ਮੁੰਬਈ- ਫਿਲਮ ਨਿਰਮਾਤਾ ਅਨੁਰਾਗ ਕਸ਼ਯਪ ਵਿਰੁੱਧ ਜਬਰ ਜ਼ਿਨਾਹ ਦਾ ਦੋਸ਼ ਲਗਾਉਣ ਵਾਲੀ ਅਭਿਨੇਤਰੀ ਪਾਇਲ ਘੋਸ਼ ਸੋਮਵਾਰ ਨੂੰ ਕੇਂਦਰੀ ਮੰਤਰੀ ਰਾਮਦਾਸ ਆਠਵਲੇ ਦੀ ਭਾਰਤੀ ਰਿਪਬਲਿਕਨ ਪਾਰਟੀ 'ਚ ਸ਼ਾਮਲ ਹੋ ਗਈ। ਉਨ੍ਹਾਂ ਨੇ ਮੁੰਬਈ 'ਚ ਕੇਂਦਰੀ ਮੰਤਰੀ ਦੀ ਹਾਜ਼ਰੀ 'ਚ ਪਾਰਟੀ ਦੀ ਮੈਂਬਰਤਾ ਹਾਸਲ ਕੀਤੀ। ਜਾਣਕਾਰੀ ਅਨੁਸਾਰ, ਪਾਇਲ ਨੂੰ ਪਾਰਟੀ ਦੀ ਬੀਬੀਆਂ ਦੀ ਇਕਾਈ ਦੀ ਉੱਪ ਪ੍ਰਧਾਨ ਬਣਾਇਆ ਗਿਆ ਹੈ। ਦੱਸਣਯੋਗ ਹੈ ਕਿ ਬੀਤੇ ਕਈ ਦਿਨਾਂ ਤੋਂ ਅਜਿਹੀ ਚਰਚਾ ਸੀ ਕਿ ਪਾਇਲ ਆਠਵਲੇ ਦੀ ਪਾਰਟੀ 'ਚ ਸ਼ਾਮਲ ਹੋ ਸਕਦੀ ਹੈ। ਸੋਮਵਾਰ ਨੂੰ ਇਨ੍ਹਾਂ ਅਟਕਲਾਂ ਸੱਚ ਹੋਈਆਂ ਜਦੋਂ ਪਾਇਲ ਨੇ ਇਕ ਖਾਸ ਪ੍ਰੋਗਰਾਮ 'ਚ ਆਰ.ਪੀ.ਆਈ. ਦਾ ਝੰਡਾ ਫੜ ਲਿਆ।
ਦੱਸ ਦੇਈਏ ਕੇ ਪਾਇਲ ਘੋਸ਼ ਮੀਟੂ ਮੁਹਿੰਮ ਦੌਰਾਨ ਚਰਚਾ 'ਚ ਆਈ ਸੀ। ਉਨ੍ਹਾਂ ਨੇ ਹਾਲ ਹੀ 'ਚ ਫਿਲਮ ਨਿਰਮਾਤਾ ਅਨੁਰਾਗ ਕਸ਼ਯਪ 'ਤੇ 'ਮੀ ਟੂ' ਦਾ ਦੋਸ਼ ਲਗਾਇਆ ਸੀ। ਇਸ ਬਾਰੇ ਉਨ੍ਹਾਂ ਨੇ ਮੁੰਬਈ ਦੇ ਓਸ਼ਿਵਾਰਾ ਪੁਲਸ ਸਟੇਸ਼ਨ 'ਚ ਵੀ ਮਾਮਲਾ ਦਰਜ ਕਰਵਾਇਆ ਸੀ। ਹਾਲਾਂਕਿ ਉਨ੍ਹਾਂ ਦੇ ਇਸ ਦੋਸ਼ ਦਾ ਅਨੁਰਾਗ ਕਸ਼ਯਪ ਵਲੋਂ ਖੰਡਨ ਕੀਤਾ ਗਿਆ ਸੀ। ਉਦੋਂ ਕੇਂਦਰੀ ਸਮਾਜਿਕ ਨਿਆਂ ਮੰਤਰੀ ਅਤੇ ਆਰ.ਪੀ.ਆਈ. ਦੇ ਮੁਖੀਆ ਰਾਮਦਾਸ ਆਠਵਲੇ ਨੇ ਪਾਇਲ ਘੋਸ਼ ਦਾ ਇਸ ਮਾਮਲੇ 'ਚ ਸਮਰਥਨ ਕੀਤਾ ਸੀ ਅਤੇ ਉਨ੍ਹਾਂ ਨੇ ਪਾਇਲ ਘੋਸ਼ ਨਾਲ ਮੁਲਾਕਾਤ ਵੀ ਕੀਤੀ ਸੀ।
ਇਹ ਵੀ ਪੜ੍ਹੋ : ਜਨਾਨੀਆਂ ਨਾਲ ਛੇੜਛਾੜ ਦੇ ਦੋਸ਼ 'ਚ ਦਿੱਲੀ ਪੁਲਸ ਦਾ ਸਬ ਇੰਸਪੈਕਟਰ ਗ੍ਰਿਫ਼ਤਾਰ
ਜਨਾਨੀਆਂ ਨਾਲ ਛੇੜਛਾੜ ਦੇ ਦੋਸ਼ 'ਚ ਦਿੱਲੀ ਪੁਲਸ ਦਾ ਸਬ ਇੰਸਪੈਕਟਰ ਗ੍ਰਿਫ਼ਤਾਰ
NEXT STORY