ਰੇਵਾੜੀ- ਹਰਿਆਣਾ ਦੇ ਰੇਵਾੜੀ ਜ਼ਿਲ੍ਹੇ ਦੇ ਕੋਸਲੀ ਦੇ ਹੰਸਾਵਾਸ ਪਿੰਡ 'ਚ ਰਾਤ ਸਮੇਂ ਇਕ ਬਦਮਾਸ਼ ਚੋਰੀ ਦੀ ਨੀਅਤ ਨਾਲ ਛੱਤ ਰਾਹੀਂ ਘਰ 'ਚ ਦਾਖਲ ਹੋ ਗਿਆ। ਜਦੋਂ ਪਰਿਵਾਰ ਨੇ ਉਸ ਦਾ ਵਿਰੋਧ ਕੀਤਾ ਤਾਂ ਬਦਮਾਸ਼ਾਂ ਨੇ ਚਾਕੂ ਨਾਲ ਪਿਓ ਅਤੇ ਧੀ 'ਤੇ ਹਮਲਾ ਕਰ ਕੇ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ। ਇਸ ਦੌਰਾਨ ਰੌਲਾ ਸੁਣ ਕੇ ਆਲੇ-ਦੁਆਲੇ ਦੇ ਲੋਕ ਉਥੇ ਪਹੁੰਚ ਗਏ ਅਤੇ ਘਰ ਦਾ ਦਰਵਾਜ਼ਾ ਬਾਹਰੋਂ ਬੰਦ ਕਰ ਦਿੱਤਾ।
ਇਹ ਵੀ ਪੜ੍ਹੋ- ਭਾਰੀ ਸੁਰੱਖਿਆ ਦਰਮਿਆਨ ਰਾਊਜ਼ ਐਵੇਨਿਊ ਕੋਰਟ ਪਹੁੰਚੇ CM ਕੇਜਰੀਵਾਲ
ਦੋਸ਼ੀ ਨੇ ਆਪਣੀ ਗਰਦਨ 'ਤੇ ਵੀ ਮਾਰਿਆ ਚਾਕੂ
ਆਪਣੇ ਆਪ ਨੂੰ ਚਾਰੋਂ ਪਾਸਿਓਂ ਘਿਰਿਆ ਦੇਖ ਕੇ ਚੋਰ ਪੁਲਸ ਦੇ ਆਉਣ ਤੋਂ ਪਹਿਲਾਂ ਹੀ ਦੂਜੇ ਕਮਰੇ ਵਿਚ ਚਲਾ ਗਿਆ। ਕਮਰੇ ਅੰਦਰ ਜਾ ਕੇ ਉਸ ਨੇ ਖ਼ੁਦ ਦੀ ਗਰਦਨ 'ਤੇ ਚਾਕੂ ਮਾਰ ਲਿਆ। ਜਦੋਂ ਪੁਲਸ ਮੌਕੇ ’ਤੇ ਪੁੱਜੀ ਤਾਂ ਦਰਵਾਜ਼ਾ ਕਿਸੇ ਤਰ੍ਹਾਂ ਖੋਲ੍ਹਿਆ ਤੇ ਤਿੰਨਾਂ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ। ਤਿੰਨੋਂ ਜ਼ਖ਼ਮੀ ਗੁਰੂਗ੍ਰਾਮ ਦੇ ਇਕ ਹਸਪਤਾਲ ਵਿਚ ਜ਼ੇਰੇ ਇਲਾਜ ਹਨ।
ਇਹ ਵੀ ਪੜ੍ਹੋ- ਕਸਟਮ ਅਧਿਕਾਰੀਆਂ ਨੇ ਹਵਾਈ ਅੱਡੇ ਤੋਂ ਜ਼ਬਤ ਕੀਤਾ 1.72 ਕਰੋੜ ਰੁਪਏ ਦਾ ਸੋਨਾ
ਜਾਣਕਾਰੀ ਅਨੁਸਾਰ ਪਿੰਡ ਹੰਸਾਵਾਸ ਦਾ ਰਹਿਣ ਵਾਲਾ ਫਤਿਹ ਸਿੰਘ ਫੌਜ ਵਿਚੋਂ ਸੇਵਾਮੁਕਤ ਹੋਇਆ ਹੈ। ਫਤਿਹ ਸਿੰਘ ਦੀ ਪਤਨੀ ਸੁਦੇਸ਼ ਨੇ ਦੱਸਿਆ ਕਿ ਘਟਨਾ ਸਮੇਂ ਪਤੀ-ਪਤਨੀ ਤੋਂ ਇਲਾਵਾ ਉਨ੍ਹਾਂ ਦੀ ਧੀ ਸਪਨਾ ਵੀ ਘਰ 'ਚ ਸੀ। ਰਾਤ ਦਾ ਸਮਾਂ ਹੋਣ ਕਰ ਕੇ ਹਰ ਕੋਈ ਸੌਂ ਰਿਹਾ ਸੀ। ਰਾਤ ਕਰੀਬ 1 ਵਜੇ ਕੁਝ ਆਵਾਜ਼ਾਂ ਸੁਣਾਈ ਦਿੱਤੀਆਂ। ਰੌਲਾ ਸੁਣ ਕੇ ਫਤਿਹ ਸਿੰਘ ਬਾਹਰ ਆਇਆ ਤਾਂ ਦੇਖਿਆ ਕਿ ਇਕ ਵਿਅਕਤੀ ਘਰ ਅੰਦਰ ਵੜਿਆ ਹੋਇਆ ਸੀ। ਜਿਵੇਂ ਹੀ ਉਸ ਨੇ ਫਤਿਹ ਸਿੰਘ ਨੂੰ ਦੇਖਿਆ ਤਾਂ ਉਸ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਰੌਲਾ ਸੁਣ ਕੇ ਸੁਦੇਸ਼ ਅਤੇ ਸਪਨਾ ਵੀ ਬਾਹਰ ਆ ਗਏ। ਜਦੋਂ ਸਪਨਾ ਨੇ ਆਪਣੇ ਪਿਤਾ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਦੋਸ਼ੀਆਂ ਨੇ ਉਸ 'ਤੇ ਵੀ ਚਾਕੂ ਨਾਲ ਹਮਲਾ ਕਰ ਦਿੱਤਾ। ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਸੁਦੇਸ਼ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਾਰਦਰਸ਼ੀ ਚੋਣਾਂ ਕਰਵਾਉਣ ਲਈ ਚੋਣ ਕਮਿਸ਼ਨ ਦੇ ਨਿਯਮ, ਸਿਆਸੀ ਪਾਰਟੀਆਂ ਨੂੰ ਪਾਲਣਾ ਕਰਨਾ ਜ਼ਰੂਰੀ
NEXT STORY