ਇੰਟਰਨੈਸ਼ਨਲ ਡੈਸਕ- 22 ਅਪ੍ਰੈਲ ਨੂੰ ਜੰਮੂ-ਕਸ਼ਮੀਰ 'ਚ ਹੋਏ ਪਹਿਲਗਾਮ ਮਗਰੋਂ ਪਾਕਿਸਤਾਨ ਤੇ ਭਾਰਤ ਵਿਚਾਲੇ ਕਾਫ਼ੀ ਤਣਾਅਪੂਰਨ ਸਥਿਤੀ ਬਣੀ ਹੋਈ ਹੈ। ਇਸ ਮਾਮਲੇ 'ਤੇ ਸਖ਼ਤ ਕਾਰਵਾਈ ਕਰਦਿਆਂ ਭਾਰਤ ਨੇ ਪਾਕਿਸਤਾਨੀ ਨਾਗਰਿਕਾਂ ਦੇ ਵੀਜ਼ਾ ਰੱਦ ਕਰਨ ਤੇ 48 ਘੰਟਿਆਂ ਦੇ ਅੰਦਰ-ਅੰਦਰ ਪਾਕਿਸਤਾਨ ਜਾਣ ਦੇ ਹੁਕਮ ਸੁਣਾਉਣ ਤੋਂ ਇਲਾਵਾ ਪਾਕਿਸਤਾਨ ਨਾਲ ਸਿੰਧੂ ਜਲ ਸੰਧੀ ਨੂੰ ਵੀ ਰੋਕ ਦਿੱਤਾ ਹੈ।
ਭਾਰਤ ਦੇ ਇਸ ਸਖ਼ਤ ਰੁਖ਼ ਨੂੰ ਦੇਖਦਿਆਂ ਪਾਕਿਸਤਾਨ ਸਰਕਾਰ ਇਸ ਸਮੇਂ ਬੌਖਲਾਈ ਹੋਈ ਹੈ ਤੇ ਭਾਰਤ ਖ਼ਿਲਾਫ਼ ਨਵੀਂਆਂ ਰਣਨੀਤੀਆਂ ਘੜਨ 'ਚ ਲੱਗੀ ਹੋਈ ਹੈ। ਹੁਣ ਪਾਕਿ ਸਰਕਾਰ ਨੇ ਇਕ ਹੋਰ ਕਦਮ ਚੁੱਕਦਿਆਂ ਜ਼ਮੀਨੀ ਹਮਲਾ ਕਰਨ ਵਾਲੀਆਂ ਮਿਜ਼ਾਈਲਾਂ ਦੇ ਟੈਸਟ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।
Pakistan has issued a notification to carry out a surface-to-surface missile test off its Karachi coast along its coastline within its Exclusive Economic Zone on April 24-25. Indian agencies concerned are keeping a close watch on all the developments: Defence sources
— ANI (@ANI) April 24, 2025
ਪਾਕਿ ਸਰਕਾਰ ਨੇ ਇਹ ਟੈਸਟ 24-25 ਅਪ੍ਰੈਲ ਨੂੰ ਕਰਾਚੀ ਤਟ 'ਤੇ ਕਰਨ ਬਾਰੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਪਾਕਿ ਦੇ ਇਸ ਫ਼ੈਸਲੇ ਮਗਰੋਂ ਭਾਰਤੀ ਏਜੰਸੀਆਂ ਨੇ ਗੁਆਂਢੀ ਮੁਲਕ 'ਤੇ ਤਿੱਖੀ ਨਜ਼ਰ ਰੱਖੀ ਹੋਈ ਹੈ ਕਿ ਕਿਤੇ ਪਾਕਿ ਮੁੜ ਤੋਂ ਕੋਈ ਨਾਪਾਕ ਹਰਕਤ ਨਾ ਕਰ ਦੇਵੇ।
ਜ਼ਿਕਰਯੋਗ ਹੈ ਕਿ 22 ਅਪ੍ਰੈਲ ਨੂੰ ਪਹਿਲਗਾਮ 'ਚ ਹੋਏ ਅੱਤਵਾਦੀ ਹਮਲੇ 'ਚ 26 ਟੂਰਿਸਟਾਂ ਦੀ ਜਾਨ ਚਲੀ ਗਈ ਸੀ, ਜਿਸ ਮਗਰੋਂ ਪੂਰੀ ਦੁਨੀਆ 'ਚ ਅੱਤਵਾਦ ਖ਼ਿਲਾਫ਼ ਗੁੱਸਾ ਬੇਹੱਦ ਭੜਕਿਆ ਹੋਇਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਵੱਡੀ ਖ਼ਬਰ ; ਭਾਰਤ ਦੇ ਧਾਕੜ ਕ੍ਰਿਕਟਰ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਪਹਿਲਗਾਮ ਹਮਲੇ ਵਾਲੇ ਦਿਨ ਹੀ...
NEXT STORY