ਰਾਜੌਰੀ (ਭਾਸ਼ਾ)- ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ 'ਚ ਕੰਟਰੋਲ ਰੇਖਾ (ਐੱਲ.ਓ.ਸੀ.) ਕੋਲ 34 ਸਾਲਾ ਇਕ ਪਾਕਿਸਤਾਨੀ ਘੁਸਪੈਠੀਏ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ਦੇ ਸਮਾਨੀ ਪਿੰਡ ਵਾਸੀ ਮੁਹੰਮਦ ਨਦੀਮ ਨੂੰ ਨੌਸ਼ਹਿਰਾ ਸੈਕਟਰ 'ਚ ਚੌਕਸ ਫ਼ੌਜ ਦੇ ਜਵਾਨਾਂ ਨੇ ਉਦੋਂ ਰੋਕਿਆ, ਜਦੋਂ ਉਹ ਸ਼ੁੱਕਰਵਾਰ ਦੇ ਰਾਤ ਸਰਹੱਦ ਪਾਰ ਤੋਂ ਇਸ ਪਾਸੇ ਵੱਲ ਆ ਰਿਹਾ ਸੀ।
ਇਹ ਵੀ ਪੜ੍ਹੋ : SIA ਨੇ ਅੱਤਵਾਦੀ ਸਾਜਿਸ਼ ਮਾਮਲੇ 'ਚ ਜੰਮੂ 'ਚ 7 ਥਾਵਾਂ 'ਤੇ ਕੀਤੀ ਛਾਪੇਮਾਰੀ
ਉਨ੍ਹਾਂ ਕਿਹਾ ਕਿ ਜਵਾਨ ਗਸ਼ਤ ਡਿਊਟੀ 'ਤੇ ਸਨ, ਜਦੋਂ ਉਨ੍ਹਾਂ ਨੇ ਇਕ ਨਿਹੱਥੇ ਘੁਸਪੈਠੀਏ ਨੂੰ ਦੇਖਿਆ ਅਤੇ ਕੁਝ ਦੇਰ ਪਿੱਛਾ ਕਰਨ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਅਧਿਕਾਰੀਆਂ ਨੇ ਦੱਸਿਆ ਕਿ ਨਦੀਮ ਤੋਂ ਸਰਹੱਦ ਪਾਰ ਤੋਂ ਇਸ ਵੱਲ ਘੁਸਪੈਠ ਕਰਨ ਦੇ ਪਿੱਛੇ ਦੇ ਇਰਾਦੇ ਨੂੰ ਜਾਣਨ ਲਈ ਪੁੱਛ-ਗਿੱਛ ਕੀਤੀ ਜਾ ਰਹੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅੱਧੀ ਰਾਤ ਘਰ ਅੰਦਰ ਦਾਖ਼ਲ ਹੋਇਆ ਚੋਰ, ਪਿਓ-ਧੀ ਨੂੰ ਮਾਰਿਆ ਚਾਕੂ ਤੇ ਫਿਰ...
NEXT STORY