ਇਸਲਾਮਾਬਾਦ/ਨਵੀਂ ਦਿੱਲੀ (ਬਿਊਰੋ)— ਭਾਰਤ ਵਿਚ ਨਰਿੰਦਰ ਮੋਦੀ ਦੀ ਸੰਭਾਵੀ ਜਿੱਤ ਤੈਅ ਹੈ। ਗੁਆਂਢੀ ਦੇਸ਼ ਪਾਕਿਸਤਾਨ ਵਿਚ ਐਗਜ਼ਿਟ ਪੋਲ ਦੇ ਬਾਅਦ ਹੀ ਨਤੀਜੇ ਦਾ ਉਤਸੁਕਤਾ ਨਾਲ ਇੰਤਜ਼ਾਰ ਹੈ। ਪਾਕਿਸਤਾਨ ਦੀ ਸਰਕਾਰ ਅਤੇ ਉੱਥੇ ਰਹਿੰਦੇ ਅੱਤਵਾਦੀ ਪ੍ਰਮੁੱਖਾਂ ਦੀ ਨੀਂਦ ਉੱਡੀ ਹੋਈ ਹੈ। ਐਗਜ਼ਿਟ ਪੋਲ ਦੇ ਬਾਅਦ ਤੋਂ ਸਰਹੱਦ ਪਾਰ ਮੋਦੀ ਦੇ 400 ਦੇ ਪਾਰ ਦੇ ਸੰਕੇਤਾਂ ਨਾਲ ਹਾਹਾਕਾਰ ਮਚਿਆ ਹੋਇਆ ਹੈ। 19 ਮਈ ਨੂੰ ਜਦੋਂ ਤੋਂ ਐਗਜ਼ਿਟ ਪੋਲ ਸਾਹਮਣੇ ਆਏ ਹਨ ਉਦੋਂ ਤੋਂ ਪਾਕਿਸਤਾਨ ਦੇ ਟੀ.ਵੀ. ਚੈਨਲਾਂ 'ਤੇ ਬਹਿਸ ਦਾ ਦੌਰ ਜਾਰੀ ਹੈ। ਪਾਕਿਸਤਾਨ ਦੇ ਕਥਿਤ ਜਾਣਕਾਰਾਂ, ਰਿਟਾਇਰਡ ਫੌਜੀਆਂ ਅਤੇ ਟੀ.ਵੀ. ਚੈਨਲਾਂ ਦੇ ਐਂਕਰਾਂ ਦਾ ਕੇਂਦਰ ਬਿੰਦੂ ਇਕ ਹੀ ਸਵਾਲ 'ਤੇ ਖੜ੍ਹਾ ਹੈ ਕਿ ਹੁਣ ਪਾਕਿਸਤਾਨ ਦਾ ਕੀ ਹੋਵੇਗਾ।
ਪਾਕਿਸਤਾਨ ਵਿਚ ਮੋਦੀ ਸਰਕਾਰ ਦੀ ਵਾਪਸੀ ਦਾ ਡਰ ਕਿੰਨਾ ਹੈ ਇਸ ਦਾ ਅੰਦਾਜ਼ਾ ਇਸੇ ਗੱਲ ਨਾਲ ਲਗਾਇਆ ਜਾ ਸਕਦਾ ਹੈ ਕਿ 19 ਮਈ ਮਤਲਬ ਜਿਸ ਦਿਨ ਐਗਜ਼ਿਟ ਪੋਲ ਦੇ ਨਤੀਜੇ ਆਏ ਸਨ ਉਸ ਦਿਨ ਗੂਗਲ ਟਰੈਂਡ ਵਿਚ ਨਰਿੰਦਰ ਮੋਦੀ ਨੂੰ ਭਾਰਤ ਤੋਂ ਜ਼ਿਆਦਾ ਪਾਕਿਸਤਾਨ ਵਿਚ ਸਰਚ ਕੀਤਾ ਗਿਆ। 19 ਮਈ ਦੇ ਬਾਅਦ ਤੋਂ ਗੂਗਲ 'ਤੇ ਪਾਕਿਸਤਾਨੀ ਸਿਰਫ ਅਤੇ ਸਿਰਫ ਨਰਿੰਦਰ ਮੋਦੀ ਦੀ ਸਰਚ ਕਰ ਰਹੇ ਹਨ। ਮਤਲਬ 23 ਮਈ ਦਾ ਜਿੰਨਾ ਇੰਤਜ਼ਾਰ ਭਾਰਤ ਵਿਚ ਹੈ ਉਸ ਤੋਂ ਕਿਤੇ ਜ਼ਿਆਦਾ ਪਾਕਿਸਤਾਨੀ ਲੋਕ ਇਸ ਤਰੀਕ ਦੇ ਡਰ ਨਾਲ ਮਰੇ ਜਾ ਰਹੇ ਹਨ।
ਪਾਕਿਸਤਾਨ ਵਿਚ ਇਕ ਕੋਨੇ ਤੋਂ ਦੂਜੇ ਕੋਨੇ ਤੱਕ ਸਿਰਫ ਮੋਦੀ ਦੀ ਹੀ ਚਰਚਾ ਹੈ। ਗੂਗਲ ਟਰੈਂਡ ਮੁਤਾਬਕ ਪ੍ਰਧਾਨ ਮੰਤਰੀ ਨੂੰ ਗੂਗਲ ਵਿਚ ਸਭ ਤੋਂ ਜ਼ਿਆਦਾ ਸੌ ਫੀਸਦੀ ਬਲੋਚਿਸਤਾਨ ਵਿਚ ਸਰਚ ਕੀਤਾ ਗਿਆ। ਬਲੋਚਿਸਤਾਨ ਉਹੀ ਇਲਾਕਾ ਹੈ ਜਿੱਥੇ ਪਾਕਿਸਤਾਨ ਨੇ ਜ਼ਬਰੀ ਕਬਜ਼ਾ ਕੀਤਾ ਹੋਇਆ ਹੈ। ਪਾਕਿਸਤਾਨੀ ਫੌਜ ਦੇ ਜ਼ੁਲਮਾਂ ਦੇ ਨਿਸ਼ਾਨ ਇੱਥੇ ਵੱਸਦੇ ਹਰ ਘਰ ਵਿਚ ਹੈ। ਇਹੀ ਕਾਰਨ ਹੈ ਕਿ ਐਗਜ਼ਿਟ ਪੋਲ ਵਿਚ ਮੋਦੀ ਸਰਕਾਰ ਦੀ ਵਾਪਸੀ ਦੇ ਇਸ਼ਾਰੇ ਨਾਲ ਬਲੋਚਿਸਤਾਨ ਵਿਚ ਖੁਸ਼ੀ ਦੀ ਲਹਿਰ ਹੈ ਪਰ ਪਾਕਿਸਤਾਨ ਦੇ ਬਾਕੀ ਹਿੱਸਿਆਂ ਵਿਚ ਖੌਫ ਹੈ।
ਜਗਨ ਮੋਹਨ ਰੈੱਡੀ ਬੋਲੇ- ਇਹ ਜਨਤਾ ਦੀ ਜਿੱਤ ਹੈ
NEXT STORY