ਨਵੀਂ ਦਿੱਲੀ- ਭਾਰਤ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) ਦਾ ਨਾਂ ਲਏ ਬਿਨਾਂ ਦੁਨੀਆ ਦੇ ਸਾਹਮਣੇ ਪਾਕਿਸਤਾਨ ਨੂੰ ਦੋ-ਟੁੱਕ ਚਿਤਾਵਨੀ ਦੇ ਦਿੱਤੀ ਹੈ। ਸੰਯੁਕਤ ਰਾਸ਼ਟਰ ’ਚ ਭਾਰਤ ਵੱਲੋਂ ਪੀ. ਓ. ਕੇ. ’ਚ ਪਾਕਿਸਤਾਨ ਦੀਆਂ ਜ਼ਿਆਦਤੀਆਂ ਦਾ ਖੁਲਾਸਾ ਕਰਦੇ ਹੋਏ ਜੋ ਕੁਝ ਕਿਹਾ ਗਿਆ ਹੈ, ਉਹ ਹਾਲ ਦੇ ਦਿਨਾਂ ’ਚ ਭਾਰਤ ਦੀ ਇਸ ’ਤੇ ਰਸਮੀ ਨੀਤੀ ਦਾ ਹੀ ਅਗਲਾ ਕਦਮ ਨਜ਼ਰ ਆ ਰਿਹਾ ਹੈ।
ਸੰਯੁਕਤ ਰਾਸ਼ਟਰ ’ਚ ਭਾਰਤ ਦੇ ਸਥਾਈ ਪ੍ਰਤੀਨਿਧੀ ਪਰਵਤਨੇਨੀ ਹਰੀਸ਼ ਨੇ ਪਾਕਿਸਤਾਨ ਦੇ ਗ਼ੈਰ-ਕਾਨੂੰਨੀ ਕਬਜ਼ੇ ਵਾਲੇ ਖੇਤਰਾਂ ਦਾ ਜੋ ਮੌਜੂਦਾ ਹਾਲ ਬਿਆਨ ਕੀਤਾ ਹੈ, ਉਹ ਇਕ ਤਰ੍ਹਾਂ ਪਾਕਿਸਤਾਨੀ ਫੌਜ ਦੇ ਮੁਖੀ ਜਨਰਲ ਅਸੀਮ ਮੁਨੀਰ ਲਈ ਆਖਰੀ ਚਿਤਾਵਨੀ ਵਾਂਗ ਹੈ।
ਭਾਰਤ ਨੇ ਸੰਯੁਕਤ ਰਾਸ਼ਟਰ ’ਚ ਦੁਨੀਆ ਦੇ ਸਾਹਮਣੇ ਦੋ-ਟੁੱਕ ਕਹਿ ਦਿੱਤਾ ਹੈ ਕਿ ਪਾਕਿਸਤਾਨ ਲਈ ਲੋਕਤੰਤਰ ‘ਬੇਗਾਨਾ’ ਵਿਚਾਰ ਵਾਂਗ ਹੈ। ਸੰਯੁਕਤ ਰਾਸ਼ਟਰ ’ਚ ਭਾਰਤ ਦੇ ਸਥਾਈ ਪ੍ਰਤੀਨਿਧੀ ਪਰਵਤਨੇਨੀ ਹਰੀਸ਼ ਨੇ ਪੂਰੀ ਦੁਨੀਆ ਦੇ ਦੇਸ਼ਾਂ ਸਾਹਮਣੇ ਪਾਕਿਸਤਾਨ ਨੂੰ ਸਪੱਸ਼ਟ ਤੌਰ ’ਤੇ ਕਿਹਾ ਹੈ ਕਿ ਉਹ ਆਪਣੇ ਗ਼ੈਰ-ਕਾਨੂੰਨੀ ਕਬਜ਼ੇ ਵਾਲੇ ਇਲਾਕਿਆਂ ’ਚ ਮਨੁੱਖੀ ਅਧਿਕਾਰਾਂ ਦੀ ਭਿਆਨਕ ਉਲੰਘਣਾ ਕਰਨਾ ਬੰਦ ਕਰ ਦੇਵੇ।
ਭਾਰਤ ਨੇ ਕਿਹਾ ਹੈ ਕਿ ਜਿਨ੍ਹਾਂ ਖੇਤਰਾਂ ’ਤੇ ਪਾਕਿਸਤਾਨ ਨੇ ਜਬਰੀ ਕਬਜ਼ਾ ਕੀਤਾ ਹੋਇਆ ਹੈ, ਉੱਥੇ ਉਸ ਦੀ ਫੌਜ ਦੇ ਦਮਨ, ਅੱਤਿਆਚਾਰ ਅਤੇ ਸ਼ੋਸ਼ਣ ਦੇ ਖਿਲਾਫ ਹੁਣ ਜਨਤਾ ਖੁੱਲ੍ਹੀ ਬਗ਼ਾਵਤ ਸ਼ੁਰੂ ਕਰ ਚੁੱਕੀ ਹੈ। ਦੱਸਣਯੋਗ ਹੈ ਕਿ ਭਾਰਤ ਨੇ ਇਹ ਸਟੈਂਡ ਉਸ ਵੇਲੇ ਲਿਆ ਹੈ, ਜਦੋਂ ਪੀ. ਓ. ਕੇ. ’ਚ ਪਾਕਿਸਤਾਨੀ ਸ਼ਾਸਨ ਦੇ ਖਿਲਾਫ ਹਾਲ ’ਚ ਬਗ਼ਾਵਤ ਪ੍ਰਦਰਸ਼ਨਾਂ ’ਚ ਘੱਟ ਤੋਂ ਘੱਟ 12 ਲੋਕ ਮਾਰੇ ਗਏ ਹਨ ਅਤੇ ਅਨੇਕਾਂ ਜ਼ਖ਼ਮੀ ਹੋਏ ਹਨ।
‘ਜੰਮੂ-ਕਸ਼ਮੀਰ ਭਾਰਤ ਦਾ ਅਨਿੱਖੜਵਾਂ ਅੰਗ’
ਹਰੀਸ਼ ਨੇ ਕਿਹਾ, ‘‘ਜੰਮੂ ਅਤੇ ਕਸ਼ਮੀਰ ਦੇ ਲੋਕ ਭਾਰਤ ’ਚ ਅਜ਼ਮਾਈਆਂ ਹੋਈਆਂ ਲੋਕਤੰਤਰੀ ਪ੍ਰੰਪਰਾਵਾਂ ਅਤੇ ਸੰਵਿਧਾਨਕ ਢਾਂਚੇ ਤਹਿਤ ਆਪਣੇ ਮੌਲਿਕ ਅਧਿਕਾਰਾਂ ਦੀ ਵਰਤੋਂ ਕਰਦੇ ਹਨ।’’
ਉਨ੍ਹਾਂ ਕਿਹਾ, ‘‘ਬੇਸ਼ੱਕ ਸਾਨੂੰ ਪਤਾ ਹੈ ਕਿ ਇਹ ਧਾਰਨਾ ਪਾਕਿਸਤਾਨ ਲਈ ਬੇਗਾਨੀ ਹੈ।’’ ਭਾਰਤੀ ਡਿਪਲੋਮੈਟ ਨੇ ਇਹ ਗੱਲ ਫਿਰ ਤੋਂ ਦੋਹਰਾਈ ਕਿ ਜੰਮੂ ਅਤੇ ਕਸ਼ਮੀਰ ਭਾਰਤ ਦਾ ਇਕ ਅਨਿੱਖੜਵਾਂ ‘ਅੰਗ ਹੈ; ਅਤੇ ਹਮੇਸ਼ਾ ਰਹੇਗਾ।’
ਮਣੀਪੁਰ ’ਚ 4 ਅੱਤਵਾਦੀ ਗ੍ਰਿਫ਼ਤਾਰ
NEXT STORY