ਸਪੋਰਟਸ ਡੈਸਕ : ਸਮ੍ਰਿਤੀ ਮੰਧਾਣਾ ਨੇ ਵਨ ਡੇ ਕ੍ਰਿਕਟ 'ਚ ਨੰਬਰ 1 ਮਹਿਲਾ ਬੱਲੇਬਾਜ਼ ਦਾ ਮਕਾਮ ਹਾਸਲ ਕਰ ਲਿਆ ਹੈ। ICC ਵੱਲੋਂ ਜਾਰੀ ਤਾਜ਼ਾ ਰੈਂਕਿੰਗ 'ਚ ਉਨ੍ਹਾਂ ਨੇ ਦੱਖਣ ਅਫਰੀਕਾ ਦੀ ਲੌਰਾ ਵੁਲਫਾਰਟ ਨੂੰ ਪਿੱਛੇ ਛੱਡ ਕੇ ਟਾਪ ਪੁਜ਼ੀਸ਼ਨ ਹਾਸਲ ਕੀਤੀ। ਇਹ ਮੰਧਾਣਾ ਲਈ 6 ਸਾਲਾਂ ਬਾਅਦ ਦੁਨੀਆ 'ਚ ਮੁੜ ਆਪਣੀ ਬੱਲੇਬਾਜ਼ੀ ਦਾ ਲੋਹਾ ਮਨਵਾਉਣ ਵਾਲਾ ਮੌਕਾ ਬਣਿਆ।
ਮੰਧਾਣਾ ਨੂੰ ਇਹ ਰੈਂਕਿੰਗ ਵੁਲਫਾਰਟ ਦੇ 19 ਰੇਟਿੰਗ ਪੁਆਇੰਟ ਘਟਣ ਕਰ ਕੇ ਮਿਲੀ। ਹੁਣ ਉਨ੍ਹਾਂ ਕੋਲ 727 ਅੰਕ ਹਨ, ਜਦਕਿ ਇੰਗਲੈਂਡ ਦੀ ਨੈਟ ਸਿਵਰ 719 ਅੰਕਾਂ ਨਾਲ ਦੂਜੇ ਤੇ ਹੈ ਅਤੇ ਵੁਲਫਾਰਟ ਤੀਜੇ ਨੰਬਰ 'ਤੇ ਖਿਸਕ ਗਈ ਹੈ। ਭਾਰਤ ਵੱਲੋਂ ਮੰਧਾਣਾ ਤੋਂ ਇਲਾਵਾ ਹੋਰ ਕੋਈ ਮਹਿਲਾ ਖਿਡਾਰੀ ਟਾਪ 10 ਵਿੱਚ ਨਹੀਂ ਹੈ। ਜੈਮੀਮਾ ਰੋਡ੍ਰਿਗਸ 14ਵੇਂ ਅਤੇ ਹਰਮਨਪ੍ਰੀਤ ਕੌਰ 15ਵੇਂ ਨੰਬਰ 'ਤੇ ਹਨ। ਇਹ ਰੈਂਕਿੰਗ ਇੰਗਲੈਂਡ ਨਾਲ ਆਉਣ ਵਾਲੀ ਵਾਈਟ ਬਾਲ ਸੀਰੀਜ਼ ਤੋਂ ਪਹਿਲਾਂ ਆਈ ਹੈ, ਜੋ ਭਾਰਤੀ ਟੀਮ ਲਈ ਮਨੋਬਲ ਵਧਾਉਣ ਵਾਲੀ ਗੱਲ ਹੈ। ਮੰਧਾਣਾ ਹਾਲ ਹੀ 'ਚ ਸ਼੍ਰੀਲੰਕਾ ਵਿਚ ਹੋਈ ਟ੍ਰਾਈ ਸੀਰੀਜ਼ ਦੇ ਫਾਈਨਲ 'ਚ ਆਪਣੀ 11ਵੀਂ ਵਨ ਡੇ ਸੈਂਚਰੀ ਲਾ ਚੁੱਕੀ ਹੈ ਅਤੇ ਉਨ੍ਹਾਂ ਨੇ ਟੂਰਨਾਮੈਂਟ ਵਿਚ ਸਭ ਤੋਂ ਵੱਧ ਦੌੜਾਂ ਵੀ ਬਣਾਈਆਂ। ਟੀ-20 ਰੈਂਕਿੰਗ ਵਿੱਚ ਵੀ ਮੰਧਾਣਾ ਚੌਥੇ ਨੰਬਰ 'ਤੇ ਮੌਜੂਦ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜੋਸ ਬਟਲਰ ਨੇ ਸ਼ੁਭਮਨ ਦੀ ਕੀਤੀ ਤਾਰੀਫ, ਕਿਹਾ-ਰੋਹਿਤ ਤੇ ਵਿਰਾਟ ਦਾ ਮਿਸ਼ਰਣ ਹੈ ਗਿੱਲ
NEXT STORY