ਸ਼੍ਰੀਨਗਰ/ਪੁੰਛ, (ਏਜੰਸੀਆਂ)— ਲਗਾਤਾਰ ਸਖ਼ਤ ਕਾਰਵਾਈ ਦੇ ਬਾਵਜੂਦ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਦੇ ਸ਼ਾਹਪੁਰ, ਕੇਰਨੀ ਅਤੇ ਕਸਬਾ ਸੈਕਟਰਾਂ ਵਿਚ ਪਾਕਿਸਤਾਨੀ ਰੇਂਜਰਸ ਨੇ ਸ਼ਨੀਵਾਰ ਦਿਨੇ 11 ਵੱਜ ਕੇ 20 ਮਿੰਟ 'ਤੇ ਗੋਲੀਬੰਦੀ ਦੀ ਉਲੰਘਣਾ ਕਰ ਕੇ ਫਾਇਰਿੰਗ ਕੀਤੀ। ਭਾਰਤੀ ਜਵਾਨਾਂ ਨੇ ਇਸ ਦਾ ਮੂੰਹ-ਤੋੜ ਜਵਾਬ ਦਿੱਤਾ। ਬਾਅਦ ਦੁਪਹਿਰ 1 ਵੱਜ ਕੇ 15 ਮਿੰਟ 'ਤੇ ਫਾਇਰਿੰਗ ਬੰਦ ਹੋਈ।
ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਵਿਚ ਸ਼ਨੀਵਾਰ ਸਵੇਰੇ ਸੁਰੱਖਿਆ ਫੋਰਸਾਂ ਨੇ ਲਸ਼ਕਰ ਦੇ ਇਕ ਅੱਤਵਾਦੀ ਨੂੰ ਗ੍ਰਿਫਤਾਰ ਕੀਤਾ। ਉਸ ਦੇ 3 ਸਾਥੀਆਂ ਨੂੰ ਫੜਨ ਲਈ ਉਨ੍ਹਾਂ ਦੇ ਟਿਕਾਣਿਆਂ 'ਤੇ ਛਾਪੇ ਮਾਰੇ ਗਏ। ਫੜੇ ਗਏ ਅੱਤਵਾਦੀ ਦੀ ਪਛਾਣ ਸੋਪੋਰ ਵਾਸੀ ਦਾਨਿਸ਼ ਅਹਿਮਦ ਵਜੋਂ ਹੋਈ ਹੈ। ਉਸ ਕੋਲੋਂ ਭਾਰੀ ਗਿਣਤੀ ਵਿਚ ਹਥਿਆਰ ਤੇ ਗੋਲੀ-ਸਿੱਕਾ ਬਰਾਮਦ ਹੋਇਆ ਹੈ।
ਥਾਈਲੈਂਡ 'ਚ ਨਜ਼ਰ ਆਉਂਦੈ ਆਪਣਾਪਣ : PM ਮੋਦੀ
NEXT STORY