ਪੁੰਛ (ਧਨੁਜ)– ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਾ ਆਉਂਦੇ ਹੋਏ ਪਾਕਿਸਤਾਨ ਨੇ ਕੰਟਰੋਲ ਰੇਖਾ ’ਤੇ ਵੀਰਵਾਰ ਗੋਲੀਬੰਦੀ ਦੀ ਉਲੰਘਣਾ ਕਰਦਿਆਂ ਦੇਗਵਾਰ ਸੈਕਟਰ ਵਿਚ ਭਾਰਤੀ ਫੌਜ ਦੀਆਂ ਚੌਕੀਆਂ ਅਤੇ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾ ਕੇ ਕਈ ਘੰਟਿਆਂ ਤੱਕ ਭਾਰੀ ਗੋਲਾਬਾਰੀ ਕੀਤੀ। ਇਸ ਦੌਰਾਨ ਇਕ ਗੋਲਾ ਵਾਰਡ ਨੰਬਰ 17 ਵਿਚ ਆ ਕੇ ਡਿੱਗਾ ਜੋ ਫਟਿਆ ਨਹੀਂ। ਖੁਸ਼ਕਿਸਮਤੀ ਨਾਲ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ। ਗੋਲਾ ਡਿੱਗਣ ਪਿੱਛੋਂ ਪੁੰਛ ਦੇ ਥਾਣਾ ਮੁਖੀ ਨਿਸ਼ਾਂਤ ਗੁਪਤਾ ਪੁਲਸ ਫੋਰਸ ਨਾਲ ਮੌਕੇ ’ਤੇ ਪੁੱਜੇ। ਉਨ੍ਹਾਂ ਪੂਰੇ ਖੇਤਰ ਨੂੰ ਆਪਣੇ ਕਬਜ਼ੇ ਵਿਚ ਲੈਣ ਪਿਛੋਂ ਫੌਜ ਦੇ ਬੰਬ ਰੋਕੂ ਦਸਤੇ ਨੂੰ ਸੂਚਨਾ ਦਿੱਤੀ। ਪਾਕਿਸਤਾਨ ਦੀ ਉਕਤ ਹਰਕਤ ਦਾ ਭਾਰਤੀ ਫੌਜ ਨੇ ਮੂੰਹ-ਤੋੜ ਜਵਾਬ ਿਦੱਤਾ। ਰਾਮਗੜ੍ਹ ਸੈਕਟਰ ਵਿਚ ਕੌਮਾਂਤਰੀ ਸਰਹੱਦ ’ਤੇ ਬੀ. ਐੱਸ. ਐੱਫ. ਦੇ ਚੌਕਸ ਜਵਾਨਾਂ ਨੇ ਸ਼ੱਕੀ ਹਲਚਲ ਨੂੰ ਵੇਖਦਿਆਂ ਗੋਲੀਬਾਰੀ ਕਰ ਕੇ ਘੁਸਪੈਠ ਦੀ ਇਕ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ।
ਹੰਦਵਾੜਾ ਵਿਚ ਅੱਤਵਾਦੀ ਟਿਕਾਣਾ ਬੇਨਕਾਬ
ਜੰਮੂ-ਕਸ਼ਮੀਰ ਦੇ ਸਰਹੱਦੀ ਜ਼ਿਲੇ ਕੁਪਵਾੜਾ ਵਿਚ ਹੰਦਵਾੜਾ ਦੇ ਜੰਗਲੀ ਇਲਾਕੇ ਵਿਚ ਸੁਰੱਖਿਆ ਫੋਰਸਾਂ ਨੇ ਅੱਤਵਾਦੀਆਂ ਦੇ ਇਕ ਟਿਕਾਣੇ ਨੂੰ ਬੇਨਕਾਬ ਕਰ ਕੇ ਉਥੋਂ ਹਥਿਆਰ ਅਤੇ ਗੋਲੀ-ਸਿੱਕਾ ਬਰਾਮਦ ਕੀਤਾ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਪੁਲਸ, ਫੌਜ ਅਤੇ ਸੀ. ਆਰ. ਪੀ. ਐੱਫ. ਦੇ ਜਵਾਨਾਂ ਨੇ ਇਕ ਸਾਂਝੀ ਮੁਹਿੰਮ ਦੌਰਾਨ ਅੱਤਵਾਦੀਆਂ ਦੇ ਉਕਤ ਟਿਕਾਣੇ ਦਾ ਪਤਾ ਲਾਇਆ। ਉਥੋਂ ਯੂ. ਬੀ. ਜੀ. ਐੱਲ., ਗ੍ਰਨੇਡ, ਰਾਕੇਟ ਲਾਂਚਰ ਅਤੇ ਕੁਝ ਇਤਰਾਜ਼ਯੋਗ ਸਮੱਗਰੀ ਮਿਲੀ।
PM ਮੋਦੀ ਨੇ ਕੀਤੀ ਦੇਸ਼ਵਾਸੀਆਂ ਤੋਂ ਜਨਤਾ ਕਰਫਿਊ ਦੀ ਮੰਗ
NEXT STORY