ਭੁਵਨੇਸ਼ਵਰ- ਓਡੀਸ਼ਾ ਦੇ ਕੇਓਂਝਾਰ ਜ਼ਿਲ੍ਹੇ 'ਚ ਵੱਡਾ ਸੜਕ ਹਾਦਸਾ ਵਾਪਰ ਗਿਆ। ਦਰਅਸਲ ਕੇਓਂਝਾਰ ਜ਼ਿਲ੍ਹੇ ਦੇ ਚੰਪੂਆ 'ਚ ਨੈਸ਼ਨਲ ਹਾਈਵੇਅ-520 'ਤੇ ਹਾਦਸੇ 'ਚ ਇਕ ਹੀ ਪਰਿਵਾਰ ਦੇ 6 ਜੀਆਂ ਦੀ ਮੌਤ ਹੋ ਗਈ। ਪੁਲਸ ਅਧਿਕਾਰੀਆਂ ਮੁਤਾਬਕ ਇਹ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਕਾਰ ਬੇਕਾਬੂ ਹੋ ਕੇ ਖੜ੍ਹੇ ਟਰੱਕ ਨਾਲ ਟਕਰਾ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਸ ਘਟਨਾ ਵਾਲੀ ਥਾਂ 'ਤੇ ਪਹੁੰਚੀ ਅਤੇ ਜਾਇਜ਼ਾ ਲਿਆ। ਪੁਲਸ ਦਾ ਕਹਿਣਾ ਹੈ ਕਿ ਮ੍ਰਿਤਕ ਇਕ ਹੀ ਪਰਿਵਾਰ ਦੇ ਮੈਂਬਰ ਸਨ। ਪੁਲਸ ਨੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਭਿਆਨਕ ਸੜਕ ਹਾਦਸਾ; ਬੱਸ ਨੂੰ ਅੱਗ ਲੱਗਣ ਕਾਰਨ 6 ਲੋਕ ਜ਼ਿੰਦਾ ਸੜੇ, ਕਈ ਜ਼ਖ਼ਮੀ
ਇਹ ਘਟਨਾ ਜ਼ਿਲ੍ਹੇ ਦੇ ਚੰਪੂਆ ਇਲਾਕੇ ਦੀ ਹੈ। ਇੱਥੇ ਇਕ ਪਰਿਵਾਰ ਦੇ ਲੋਕ ਕਾਰ ਵਿਚ ਸਵਾਰ ਹੋ ਕੇ ਜਾ ਰਹੇ ਸਨ। ਜਦੋਂ ਕਾਰ ਨੈਸ਼ਨਲ ਹਾਈਵੇਅ-520 'ਤੇ ਰਿਮੁਲੀ ਬਾਈਪਾਸ ਕੋਲ ਪਹੁੰਚੀ ਤਾਂ ਇਕ ਖੜ੍ਹੇ ਟਰੱਕ ਨਾਲ ਟਕਰਾਈ। ਕਾਰ ਦੇ ਪਿੱਛੇ ਆ ਰਹੇ ਇਕ ਹੋਰ ਤੇਜ਼ ਰਫ਼ਤਾਰ ਟਰੱਕ ਨੇ ਕਾਰ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ੋਰਦਾਰ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ। ਹਾਦਸੇ 'ਚ 4 ਔਰਤਾਂ ਸਮੇਤ 6 ਲੋਕਾਂ ਦੀ ਮੌਤ ਹੋ ਗਈ। ਗੈਸ ਕਟਰ ਦੀ ਵਰਤੋਂ ਕਰਕੇ ਕਾਰ 'ਚੋਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ ਅਤੇ ਪੋਸਟਮਾਰਟਮ ਲਈ ਨਜ਼ਦੀਕੀ ਹਸਪਤਾਲ ਭੇਜ ਦਿੱਤੀਆਂ ਗਈਆਂ।
ਇਹ ਵੀ ਪੜ੍ਹੋ- ਮਕਾਨ ਮਾਲਕਣ ਦਾ ਬੇਰਹਿਮੀ ਨਾਲ ਕਤਲ; ਫਿਰ ਪੋਤੇ ਨੂੰ ਵੀ ਉਤਾਰਿਆ ਮੌਤ ਦੇ ਘਾਟ, ਪਾਣੀ ਦੀ ਟੈਂਕੀ 'ਚ ਸੁੱਟੀਆਂ ਲਾਸ਼ਾਂ
ਮਰਨ ਵਾਲਿਆਂ ਦੀ ਪਛਾਣ ਕੇਓਂਝਾਰ ਜ਼ਿਲ੍ਹੇ ਦੇ ਬਾਰਬਿਲ ਇਲਾਕੇ ਦੇ ਫੁੱਲਾਂਤੀ ਪਲਈ, ਸੰਜੇ ਮਹਾਕੁੜ, ਲੂਸੀ ਪਲਈ, ਸੰਧਿਆ ਮਹਾਕੁੜ, ਪੀਹੂ ਮਹਾਕੁੜ, ਪ੍ਰਮੋਦ ਪਲਈ ਵਜੋਂ ਹੋਈ ਹੈ। ਪੁਲਸ ਨੇ ਦੱਸਿਆ ਕਿ ਘਟਨਾ ਬਾਰੇ ਮ੍ਰਿਤਕਾਂ ਦੇ ਪਰਿਵਾਰ ਨੂੰ ਸੂਚਨਾ ਦੇ ਦਿੱਤੀ ਗਈ ਹੈ। ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਹੁਣ ਬੰਗਾਲ ਦੇ ਸਿਆਸੀ ਅਖਾੜੇ ’ਚ ਮੱਛੀ ਦੀ ਐਂਟਰੀ, ਮਮਤਾ ਵੱਲੋਂ PM ਮੋਦੀ ਨੂੰ ਖਾਣੇ ਦੀ ਆਫਰ ’ਤੇ ਬਵਾਲ
NEXT STORY