ਲਾਹੌਰ, (ਏਜੰਸੀ)— ਪਾਕਿਸਤਾਨ ਪੁਲਸ ਨੇ ਪੰਜਾਬ ਸੂਬੇ ਤੋਂ ਇਕ 'ਭਾਰਤੀ ਜਾਸੂਸ' ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਸਥਾਨਕ ਮੀਡੀਆ ਨੇ ਪੁਲਸ ਦੇ ਹਵਾਲੇ ਤੋਂ ਕਿਹਾ ਕਿ ਉਨ੍ਹਾਂ ਨੇ ਇਕ ਭਾਰਤੀ ਨਾਗਰਿਕ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੇ ਜਾਸੂਸ ਹੋਣ ਦੀ ਗੱਲ ਸਵਿਕਾਰ ਕੀਤੀ ਹੈ। ਪੁਲਸ ਨੇ ਕਿਹਾ ਕਿ 'ਜਾਸੂਸ' ਦੀ ਪਛਾਣ ਰਾਜੂ ਲਕਸ਼ਮਣ ਦੇ ਤੌਰ 'ਤੇ ਹੋਈ ਹੈ, ਜਿਸ ਨੂੰ ਡੇਰਾ ਗਾਜ਼ੀ ਖਾਨ ਜ਼ਿਲੇ ਦੇ ਰਾਖੀ ਗਜ ਇਲਾਕੇ ਤੋਂ ਬੁੱਧਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
ਪੁਲਸ ਨੇ ਦੱਸਿਆ ਕਿ ਲਕਸ਼ਮਣ ਨੂੰ ਬਲੋਚਿਸਤਾਨ ਸੂਬੇ ਤੋਂ ਡੇਰਾ ਗਾਜ਼ੀ ਖਾਂ 'ਚ ਦਾਖਲ ਹੁੰਦੇ ਸਮੇਂ ਗ੍ਰਿਫਤਾਰ ਕੀਤਾ ਗਿਆ। ਉਸ ਨੂੰ ਅਗਲੀ ਜਾਂਚ ਲਈ ਇਕ ਗੁਪਤ ਸਥਾਨ 'ਤੇ ਭੇਜ ਦਿੱਤਾ ਗਿਆ ਹੈ, ਜਿੱਥੇ ਪਾਕਿਸਤਾਨੀ ਏਜੰਸੀਆਂ ਉਸ ਤੋਂ ਪੁੱਛ-ਪੜਤਾਲ ਕਰ ਰਹੀਆਂ ਹਨ।
ਜ਼ਿਕਰਯੋਗ ਹੈ ਕਿ ਲੰਬੇ ਸਮੇਂ ਤੋਂ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਪਾਕਿਸਤਾਨੀ ਹਿਰਾਸਤ 'ਚ ਹਨ। ਇੰਟਰਨੈਸ਼ਨਲ ਕੋਰਟ ਆਫ ਜਸਟਿਸ ਨੇ ਆਪਣੇ ਫੈਸਲੇ 'ਚ ਪਾਕਿਸਤਾਨ ਨੂੰ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਨੂੰ ਸੁਣਾਈ ਗਈ ਫਾਂਸੀ ਦੀ ਸਜ਼ਾ 'ਤੇ ਫਿਰ ਤੋਂ ਵਿਚਾਰ ਕਰਨ ਨੂੰ ਕਿਹਾ ਹੈ। ਕੋਰਟ ਨੇ ਜਾਧਵ ਨੂੰ ਕਾਊਂਸਲਰ ਅਕਸੈੱਸ ਨਾ ਦੇਣ ਦੇ ਪਾਕਿਸਤਾਨ ਦੇ ਫੈਸਲੇ ਨੂੰ ਗਲਤ ਠਹਿਰਾਇਆ ਅਤੇ ਉਸ ਨੂੰ 'ਵਿਆਨਾ ਸੰਧੀ' ਦੇ ਉਲੰਘਣ ਦਾ ਦੋਸ਼ੀ ਪਾਇਆ। ਪਾਕਿਸਤਾਨ ਦਾ ਦਾਅਵਾ ਹੈ ਕਿ ਕੁਲਭੂਸ਼ਣ ਈਰਾਨ ਤੋਂ ਪਾਕਿਸਤਾਨ 'ਚ ਦਾਖਲ ਹੋਏ ਸਨ। ਭਾਰਤ ਨੇ ਇਨ੍ਹਾਂ ਸਾਰੇ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਹੈ। ਪਿਛਲੇ ਸਾਲ ਮਈ 'ਚ ਭਾਰਤ ਵਲੋਂ ਇਸ ਮਾਮਲੇ ਨੂੰ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਮੰਚ 'ਤੇ ਚੁੱਕਿਆ ਗਿਆ ਸੀ
ਸ੍ਰੀਨਗਰ 'ਚ ਤੈਨਾਤ ਧੋਨੀ ਨੇ ਗਸ਼ਤ ਤੇ ਗਾਰਡ ਦੀ ਕੀਤੀ ਡਿਊਟੀ
NEXT STORY