ਨਵੀਂ ਦਿੱਲੀ– ਹਸਪਤਾਲ ਵਿਚ ਪ੍ਰਾਣਵਾਯੂ ਗੈਸ (ਆਕਸੀਜਨ) ਦੀ ਘਾਟ ਦਰਮਿਆਨ ਦਿੱਲੀ-ਐੱਨ. ਸੀ. ਆਰ. ਵਿਚ ਨੇਕ ਆਦਮੀ ਅਤੇ ਸਮਾਜਿਕ ਸੰਗਠਨ ਅੱਗੇ ਆਏ ਹਨ ਜੋ ਕੋਵਿਡ ਰੋਗੀਆਂ ਲਈ ‘ਆਕਸੀਜਨ ਲੰਗਰ’ ਖੋਲ੍ਹ ਰਹੇ ਹਨ। ਉਨ੍ਹਾਂ ਉਨ੍ਹਾਂ ਦੇ ਇਲਾਜ ਲਈ ‘ਆਕਸੀਜਨ ਸਿਲੰਡਰਾਂ’ ਨੂੰ ਮੁਫ਼ਤ ਭਰ ਰਹੇ ਹਨ। ਮਾਇਆਪੁਰੀ ਟ੍ਰੇਡਿੰਗ ਐਸੋਸੀਏਸ਼ਨ ਦੇ ਪ੍ਰਧਾਨ ਇੰਦਰਜੀਤ ਸਿੰਘ ਮੋਂਟੀ ਨੇ ਕਿਹਾ ਕਿ ਅਸੀਂ ਪਿਛਲੇ 5 ਦਿਨਾਂ ਤੋਂ ਮਾਇਆਪੁਰੀ ਪਲਾਂਟ ਤੋਂ ਆਕਸੀਜਨ ਦੀ ਮੁਫਤ ਸਪਲਾਈ ਕਰ ਕੇ ਹਸਪਤਾਲਾਂ ਅਤੇ ਲੋਕਾਂ ਦੀ ਮਦਦ ਕਰ ਰਹੇ ਹਾਂ। ਹਰ ਰੋਜ਼ 500-600 ਤੋਂ ਵਧ ਲੋਕ ਆਕਸੀਜਨ ਸਿਲੰਡਰ ਭਰਵਾਉਣ ਇਥੇ ਆਉਂਦੇ ਹਨ। ਕੋਈ ਵੀ ਵਿਅਕਤੀ ਆਕਸੀਜਨ ਦੀ ਲੋੜ ਵਾਲੇ ਆਪਣੇ ਪਰਿਵਾਰ ਦੇ ਮੈਂਬਰ ਲਈ ਸਿਲੰਡਰ ਭਰਵਾਉਣ ਇਥੇ ਆ ਸਕਦਾ ਹੈ।
ਇਹ ਵੀ ਪੜ੍ਹੋ : ‘ਕੋਰੋਨਾ ਦੇ ਵਧਦੇ ਕਹਿਰ ਦਰਮਿਆਨ PM ਮੋਦੀ ਨੇ ਮੁੱਖ ਮੰਤਰੀਆਂ ਨਾਲ ਕੀਤੀ ਬੈਠਕ, ਕੇਜਰੀਵਾਲ ਨੂੰ ਪਾਈ ਝਾੜ
ਮਾਇਆਪੁਰੀ ਪਲਾਂਟ ਦੇ ਮਾਲਿਕ ਅਭਿਸ਼ੇਕ ਗੁਪਤਾ ਦੀ ਇਸ ਪਹਿਲ ਨੂੰ ਪ੍ਰਸ਼ਾਸਨ ਅਤੇ ਦਿੱਲੀ ਪੁਲਸ ਤੋਂ ਹਰ ਤਰ੍ਹਾਂ ਦਾ ਸਹਿਯੋਗ ਮਿਲ ਰਿਹਾ ਹੈ, ਜਿਨ੍ਹਾਂ ਨੇ ਪੱਛਮੀ ਦਿੱਲੀ ਸਥਿਤ ਕਈ ਨਿੱਜੀ ਹਸਪਤਾਲਾਂ ਅਤੇ ਕੁਝ ਮਾਮਲਿਆਂ ਵਿਚ ਰੋਗੀਆਂ ਦੇ ਘਰਾਂ ਤੱਕ ਪ੍ਰਾਣਵਾਯੂ ਪਹੁੰਚਾਉਣ ਵਿਚ ਮਦਦ ਕੀਤੀ ਹੈ। ਜਾਰੀ ਸੰਕਟ ਨੂੰ ਧਿਆਨ ਵਿਚ ਰੱਖਦੇ ਹੋਏ 24 ਘੰਟੇ ਕੰਮ ਕਰ ਰਹੇ ਪਲਾਂਟ ਦੀ ਸਮਰੱਥਾ ਹਰ ਰੋਜ਼ 1500 ਆਕਸੀਜਨ ਸਿਲੰਡਰ ਭਰਨ ਦੀ ਹੈ।
ਇਹ ਵੀ ਪੜ੍ਹੋ : ਅਧਿਐਨ ਦਾ ਦਾਅਵਾ, ਕੋਵਿਡ-19 ਤੋਂ ਠੀਕ ਹੋ ਚੁਕੇ ਲੋਕਾਂ 'ਚ ਮੌਤ ਤੇ ਗੰਭੀਰ ਬੀਮਾਰੀ ਦਾ ਵੱਧ ਖ਼ਤਰਾ
ਉਥੇ ਹੀ ਮਹਾਮਾਰੀ ਦੇ ਇਸ ਸਮੇਂ ਗਾਜ਼ੀਆਬਾਦ ਦੇ ਇੰਦਰਾਪੁਰਮ ਸਥਿਤ ਇਕ ਗੁਰਦੁਆਰਾ ਵੀ ‘ਸੰਕਟਮੋਚਕ’ ਬਣ ਕੇ ਸਾਹਮਣੇ ਆਇਆ ਹੈ। ਇਸ ਨੇ ਬੀਮਾਰ ਲੋਕਾਂ ਨੂੰ ਹਸਪਤਾਲ ਵਿਚ ਬਿਸਤਰੇ ਮਿਲਣ ਤੱਕ ਆਪਣੇ ਕੰਪਲੈਕਸ ਵਿਚ ਆਕਸੀਜਨ ਸਪਲਾਈ ਦਾ ਵਾਅਦਾ ਕੀਤਾ ਹੈ।
ਇਹ ਵੀ ਪੜ੍ਹੋ : ਖਾਲੀ ਆਕਸੀਜਨ ਟੈਂਕਰਾਂ ਨੂੰ ਮੁੜ ਭਰਨ ਲਈ ਵਾਪਸ ਲਿਆਏਗੀ ਹਵਾਈ ਫ਼ੌਜ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਜਰਮਨੀ ਤੋਂ ਆਉਣਗੇ '23 ਆਕਸੀਜਨ ਪਲਾਂਟ', 1 ਮਿੰਟ 'ਚ ਹੋਵੇਗਾ 900 ਕਿਲੋ ਆਕਸੀਜਨ ਦਾ ਉਤਪਾਦਨ
NEXT STORY