ਸ਼੍ਰੀਨਗਰ— ਪਾਕਿਸਤਾਨ ਦੀ ਫੌਜ ਨੇ ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲੇ ਵਿਚ ਮਾਛਿਲ ਸੈਕਟਰ ਵਿਖੇ ਮੰਗਲਵਾਰ ਰਾਤ ਦੇਰ ਗਏ ਕੰਟਰੋਲ ਰੇਖਾ 'ਤੇ ਗੋਲੀਬੰਦੀ ਦੀ ਉਲੰਘਣਾ ਕਰ ਕੇ ਮੂਹਰਲੀਆਂ ਚੌਕੀਆਂ ਨੂੰ ਨਿਸ਼ਾਨਾ ਬਣਾਇਆ। ਸਰਕਾਰੀ ਸੂਤਰਾਂ ਮੁਤਾਬਕ ਪਾਕਿਸਤਾਨੀ ਗੋਲੀਬਾਰੀ ਦਾ ਭਾਰਤੀ ਜਵਾਨਾਂ ਨੇ ਢੁੱਕਵਾਂ ਜਵਾਬ ਦਿੱਤਾ। ਦੋਵਾਂ ਪਾਸਿਆਂ ਤੋਂ ਕੁਝ ਸਮਾਂ ਫਾਇਰਿੰਗ ਹੁੰਦੀ ਰਹੀ। ਓਧਰ ਨੌਸ਼ਹਿਰਾ ਦੇ ਕਲਾਲ ਉਪ ਸੈਕਟਰ ਵਿਚ ਬੁੱਧਵਾਰ ਪਾਕਿਸਤਾਨ ਦੀ ਫੌਜ ਨੇ ਮੁੜ ਫਾਇਰਿੰਗ ਕੀਤੀ, ਜਿਸ ਦੌਰਾਨ ਇਕ ਚੌਕੀ 'ਤੇ ਤਾਇਨਾਤ ਭਾਰਤੀ ਫੌਜ ਦੇ ਪੋਰਟਰ ਬੋਧਰਾਜ ਦੀ ਮੌਤ ਹੋ ਗਈ।
ਤਿੰਨ ਤਲਾਕ ਬਿੱਲ 'ਤੇ ਚਰਚਾ ਤੋਂ ਪਹਿਲਾਂ ਹੰਗਾਮੇ ਕਾਰਨ ਸੰਸਦ ਠੱਪ
NEXT STORY