ਬਰਲਿਨ/ਨਵੀਂ ਦਿੱਲੀ - ਮੁਲਕ ਵਿਚ ਕੋਰੋਨਾ ਵਾਇਰਸ ਦੀ ਖਤਰਨਾਕ ਸਥਿਤੀ ਨੂੰ ਦੇਖਦੇ ਹੋਏ ਰੱਖਿਆ ਮੰਤਰਾਲਾ ਨੇ ਜਰਮਨੀ ਤੋਂ 23 ਆਕਸਜੀਨ ਉਤਪਾਦਨ ਪਲਾਂਟ ਹਵਾਈ ਰਸਤੇ ਰਾਹੀਂ ਲਿਆਉਣ ਦਾ ਫੈਸਲਾ ਕੀਤਾ ਹੈ। ਅਧਿਕਾਰੀਆਂ ਨੇ ਸ਼ੁੱਕਰਵਾਰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਹਰ ਪਲਾਂਟ ਦੀ ਸਮਰੱਥਾ 40 ਲੀਟਰ ਆਕਸੀਜਨ ਪ੍ਰਤੀ ਮਿੰਟ ਅਤੇ 2400 ਲੀਟਰ ਆਕਸੀਜਨ ਪ੍ਰਤੀ ਘੰਟਾ ਉਤਪਾਦਨ ਕਰਨ ਦੀ ਹੈ। ਅਜਿਹੇ ਵਿਚ ਇਨ੍ਹਾਂ 23 ਪਲਾਂਟਾਂ ਤੋਂ ਹਰ ਮਿੰਟ 920 ਲੀਟਰ ਆਕਸੀਜਨ ਦਾ ਉਤਪਾਦਨ ਹੋਵੇਗਾ।
ਇਹ ਵੀ ਪੜੋ - ਕੋਰੋਨਾ ਖਿਲਾਫ 'ਗੇਮਚੇਂਜਰ' ਸਾਬਿਤ ਹੋ ਸਕਦੀ ਹੈ ਕੈਨੇਡਾ ਦਾ ਇਹ 'ਨੱਕ ਵਾਲੀ ਸਪ੍ਰੇ', ਕੰਪਨੀ ਨੇ ਮੰਗੀ ਮਨਜ਼ੂਰੀ
ਰੱਖਿਆ ਮੰਤਰਾਲਾ ਦੇ ਮੁੱਖ ਬੁਲਾਰੇ ਭਾਰਤ ਭੂਸ਼ਣ ਬਾਬੂ ਨੇ ਆਖਿਆ ਕਿ ਇਨ੍ਹਾਂ ਪਲਾਂਟਾਂ ਦੀ ਸਥਾਪਨਾ ਕੋਵਿਡ-19 ਦੇ ਮਰੀਜ਼ਾਂ ਦਾ ਇਲਾਜ ਕਰਨ ਵਾਲੇ ਹਥਿਆਰਬੰਦ ਫੌਜ ਮੈਡੀਕਲ ਸੇਵਾ (ਏ. ਐੱਫ. ਐੱਮ. ਸੀ.) ਦੇ ਹਸਪਤਾਲਾਂ ਵਿਚ ਕੀਤੀ ਜਾਵੇਗੀ। ਮੰਤਰਾਲਾ ਦਾ ਇਹ ਫੈਸਲਾ ਉਸ ਵੇਲੇ ਆਇਆ ਹੈ ਜਦ 4 ਦਿਨ ਪਹਿਲਾਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮਹਾਮਾਰੀ ਦੇ ਮੱਦੇਨਜ਼ਰ ਮੈਡੀਕਲ ਆਧਾਰਭੂਤ ਢਾਂਚੇ ਨੂੰ ਬਿਹਤਰ ਬਣਾਉਣ ਦੇ ਉਦੇਸ਼ ਨਾਲ ਜ਼ਰੂਰੀ ਖਰੀਦ ਲਈ ਤਿੰਨ ਸੇਵਾਵਾਂ ਅਤੇ ਹੋਰ ਰੱਖਿਆ ਏਜੰਸੀਆਂ ਨੂੰ ਆਫਤ ਵਿੱਤੀ ਅਧਿਕਾਰੀ ਪ੍ਰਦਾਨ ਕਰਨ ਦਾ ਐਲਾਨ ਕੀਤਾ ਸੀ।
ਇਹ ਵੀ ਪੜੋ - ਜਾਣੋ, ਕੋਰੋਨਾ ਦੇ ਚੱਲਦੇ ਕਿਹੜੇ ਮੁਲਕਾਂ ਨੇ ਭਾਰਤ ਤੋਂ ਆਉਣ ਵਾਲੀਆਂ ਫਲਾਈਟਾਂ 'ਤੇ ਲਾਇਆ 'ਬੈਨ'
ਬਾਬੂ ਨੇ ਆਖਿਆ ਕਿ 23 ਆਕਸੀਜਨ ਉਤਪਾਦਨ ਪਲਾਂਟ ਨੂੰ ਹਵਾਈ ਮਾਰਗ ਰਾਹੀਂ ਜਰਮਨੀ ਤੋਂ ਲਿਆਂਦਾ ਜਾਵੇਗਾ। ਇਨ੍ਹਾਂ ਨੂੰ ਕੋਵਿਡ-19 ਦੇ ਮਰੀਜ਼ਾਂ ਦਾ ਇਲਾਜ ਕਰਨ ਵਾਲੇ ਏ. ਐੱਫ. ਐੱਮ. ਸੀ. ਦੇ ਹਸਪਤਾਲਾਂ ਵਿਚ ਸਥਾਪਿਤ ਕੀਤਾ ਜਾਵੇਗਾ। ਉਨ੍ਹਾਂ ਅੱਗੇ ਆਖਿਆ ਕਿ ਆਕਸੀਜਨ ਉਤਪਾਦਨ ਕਰਨ ਵਾਲੇ ਪਲਾਂਟ ਦੇ ਇਕ ਹਫਤੇ ਅੰਦਰ ਹਵਾਈ ਮਾਰਗ ਤੋਂ ਲਿਆਉਣ ਦੀ ਉਮੀਦ ਹੈ। ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਜ਼ਰੂਰੀ ਕਾਗਜ਼ੀ ਕਾਰਵਾਈ ਪੂਰੀ ਹੋਣ 'ਤੇ ਭਾਰਤੀ ਹਵਾਈ ਫੌਜ ਨੂੰ ਜਰਮਨੀ ਤੋਂ ਪਲਾਂਟ ਲਿਆਉਣ ਲਈ ਜਹਾਜ਼ ਨੂੰ ਤਿਆਰ ਰੱਖਣ ਨੂੰ ਕਿਹਾ ਗਿਆ ਹੈ। ਵਿਦੇਸ਼ਾਂ ਤੋਂ ਹੋਰ ਆਕਸੀਜਨ ਉਤਪਾਦਨ ਪਲਾਂਟ ਦੀ ਖਰੀਦ ਕੀਤੀ ਜਾ ਸਕਦੀ ਹੈ। ਜ਼ਿਕਰਯੋਗ ਹੈ ਕਿ ਭਾਰਤ ਵਿਚ ਕੋਰੋਨਾ ਮਹਾਮਾਰੀ ਲਗਾਤਾਰ ਗੰਭੀਰ ਰੂਪ ਲੈਂਦੀ ਜਾ ਰਹੀ ਹੈ ਅਤੇ ਕਈ ਸੂਬਿਆਂ ਵਿਚ ਬੈੱਡਸ ਤੋਂ ਲੈ ਕੇ ਆਕਸੀਜਨ ਤੱਕ ਦੀ ਕਮੀ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ।
ਇਹ ਵੀ ਪੜੋ - ਕੌਣ ਹੈ ਇਹ ਪਾਕਿਸਤਾਨੀ ਸਮਾਜ ਸੇਵੀ, ਜਿਸ ਨੇ PM ਮੋਦੀ ਨੂੰ ਕੀਤੀ ਮਦਦ ਦੀ ਪੇਸ਼ਕਸ਼
ਕੋਰੋਨਾ ਖਿਲਾਫ 'ਗੇਮਚੇਂਜਰ' ਸਾਬਿਤ ਹੋ ਸਕਦੀ ਹੈ ਕੈਨੇਡਾ ਦਾ ਇਹ 'ਨੱਕ ਵਾਲੀ ਸਪ੍ਰੇ', ਕੰਪਨੀ ਨੇ ਮੰਗੀ ਮਨਜ਼ੂਰੀ
NEXT STORY