ਕੋਲਕਾਤਾ– ਕੋਲਕਾਤਾ ’ਚ ਮੈਡੀਕਲ ਵਿਦਿਆਰਥਣ ਦੇ ਜਬਰ-ਜ਼ਨਾਹ ਤੇ ਕਤਲ ਨੂੰ ਲੈ ਕੇ ਪੂਰੇ ਦੇਸ਼ ’ਚ ਹੰਗਾਮਾ ਮਚਿਆ ਹੋਇਆ ਹੈ। ਦੇਸ਼ ਭਰ ਦੇ ਡਾਕਟਰ ਇਨਸਾਫ ਦੀ ਮੰਗ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ ਅਤੇ ਹੁਣ 70 ਤੋਂ ਵੱਧ ਪਦਮ ਐਵਾਰਡੀ ਡਾਕਟਰਾਂ ਨੇ ਪੀ. ਐੱਮ. ਮੋਦੀ ਨੂੰ ਪੱਤਰ ਲਿਖ ਕੇ ਇਨਸਾਫ ਦੀ ਮੰਗ ਕੀਤੀ ਹੈ।
ਡਾ. ਯਸ਼ ਸ਼ਰਮਾ ਅਨੁਸਾਰ ਉਨ੍ਹਾਂ ਨੇ ਕੋਲਕਾਤਾ ’ਚ ਹੋਏ ਘਿਨਾਉਣੇ ਅਪਰਾਧ ਦੇ ਦੋਸ਼ੀਆਂ ਵਿਰੁੱਧ ਤੁਰੰਤ ਅਤੇ ਨਿਰਣਾਇਕ ਕਾਰਵਾਈ ਕਰਨ ਅਤੇ ਡਾਕਟਰਾਂ, ਮੈਡੀਕਲ ਪੇਸ਼ੇਵਰਾਂ ਅਤੇ ਮੈਡੀਕਲ ਸੰਸਥਾਵਾਂ ਵਿਰੁੱਧ ਸਰੀਰਕ ਅਤੇ ਜ਼ੁਬਾਨੀ ਹਿੰਸਾ ਨਾਲ ਨਜਿੱਠਣ ਲਈ ਇਕ ਵੱਖਰੇ ਕਾਨੂੰਨ ਦੀ ਮੰਗ ਕੀਤੀ ਹੈ।
ਭੰਡਾਰੇ ਦੌਰਾਨ ਵਾਪਰਿਆ ਦਰਦਨਾਕ ਹਾਦਸਾ; ਗਰਮ ਸਬਜ਼ੀ ਦੇ ਭਾਂਡੇ 'ਚ ਡਿੱਗੀਆਂ 2 ਲੜਕੀਆਂ, ਇਕ ਦੀ ਮੌਤ
NEXT STORY