ਝਾਰਖੰਡ— ਝਾਰਖੰਡ ਦੇ ਸਭ ਤੋਂ ਵੱਡੇ ਸਰਕਾਰੀ ਹਸਪਤਾਲ, ਰਿਮਜ਼ 'ਚ ਵਿਵਸਥਾ ਠੀਕ ਹੋਣ ਦਾ ਨਾਮ ਨਹੀਂ ਲੈ ਰਹੀ ਹੈ। ਬੁੱਧਵਾਰ ਨੂੰ ਰਾਮਗੜ੍ਹ ਦੇ ਹਾਦਸੇ ਦੇ ਸ਼ਿਕਾਰ ਇਕ ਮਰੀਜ਼ ਨੂੰ ਐਮਰਜੈਂਸੀ ਵਾਰਡ ਦੇ ਬਾਹਰ ਆਕਸੀਜਨ ਸਿਲੰਡਰ ਦੇ ਇੰਤਜ਼ਾਰ 'ਚ ਕਰੀਬ 1 ਘੰਟੇ ਤੱਕ ਐਬੂਲੈਂਸ 'ਚ ਰਹਿਣਾ ਪਿਆ। ਕਰੀਬ 40 ਮਿੰਟ ਬਾਅਦ ਰਿਮਜ਼ ਦੇ ਗਾਰਡ ਖਾਲੀ ਆਕਸੀਜਨ ਸਿਲੰਡਰ ਲੈ ਕੇ ਪੁੱਜਾ।
ਖਾਲੀ ਸਿਲੰਡਰ ਦੇ ਸਹਾਰੇ ਮਰੀਜ਼ ਨੂੰ ਐਂਬੂਲੈਂਸ ਤੋਂ ਐਮਰਜੈਂਸੀ 'ਚ ਸ਼ਿਫਟ ਕਰਵਾਇਆ ਗਿਆ। 15 ਮਿੰਟ ਬਾਅਦ ਆਕਸੀਜਨ ਨਾਲ ਭਰਿਆ ਸਿਲੰਡਰ ਮਰੀਜ਼ ਨੂੰ ਲਗਾਇਆ ਗਿਆ। ਰਿਮਜ਼ ਦੀ ਇਸ ਲਾਪਰਵਾਹੀ 'ਤੇ ਮਰੀਜ਼ ਦੇ ਪਰਿਵਾਰਕ ਮੈਬਰਾਂ ਨੇ ਕਿਹਾ ਕਿ ਮਰੀਜ਼ ਦੇ ਬਾਰੇ 'ਚ ਸੂਚਨਾ ਦੇ ਬਾਵਜੂਦ ਆਕਸੀਜਨ ਸਿਲੰਡਰ ਲਿਆਉਣ 'ਚ ਦੇਰੀ ਕਿਉਂ ਕੀਤੀ ਗਈ।
2 ਲੜਕੀਆਂ 'ਤੇ ਅਣਪਛਾਤੇ ਬਦਮਾਸ਼ਾਂ ਨੇ ਕੀਤਾ ਹਮਲਾ, 1 ਦੀ ਮੌਤ
NEXT STORY