ਸੋਲਨ (ਚਿਨਮਯ)— ਸੋਲਨ ਦੇ ਬਾਈਪਾਸ 'ਤੇ ਸਬਜ਼ੀ ਮੰਡੀ ਦੇ ਨਜ਼ਦੀਕ ਇਕ ਕਾਰ ਬੇਕਾਬੂ ਹੋ ਕੇ ਡੂੰਘੀ ਖੱਡ 'ਚ ਡਿੱਗ ਗਈ। ਜਿਸ ਦੌਰਾਨ ਕਾਰ 'ਚ ਸਵਾਰ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਕਾਰ ਦੀ ਰਫਤਾਰ ਕਾਫੀ ਤੇਜ਼ ਸੀ। ਚਾਲਕ ਕਾਰ 'ਤੇ ਕੰਟਰੋਲ ਨਹੀਂ ਰੱਖ ਸਕਿਆ ਅਤੇ ਕਾਰ ਸਮੇਤ ਡੂੰਘੀ ਖੱਡ 'ਚ ਡਿੱਗ ਗਿਆ। ਹਾਦਸੇ ਤੋਂ ਬਾਅਦ ਉਥੇ ਜਾ ਰਹੇ ਲੋਕਾਂ ਨੇ ਘਟਨਾ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ ਪਰ ਪੁਲਸ ਦੇ ਪਹੁੰਚਣ ਤੱਕ ਨੌਜਵਾਨ ਆਖਰੀ ਸਾਹ ਲੈ ਰਿਹਾ ਸੀ ਅਤੇ ਜਿਵੇਂ ਹੀ ਉਸ ਨੂੰ ਐਂਬੂਲੈਂਸ 'ਚ ਲੈ ਕੇ ਜਾਣ ਲੱਗੇ, ਉਸ ਨੇ ਦਮ ਤੋੜ ਦਿੱਤਾ।
ਮੌਕੇ 'ਤੇ ਪਹੁੰਚੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਚੰਬਾਘਾਟ ਤੋਂ ਨਿਊਬਸ ਵੱਲ ਕਾਰ ਜਾ ਰਹੀ ਸੀ। ਕਾਰ ਨੂੰ 24 ਸਾਲਾਂ ਚਮਨ ਲਾਲ ਚਲਾ ਰਿਹਾ ਸੀ ਅਤੇ ਸਬਜ਼ੀ ਮੰਡੀ ਨਜ਼ਦੀਕ ਉਹ ਕਾਰ 'ਤੇ ਕੰਟਰੋਲ ਨਹੀਂ ਰੱਖ ਸਕਿਆ ਅਤੇ ਉਹ ਪੁੱਲ ਤੋਂ ਖੱਡ 'ਚ ਡਿੱਗ ਗਈ। ਅਜੇ ਘਟਨਾ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ, ਪੁਲਸ ਉਸ ਦੀ ਜਾਂਚ ਕਰ ਰਹੀ ਹੈ। ਪੁਲਸ ਨੇ ਚਾਲਕ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਸੁਖੋਈ-30 'ਚ ਉਡਾਨ ਭਰਨ ਵਾਲੀ ਦੇਸ਼ ਦੀ ਪਹਿਲੀ ਮਹਿਲਾ ਬਣੀ ਰੱਖਿਆ ਮੰਤਰੀ ਸੀਤਾਰਮਣ
NEXT STORY