ਇਸਲਾਮਾਬਾਦ - ਬਹੁਤ ਪੁਰਾਣੀ ਕਹਾਵਤ ਹੈ, 'ਮਰਤਾ ਕਯਾ ਨਾ ਕਰਤਾ।' ਇਹ ਕਹਾਵਤ ਪਾਕਿਸਤਾਨ 'ਤੇ ਪੂਰੀ ਤਰ੍ਹਾਂ ਨਾਲ ਠੀਕ ਬੈਠ ਰਹੀ ਹੈ। ਪਾਕਿਸਤਾਨ ਸਰਕਾਰ ਨੇ ਭਾਰਤ ਨਾਲ ਵਪਾਰ ਬਹਾਲ ਕਰਨ ਦਾ ਫੈਸਲਾ ਲਿਆ ਹੈ। ਇਮਰਾਨ ਖਾਨ ਸਰਕਾਰ ਕੈਬਨਿਟ ਦੀ 'ਇਕੋਨਾਮਿਕ ਕੋਆਰਡੀਨੇਸ਼ਨ ਕਮੇਟੀ' ਨੇ ਭਾਰਤ ਨਾਲ ਵਪਾਰ ਸੇਵਾ ਫਿਰ ਤੋਂ ਬਹਾਲ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਨਾਲ ਹੀ ਪਾਕਿਸਤਾਨ ਵਿਚ ਕਾਟਨ (ਕਪਾਹ) ਇੰਡਸਟ੍ਰੀ ਨੂੰ ਰਾਹਤ ਮਿਲੇਗੀ ਅਤੇ ਪਾਕਿਸਤਾਨ ਵਿਚ ਖੰਡ ਦੇ ਭਾਅ ਵਿਚ ਕਮੀ ਵਿਚ ਆ ਸਕੇਗੀ।
ਇਹ ਵੀ ਪੜੋ - ਦੋਸਤ ਦੇ ਵਿਆਹ 'ਚ ਪਹੁੰਚੇ ਡੋਨਾਲਡ ਟਰੰਪ, ਰੋਣ ਲੱਗੇ ਆਪਣੇ ਦੁੱਖੜਾ
ਵਪਾਰ ਬਹਾਲ ਕਰਨ ਦਾ ਫੈਸਲਾ
ਰਿਪੋਰਟ ਮੁਤਾਬਕ ਇਕੋਨਾਮਿਕ ਕੋਆਰਡੀਨੇਸ਼ਨ ਕਮੇਟੀ ਨੇ ਅਹਿਮ ਫੈਸਲਾ ਲੈਂਦੇ ਹੋਏ ਭਾਰਤ ਨਾਲ ਵਪਾਰਕ ਸਬੰਧ ਮੁੜ ਤੋਂ ਬਹਾਲ ਕਰਨ ਦਾ ਫੈਸਲਾ ਲਿਆ ਹੈ। ਇਸ ਫੈਸਲੇ ਦੇ ਅਧੀਨ ਪਾਕਿਸਤਾਨ ਸਰਕਾਰ ਨੇ ਪ੍ਰਾਈਵੇਟ ਕੰਪਨੀਆਂ ਨੂੰ ਵੀ ਭਾਰਤ ਤੋਂ ਕਾਟਨ ਅਤੇ ਖੰਡ ਖਰੀਦਣ ਦੀ ਮਨਜ਼ੂਰੀ ਦੇ ਦਿੱਤੀ ਹੈ। ਰਿਪੋਰਟ ਮੁਤਾਬਕ ਪਾਕਿਸਤਾਨ ਦੀ ਟੈਕਸਟਾਈਲ ਇੰਡਸਟ੍ਰੀ ਕਾਟਨ ਦੀ ਕਮੀ ਕਾਰਣ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਰਹੀ ਸੀ ਅਤੇ ਪਿਛਲੇ ਕਈ ਮਹੀਨਿਆਂ ਤੋਂ ਟੈਕਸਟਾਈਲ ਇੰਡਸਟ੍ਰੀ ਪਾਕਿਸਤਾਨ ਸਰਕਾਰ 'ਤੇ ਭਾਰਤ ਤੋਂ ਕਾਟਨ ਖਰੀਦਣ ਲਈ ਦਬਾਅ ਬਣਾ ਰਹੀ ਸੀ। ਪਾਕਿਸਤਾਨ ਵਿਚ ਕਾਮਰਸ ਮਿਨੀਸਟ੍ਰੀ ਦਾ ਕਾਰਜਭਾਰ ਵੀ ਇਮਰਾਨ ਖਾਨ ਕੋਲ ਹੀ ਹੈ, ਲਿਹਾਜ਼ਾ ਇਹ ਫੈਸਲਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਹੀ ਕਰਨਾ ਸੀ ਅਤੇ ਹੁਣ ਇਮਰਾਨ ਖਾਨ ਸਰਕਾਰ ਨੇ ਭਾਰਤ ਤੋਂ ਕਾਟਨ ਅਤੇ ਖੰਡ ਖਰੀਦਣ ਦਾ ਫੈਸਲਾ ਕੀਤਾ ਹੈ।
ਇਹ ਵੀ ਪੜੋ - ਦੁਨੀਆ ਦੀ ਕਰੀਬ ਅੱਧੀ ਵ੍ਹਿਸਕੀ ਦੀ ਖਪਤ ਭਾਰਤ 'ਚ, ਸਭ ਤੋਂ ਵਧ ਵਿਕਣ ਵਾਲੇ 10 'ਚੋਂ 7 ਬ੍ਰਾਂਡ ਭਾਰਤ ਦੇ
ਕਾਟਨ ਲਈ ਮਜ਼ਬੂਰ ਪਾਕਿਸਤਾਨ
ਟੈਕਸਟਾਈਲ ਇੰਡਸਟ੍ਰੀ ਪਾਕਿਸਤਾਨ ਦੀ ਅਰਥ ਵਿਵਸਥਾ ਲਈ ਵੱਡਾ ਥੰਮ ਮੰਨਿਆ ਜਾਂਦਾ ਹੈ ਪਰ ਪਿਛਲੇ ਸਾਲ ਤੋਂ ਪਾਕਿਸਤਾਨ ਟੈਕਸਟਾਈਲ ਇੰਡਸਟ੍ਰੀ ਦੀ ਹਾਲਤ ਕਾਫੀ ਖਰਾਬ ਹੋ ਚੁੱਕੀ ਹੈ। ਪਾਕਿਸਤਾਨ ਵਿਚ ਕਾਟਨ ਦੀ ਭਾਰੀ ਕਮੀ ਹੋ ਗਈ ਹੈ। ਇਸ ਤੋਂ ਬਾਅਦ ਪਾਕਿਸਤਾਨ ਦੀ ਟੈਕਸਟਾਈਲ ਐਕਸਪੋਰਟਰਾਂ ਨੇ ਪਾਕਿਸਤਾਨ ਸਰਕਾਰ ਨੂੰ ਜਲਦ ਤੋਂ ਜਲਦ ਭਾਰਤ ਤੋਂ ਕਾਟਨ ਖਰੀਦਣ ਦੀ ਮੰਗ ਕੀਤੀ ਸੀ। ਟੈਕਸਟਾਈਲ ਐਕਸਪੋਰਟਰਾਂ ਨੇ ਇਮਰਾਨ ਖਾਨ ਨੂੰ ਕਿਹਾ ਸੀ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਦੇਸ਼ ਦੀ ਟੈਕਸਟਾਈਲ ਇੰਡਸਟ੍ਰੀ ਦੀ ਹਾਲਤ ਨਾ ਵਿਗੜੇ ਤਾਂ ਜਲਦੀ ਭਾਰਤ ਤੋਂ ਕਾਟਨ ਖਰੀਦਣਾ ਸ਼ੁਰੂ ਕਰੋ। ਦਰਅਸਲ ਪਾਕਿਸਤਾਨ ਵਿਚ ਟੈਕਸਟਾਈਲ ਇੰਡਸਟ੍ਰੀ ਕੋਲ ਕਾਟਨ ਬਚਿਆ ਹੀ ਨਹੀਂ ਹੈ ਕਿ ਉਹ ਸਮਾਨ ਬਣਾਵੇ। ਦੱਸ ਦਈਏ ਕਿ ਬਾਲਾਕੋਟ ਏਅਰ ਸਟ੍ਰਾਈਕ ਤੋਂ ਬਾਅਦ ਪਾਕਿਸਤਾਨ ਨੇ ਭਾਰਤ ਤੋਂ ਕਾਟਨ ਖਰੀਦਣਾ ਬੰਦ ਕਰ ਰੱਖਿਆ ਸੀ।
ਇਹ ਵੀ ਪੜੋ - ਪਾਕਿਸਤਾਨ 'ਚ 100 ਸਾਲ ਪੁਰਾਣੇ ਹਿੰਦੂ ਮੰਦਰ 'ਤੇ ਹਮਲਾ, ਮਾਮਲਾ ਦਰਜ
ਫੈਸਲੇ 'ਤੇ ਸਵਾਲ
ਇਮਰਾਨ ਖਾਨ ਸਰਕਾਰ ਨੇ ਭਾਰਤ ਨਾਲ ਵਪਾਰਕ ਸਬੰਧ ਫਿਰ ਤੋਂ ਬਹਾਲ ਕਰਨ ਦਾ ਫੈਸਲਾ ਲਿਆ ਹੈ ਪਰ ਇਮਰਾਨ ਖਾਨ ਸਰਕਾਰ ਦੀ ਪਾਕਿਸਤਾਨ ਵਿਚ ਕਾਫੀ ਆਲੋਚਨਾ ਵੀ ਕੀਤੀ ਜਾ ਰਹੀ ਹੈ। ਲੋਕ ਪੁੱਛ ਰਹੇ ਹਨ ਕਿ ਕੀ ਇਮਰਾਨ ਖਾਨ ਸਰਕਾਰ ਦੀ ਵਿਦੇਸ਼ ਨੀਤੀ ਫੇਲ ਹੋ ਚੁੱਕੀ ਹੈ? ਇਹ ਸਵਾਲ ਅਸਲ ਵਿਚ ਲੋਕ ਇਸ ਲਈ ਪੁੱਛ ਰਹੇ ਹਨ ਕਿਉਂਕਿ ਜਦ ਭਾਰਤ ਸਰਕਾਰ ਨੇ ਜੰਮੂ ਕਸ਼ਮੀਰ ਤੋਂ ਧਾਰਾ 370 ਹਟਾਈ ਸੀ ਤਾਂ ਉਸ ਤੋਂ ਬਾਅਦ ਪਾਕਿਸਤਾਨ ਸਰਕਾਰ ਵੱਲੋਂ ਕਾਫੀ ਸਖਤ ਪ੍ਰਤੀਕਿਰਿਆਵਾਂ ਆਈਆਂ ਸਨ ਅਤੇ ਇਮਰਾਨ ਖਾਨ ਨੇ ਭਾਰਤ ਨਾਲ ਸਭ ਵਪਾਰਕ ਰਿਸ਼ਤੇ ਤੋੜ ਦਿੱਤੇ ਸਨ ਪਰ ਹੁਣ ਲੋਕ ਪੁੱਛ ਰਹੇ ਹਨ ਕਿ ਭਾਰਤ ਨੇ ਤਾਂ ਕਸ਼ਮੀਰ ਨੀਤੀ 'ਤੇ ਆਪਣੇ ਫੈਸਲੇ ਵਾਪਸ ਨਹੀਂ ਲਏ ਹਨ। ਇਮਰਾਨ ਖਾਨ ਸਰਕਾਰ ਕਾਟਨ ਅਤੇ ਖੰਡ ਖਰੀਦਣ ਲਈ ਕਿਉਂ ਮਜ਼ਬੂਰ ਹੋ ਗਈ ਹੈ ਅਤੇ ਕੀ ਇਮਰਾਨ ਖਾਨ ਜੋ ਬੋਲਦੇ ਹਨ ਅਤੇ ਜੋ ਕਰਦੇ ਹਨ ਉਸ ਵਿਚ ਕੋਈ ਲੈਣਾ-ਦੇਣਾ ਨਹੀਂ ਹੈ?
ਇਹ ਵੀ ਪੜੋ - ਬ੍ਰਾਜ਼ੀਲ 'ਚ ਕੋਰੋਨਾ ਦਾ ਕਹਿਰ : ICU ਬੈੱਡ ਭਰੇ, ਕੁਰਸੀਆਂ 'ਤੇ ਬੈਠ ਕੇ ਇਲਾਜ ਕਰਾ ਰਹੇ ਮਰੀਜ਼
ਫੌਜ ਨੂੰ ਤਾਜ਼ਾ ਦੁੱਧ ਸਪਲਾਈ ਕਰਨ ਵਾਲੇ ਮਿਲਟਰੀ ਫਾਰਮ 132 ਸਾਲ ਬਾਅਦ ਹੋਏ ਬੰਦ
NEXT STORY