ਭੋਪਾਲ (ਭਾਸ਼ਾ)- ਰੇਲਵੇ ਵਲੋਂ ਝਾਰਖੰਡ ਦੇ ਬੋਕਾਰੋ ਤੋਂ ਮੈਡੀਕਲ ਆਕਸੀਜਨ ਸਪਲਾਈ ਲਈ ਚਲਾਈ ਗਈ ‘ਆਕਸੀਜਨ ਐਕਸਪ੍ਰੈੱਸ’ ਬੁੱਧਵਾਰ ਨੂੰ ਮੱਧ ਪ੍ਰਦੇਸ਼ ਦੇ ਭੋਪਾਲ ਦੇ ਨੇੜੇ ਮੰਡੀਦੀਪ ਪਹੁੰਚ ਗਈ ਹੈ। ਇਹ ਜਾਣਕਾਰੀ ਮੱਧ ਪ੍ਰਦੇਸ਼ ਜਨਸੰਪਰਕ ਮਹਿਕਮੇ ਦੇ ਇਕ ਅਧਿਕਾਰੀ ਨੇ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਆਕਸੀਜਨ ਐਕਸਪ੍ਰੈੱਸ ਤੋਂ 6 ਟੈਂਕਰਾਂ ਵਿਚ ਕਰੀਬ 64 ਮੀਟ੍ਰਿਕ ਟਨ ਆਕਸੀਜਨ ਮੱਧ ਪ੍ਰਦੇਸ਼ ਦੇ ਜਬਲਪੁਰ, ਸਾਗਰ ਅਤੇ ਮੰਡੀਦੀਪ ਲਈ ਲਿਆਂਦੀ ਗਈ ਹੈ। ਇਨ੍ਹਾਂ 6 ਟੈਂਕਰਾਂ ਵਿਚੋਂ ਸਾਗਰ ਨੂੰ 3 ਟੈਂਕਰ ਆਕਸੀਜਨ ਦੇ ਦਿੱਤੇ ਗਏ ਹਨ, ਜਦਕਿ ਜਬਲਪੁਰ ਨੂੰ ਇਕ ਅਤੇ ਮੰਡੀਦੀਪ ਨੂੰ 2 ਟੈਂਕਰ ਆਕਸੀਜਨ ਮਿਲੇ ਹਨ।
ਅਧਿਕਾਰੀ ਨੇ ਦੱਸਿਆ ਕਿ ਇਹ ਆਕਸੀਜਨ ਐਕਸਪ੍ਰੈੱਸ ਪ੍ਰਦੇਸ਼ ’ਚ ਆਕਸੀਜਨ ਦੀ ਉਪਲੱਬਧਤਾ ਵਧਾਏਗੀ, ਜਿਸ ਨਾਲ ਮਰੀਜ਼ਾਂ ਨੂੰ ਜੀਵਨ ਰੱਖਿਆ ਵਿਚ ਮਦਦ ਪ੍ਰਾਪਤ ਹੋਵੇਗੀ। ਦੱਸ ਦੇਈਏ ਕਿ ਆਕਸੀਜਨ ਐਕਸਪ੍ਰੈੱਸ ਦੇ ਘੱਟ ਸਮੇਂ ਵਿਚ ਸੂਬਿਆਂ ਤੱਕ ਪਹੁੰਚ ਲਈ ਤੇਜ਼ ਆਵਾਜਾਈ ਲਈ ਗ੍ਰੀਨ ਕੋਰੀਡੋਰ ਬਣਾਇਆ ਗਿਆ ਹੈ। ਰੇਲਵੇ ਨੇ ਇਕ ਹਫ਼ਤੇ ਪਹਿਲਾਂ ਹੀ ਆਕਸੀਜਨ ਐਕਸਪ੍ਰੈੱਸ ਦੀ ਸ਼ੁਰੂਆਤ ਕਰਨ ਦੀ ਤਿਆਰੀ ਕੀਤੀ ਹੈ।
ਕੋਰੋਨਾ ਦਾ ਕਹਿਰ : ਦਾਖ਼ਲ ਕਰਵਾਉਣ ਲਈ ਭਟਕਦਾ ਰਿਹੈ ਬੇਬੱਸ ਪਿਤਾ, ਮਾਸੂਮ ਨੇ ਗੋਦ 'ਚ ਤੋੜਿਆ ਦਮ
NEXT STORY