ਬੈਂਗਲੁਰੂ- ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਨੇ ਬੁੱਧਵਾਰ ਕਿਹਾ ਕਿ ਜੇ ਜਾਂਚ ਦੌਰਾਨ ਇਹ ਦੋਸ਼ ਸਹੀ ਸਾਬਤ ਹੋਇਆ ਕਿ ਵਿਧਾਨ ਸਭਾ ਦੀ ਅਨੈਕਸੀ ’ਚ ‘ਪਾਕਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਲਾਏ ਗਏ ਸਨ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਦੋਸ਼ ਹੈ ਕਿ ਮੰਗਲਵਾਰ ਰਾਤ ਕਾਂਗਰਸੀ ਵਰਕਰ ਰਾਜ ਸਭਾ ਦੀ ਚੋਣ ’ਚ ਸਈਦ ਨਾਸਿਰ ਹੁਸੈਨ ਦੀ ਜਿੱਤ ਦਾ ਜਸ਼ਨ ਮਨਾ ਰਹੇ ਸਨ। ਉਦੋਂ ਉੱਥੇ ਮੌਜੂਦ ਕੁਝ ਲੋਕਾਂ ਨੇ ‘ਪਾਕਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਲਾਏ ਸਨ।
ਭਾਰਤੀ ਜਨਤਾ ਪਾਰਟੀ ਨੇ ਇਸ ਮਾਮਲੇ ’ਚ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਤੇ ਕਾਂਗਰਸ ਸਰਕਾਰ ਦੀ ਨਿੰਦਾ ਕਰਦੇ ਹੋਏ ਬੁੱਧਵਾਰ ਬੇਲਾਗਾਵੀ, ਚਿਤਰਦੁਰਗਾ ਅਤੇ ਮਾਂਡਿਆ ਸਮੇਤ ਸੂਬੇ ਦੇ ਕਈ ਹਿੱਸਿਆਂ ’ਚ ਪ੍ਰਦਰਸ਼ਨ ਕੀਤਾ।
ਜੇਲ੍ਹ 'ਚ ਬੰਦ ਮੁਸਲਿਮ ਕੈਦੀ ਨੇ ਪੇਸ਼ ਕੀਤੀ ਭਗਤੀ ਦੀ ਮਿਸਾਲ, ਰਾਮ ਮੰਦਰ ਨੂੰ ਦਾਨ ਕੀਤੀ ਮਿਹਨਤ ਦੀ ਕਮਾਈ
NEXT STORY