ਬਾਰਾਮੂਲਾ— ਪਾਕਿਸਤਾਨੀ ਫੌਜ ਨੇ ਜੰਗਬੰਦੀ ਦੀ ਉਲੰਘਣਾ ਕਰ ਕੇ ਜੰਮੂ-ਕਸ਼ਮੀਰ ਤੋਂ ਉੜੀ ਸੈਕਟਰ 'ਚ ਕੰਟਰੋਲ ਰੇਖਾ ਕੋਲ ਐਤਵਾਰ ਸ਼ਾਮ ਗੋਲੀਬਾਰੀ ਕੀਤੀ, ਜਿਸ 'ਚ ਇਕ ਜਵਾਨ ਸ਼ਹੀਦ ਹੋ ਗਿਆ। ਅਧਿਕਾਰਤ ਸੂਰਤਾਂ ਨੇ ਸੋਮਵਾਰ ਨੂੰ ਦੱਸਿਆ ਕਿ ਪਾਕਿਸਤਾਨੀ ਫੌਜੀਆਂ ਨੇ ਉੜੀ ਦੇ ਹਤਲੰਗਾ ਅਤੇ ਨਾਨਕ ਪੋਸਟ 'ਤੇ ਬਿਨਾਂ ਕਿਸੇ ਉਕਸਾਵੇ ਦੇ ਮੋਰਟਾਰ ਦਾਗ਼ੇ ਅਤੇ ਗੋਲੀਬਾਰੀ ਕੀਤੀ। ਇਸ ਗੋਲੀਬਾਰੀ ਦੀ ਲਪੇਟ 'ਚ ਕਈ ਰਿਹਾਇਸ਼ੀ ਇਲਾਕੇ ਵੀ ਆਏ। ਭਾਰਤੀ ਫੌਜ ਨੇ ਵੀ ਮੂੰਹ ਤੋੜ ਜਵਾਬ ਦਿੱਤਾ ਅਤੇ ਪਾਕਿਸਤਾਨ ਦੇ ਬੰਕਰਾਂ ਨੂੰ ਨਸ਼ਟ ਕਰ ਦਿੱਤਾ।
ਸੂਤਰਾਂ ਨੇ ਦੱਸਿਆ ਕਿ ਪਾਕਿਸਤਾਨ ਦੀ ਗੋਲੀਬਾਰੀ 'ਚ ਇਕ ਫੌਜੀ ਜ਼ਖਮੀ ਹੋ ਗਿਆ ਸੀ, ਜਿਸ ਦੀ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ। ਪਾਕਿਸਤਾਨ ਵਲੋਂ ਕੋਈ ਹਤਾਹਤ ਹੋਇਆ ਜਾਂ ਨਹੀਂ, ਇਸ ਬਾਰੇ ਜਾਣਕਾਰੀ ਨਹੀਂ ਮਿਲ ਸਕੀ ਹੈ। ਉਨ੍ਹਾਂ ਨੇ ਦੱਸਿਆ ਕਿ ਦੋਹਾਂ ਪਾਸਿਓਂ ਲਗਭਗ ਤਿੰਨ ਘੰਟੇ ਤੱਕ ਗੋਲੀਬਾਰੀ ਹੋਈ। ਪਿਛਲੇ ਹਫ਼ਤੇ ਪਾਕਿਸਤਾਨ ਵਲੋਂ ਗੋਲੀਬਾਰੀ 'ਚ ਤਿੰਨ ਮਕਾਨ ਨਸ਼ਟ ਹੋ ਗਏ ਸਨ ਅਤੇ ਇਕ ਕੁਲੀ ਜ਼ਖਮੀ ਹੋ ਗਿਆ ਸੀ। ਪਾਕਿਸਤਾਨੀ ਫੌਜ ਭਾਰਤੀ ਸਰਹੱਦ 'ਚ ਘੁਸਪੈਠ ਦੀ ਕੋਸ਼ਿਸ਼ 'ਚ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ 'ਚ ਲੁਕੇ ਅੱਤਵਾਦੀਆਂ ਦੀ ਮਦਦ ਲਈ ਲਗਾਤਾਰ ਜੰਗਬੰਦੀ ਦੀ ਉਲੰਘਣਾ ਕਰਦੇ ਰਹਿੰਦੇ ਹਨ। ਕੰਟਰੋਲ ਰੇਖਾ ਦੇ ਪਾਰ ਸੈਂਕੜੇ ਫੀਸਦੀ ਅੱਤਵਾਦੀ ਘੁਸਪੈਠ ਦੇ ਮੌਕੇ ਦੀ ਇੰਤਜ਼ਾਰ 'ਚ ਹਨ। ਕੰਟਰੋਲ ਰੇਖਾ ਦੀ ਰੱਖਿਆ ਕਰ ਰਹੀ ਸੁਰੱਖਿਆ ਫੋਰਸ ਘੁਸਪੈਠ ਦੀ ਕਿਸੇ ਵੀ ਕੋਸ਼ਿਸ਼ ਨੂੰ ਅਸਫ਼ਲ ਕਰਨ ਲਈ ਅਲਰਟ ਹਨ।
ਟੀਚਰ ਨੇ ਕੀਤੀ ਬੇਟੀ ਨਾਲ ਛੇੜਛਾੜ, ਪਿਤਾ ਨੇ ਫਾਂਸੀ ਲਗਾ ਕੇ ਦਿੱਤੀ ਜਾਨ
NEXT STORY