾ ਮਹਾਮਾਰੀ ਨੇ ਵਿਸ਼ਵ ਵਿਆਪੀ ਅਰਥਚਾਰੇ ਨੂੰ ਨੁਕਸਾਨ ਪਹੁੰਚਾਇਆ ਹੈ ਅਤੇ ਪੂਰੀ ਦੁਨੀਆ ਵਿਚ ਆਮ ਜੀਵਨ ਨੂੰ ਠੱਪ ਕਰ ਦਿੱਤਾ ਹੈ। ਦੁਨੀਆ ਭਰ ਦੇ ਤਮਾਮ ਦੇਸ਼ਾਂ 'ਚ ਇਸ ਵਾਇਰਸ ਨੇ ਆਪਣਾ ਕਹਿਰ ਵਰ੍ਹਾਇਆ ਅਤੇ ਵੱਡੀ ਗਿਣਤੀ 'ਚ ਲੋਕ ਵਾਇਰਸ ਕਾਰਨ ਜਾਨ ਗੁਆ ਬੈਠੇ ਹਨ।
ਇਹ ਵੀ ਪੜ੍ਹੋ: ਬਿਹਾਰ ਚੋਣਾਂ: 28 ਤਾਰੀਖ਼ ਨੂੰ ਪਹਿਲੇ ਪੜਾਅ ਦੀ ਵੋਟਿੰਗ, ਜਾਣੋ EVM ਅਤੇ VVPAT ਤੋਂ ਕਿਵੇਂ ਪਾਈਏ ਵੋਟ
ਅਨੁਰਾਗ ਕਸ਼ਯਪ 'ਤੇ ਜਬਰ ਜ਼ਿਨਾਹ ਦਾ ਦੋਸ਼ ਲਗਾਉਣ ਵਾਲੀ ਅਭਿਨੇਤਰੀ ਪਾਇਲ ਘੋਸ਼ ਨੇ ਸਿਆਸਤ 'ਚ ਰੱਖਿਆ ਕਦਮ
NEXT STORY