ਅਹਿਮਦਾਬਾਦ— ਪਾਕਿਸਤਾਨ ਸਮੁੰਦਰੀ ਸੁਰੱਖਿਆ ਏਜੰਸੀ ਨੇ ਗੁਜਰਾਤ ਤਟ 'ਤੇ ਵੀਰਵਾਰ ਨੂੰ 22 ਮਛੇਰਿਆਂ ਨੂੰ ਫੜਿਆ ਤੇ ਤਿੰਨ ਕਿਸ਼ਤੀਆਂ ਨੂੰ ਜ਼ਬਤ ਕੀਤਾ। ਪੋਰਬੰਦਰ ਸਥਿਤ ਨੈਸ਼ਨਲ ਫਿਸ਼ਵਰਕਰਸ ਫੋਰਮ ਦੇ ਸਕੱਤਰ ਮਨੀਸ਼ ਲੋਧਾਰੀ ਨੇ ਦੱਸਿਆ ਕਿ ਕਿਸ਼ਤੀਆਂ ਦੇ ਮਛੇਰੇ ਗੁਜਰਾਤ ਦੇ ਗਿਰ-ਸੋਮਨਾਥ ਜ਼ਿਲੇ 'ਚ ਤਟੀ ਸ਼ਹਿਰ ਵੇਰਾਵਲ ਦੇ ਸਨ। ਉਨ੍ਹਾਂ ਦੱਸਿਆ ਕਿ ਪੀ.ਐੱਮ.ਐੱਸ.ਏ. ਨੇ ਅਰਬ ਸਾਗਰ 'ਚ ਅੰਤਰਰਾਸ਼ਟਰੀ ਸਮੁੰਦਰੀ ਸਰਹੱਦ ਲਾਈਨ ਦੇ ਨੇੜਿਓ ਉਨ੍ਹਾਂ ਨੂੰ ਫੜਿਆ। ਮਛੇਰੇ ਕੁਸੁਮ, ਅੰਨਪੁਰਣਾ ਤੇ ਕਾਜਲ ਕਿਸ਼ਤੀਆਂ 'ਚ ਸਵਾਰ ਸਨ।
ਹਨੂਮਾਨ ਜੀ ਦੀ ਜਾਤ ਨੂੰ ਲੈ ਕੇ ਵਿਵਾਦ ਭਖਿਆ
NEXT STORY