ਪੁੰਛ— ਪਾਕਿਸਤਾਨੀ ਫੌਜ ਨੇ ਆਪਣੀਆਂ ਨਾਪਾਕ ਹਰਕਤਾਂ ਜਾਰੀ ਰੱਖਦਿਆਂ ਅੱਜ ਮੁੜ ਜੰਗਬੰਦੀ ਦੀ ਉਲੰਘਣਾ ਕੀਤੀ ਅਤੇ ਫੌਜੀ ਚੌਕੀਆਂ ਤੇ ਰਿਹਾਇਸ਼ੀ ਇਲਾਕਿਆਂ ਵਿਚ ਮੋਰਟਾਰ ਦਾਗ਼ ਕੇ ਗੋਲੀਬਾਰੀ ਕੀਤੀ, ਜਿਸ 'ਚ ਇਕ ਫੌਜੀ ਜਵਾਨ ਜ਼ਖਮੀ ਹੋ ਗਿਆ।
ਫੌਜੀ ਅਧਿਕਾਰੀ ਨੇ ਕਿਹਾ ਕਿ ਪੁੰਛ ਸੈਕਟਰ ਦੇ ਦੇਗਵਾਰ ਤੇ ਮਾਲਟੀ ਸੈਕਟਰ ਵਿਚ ਪਾਕਿ ਨੇ ਪਹਿਲਾਂ ਛੋਟੇ ਹਥਿਆਰਾਂ ਨਾਲ ਕੰਟਰੋਲ ਲਾਈਨ 'ਤੇ ਸਥਿਤ ਭਾਰਤੀ ਚੌਕੀਆਂ ਨੂੰ ਨਿਸ਼ਾਨਾ ਬਣਾਉਂਦਿਆਂ ਗੋਲੀਆਂ ਵਰ੍ਹਾਉਣੀਆਂ ਸ਼ੁਰੂ ਕੀਤੀਆਂ ਅਤੇ ਥੋੜ੍ਹੀ ਦੇਰ ਬਾਅਦ ਰਿਹਾਇਸ਼ੀ ਖੇਤਰਾਂ ਵਿਚ ਮੋਰਟਾਰ ਦਾਗ਼ਣੇ ਸ਼ੁਰੂ ਕਰ ਦਿੱਤੇ। ਗੋਲੀਬਾਰੀ ਕਾਰਨ ਕੰਟਰੋਲ ਲਾਈਨ 'ਤੇ ਰਹਿ ਰਹੇ ਲੋਕਾਂ ਵਿਚ ਤਣਾਅ ਦਾ ਮਾਹੌਲ ਬਣ ਗਿਆ ਅਤੇ ਉਹ ਸੁਰੱਖਿਅਤ ਥਾਵਾਂ ਵੱਲ ਭੱਜਣ ਲੱਗੇ। ਭਾਰਤੀ ਫੌਜ ਨੇ ਵੀ ਪਾਕਿ ਫੌਜ ਨੂੰ ਮੂੰਹ-ਤੋੜ ਜਵਾਬ ਦਿੱਤਾ, ਜਿਸ ਤੋਂ ਬਾਅਦ ਪਾਕਿਸਤਾਨੀ ਫੌਜ ਦੀ ਗੋਲੀਬਾਰੀ ਰੁੱਕੀ।
2 ਟਰੱਕਾਂ ਦੀ ਹੋਈ ਭਿਆਨਕ ਟੱਕਰ, 4 ਦੀ ਮੌਤ, ਅੱਧਾ ਦਰਜ਼ਨ ਲੋਕ ਜ਼ਖਮੀ
NEXT STORY