ਐਂਟਰਟੇਨਮੈਂਟ ਡੈਸਕ- 22 ਅਪ੍ਰੈਲ ਨੂੰ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਆਪ੍ਰੇਸ਼ਨ ਸਿੰਦੂਰ ਦੇ ਤਹਿਤ ਪਾਕਿਸਤਾਨ ਅਤੇ ਪੀਓਕੇ ਵਿੱਚ 9 ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਸੀ। ਇਸ ਦੇ ਨਾਲ ਹੀ ਭਾਰਤ ਨੇ ਪਾਕਿਸਤਾਨੀ ਨਿਊਜ਼ ਚੈਨਲਾਂ ਅਤੇ ਕਈ ਮਸ਼ਹੂਰ ਹਸਤੀਆਂ ਦੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਪਾਬੰਦੀ ਲਗਾ ਦਿੱਤੀ ਸੀ ਪਰ ਹੁਣ ਉਹ ਦੁਬਾਰਾ ਦਿਖਾਈ ਦੇਣ ਲੱਗ ਪਏ ਹਨ, ਜਿਸ ਤੋਂ ਪਤਾ ਚੱਲਦਾ ਹੈ ਕਿ ਪਾਬੰਦੀ ਹਟਾ ਦਿੱਤੀ ਗਈ ਹੈ। ਹਾਲਾਂਕਿ, ਸਰਕਾਰ ਵੱਲੋਂ ਅਜੇ ਤੱਕ ਪਾਬੰਦੀ ਹਟਾਉਣ ਬਾਰੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ।
ਬੁੱਧਵਾਰ ਨੂੰ ਭਾਰਤ ਵਿੱਚ ਕਈ ਪਾਕਿਸਤਾਨੀ ਫਿਲਮਾਂ ਅਤੇ ਟੀਵੀ ਕਲਾਕਾਰਾਂ ਦੇ ਇੰਸਟਾਗ੍ਰਾਮ ਅਕਾਊਂਟ ਦੁਬਾਰਾ ਦਿਸਣ ਲੱਗੇ, ਜਿਨ੍ਹਾਂ ਵਿੱਚ ਸਬਾ ਕਮਰ, ਮਾਵਰਾ ਹੋਕੇਨ, ਅਹਿਦ ਰਜ਼ਾ ਮੀਰ, ਹਨੀਆ ਆਮਿਰ, ਯੁਮਨਾ ਜ਼ੈਦੀ ਅਤੇ ਦਾਨਿਸ਼ ਤੈਮੂਰ ਦੇ ਸੋਸ਼ਲ ਮੀਡੀਆ ਅਕਾਊਂਟ ਸ਼ਾਮਲ ਹਨ। ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਸਰਕਾਰ ਨੇ ਇਨ੍ਹਾਂ ਸਾਰੇ ਅਕਾਊਂਟਾਂ ਨੂੰ ਬਲਾਕ ਕਰ ਦਿੱਤਾ ਸੀ।
ਇਸ ਤੋਂ ਇਲਾਵਾ, Hum TV, ARY Digital ਅਤੇ Har Pal Geo ਵਰਗੇ ਪਾਕਿਸਤਾਨੀ ਨਿਊਜ਼ ਅਤੇ ਮਨੋਰੰਜਨ ਚੈਨਲਾਂ ਦੇ ਯੂਟਿਊਬ ਪਲੇਟਫਾਰਮ ਵੀ ਭਾਰਤ ਵਿੱਚ ਦੁਬਾਰਾ ਸਟ੍ਰੀਮਿੰਗ ਲਈ ਉਪਲਬਧ ਹੋ ਗਏ ਹਨ।
ਇਹ ਵੀ ਪੜ੍ਹੋ- ਪੈਟਰੋਲ 8 ਤੇ ਡੀਜ਼ਲ 10 ਰੁਪਏ ਹੋਇਆ ਮਹਿੰਗਾ, ਨਵੀਆਂ ਕੀਮਤਾਂ ਲਾਗੂ
16 ਪਾਕਿਸਤਾਨੀ ਯੂਟਿਊਬ ਚੈਨਲਾਂ 'ਤੇ ਲੱਗਾ ਸੀ ਬੈਨ
ਪਹਿਲਗਾਮ ਦੀ ਬੈਸਰਨ ਘਾਟੀ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਕੁਝ ਦਿਨ ਬਾਅਦ ਭਾਰਤ ਸਰਕਾਰ ਨੇ 16 ਪਾਕਿਸਤਾਨੀ ਯੂਟਿਊਬ ਚੈਨਲਾਂ 'ਤੇ ਪਾਬੰਦੀ ਲਗਾ ਦਿੱਤੀ ਸੀ ਜਿਨ੍ਹਾਂ ਵਿੱਚ ਡਾਨ ਨਿਊਜ਼, Dawn News, Samaa TV, ARY News ਅਤੇ Geo News ਵਰਗੇ ਪ੍ਰਮੁੱਖ ਨਾਮ ਸ਼ਾਮਲ ਸਨ। ਇਨ੍ਹਾਂ ਚੈਨਲਾਂ 'ਤੇ ਭਾਰਤ ਵਿਰੋਧੀ ਪ੍ਰਚਾਰ, ਗਲਤ ਜਾਣਕਾਰੀ ਅਤੇ ਫਿਰਕੂ ਭੜਕਾਊ ਸਮੱਗਰੀ ਪ੍ਰਸਾਰਿਤ ਕਰਨ ਦਾ ਦੋਸ਼ ਸੀ। ਸੂਤਰਾਂ ਅਨੁਸਾਰ, ਇਨ੍ਹਾਂ ਚੈਨਲਾਂ ਨੇ ਭਾਰਤੀ ਫੌਜ ਅਤੇ ਸੁਰੱਖਿਆ ਏਜੰਸੀਆਂ ਵਿਰੁੱਧ ਝੂਠੇ ਅਤੇ ਗੁੰਮਰਾਹਕੁੰਨ ਬਿਰਤਾਂਤ ਫੈਲਾ ਕੇ ਮਾਹੌਲ ਨੂੰ ਜ਼ਹਿਰੀਲਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਨ੍ਹਾਂ ਪਾਬੰਦੀਸ਼ੁਦਾ ਚੈਨਲਾਂ ਦੇ ਭਾਰਤ ਵਿੱਚ 63 ਮਿਲੀਅਨ ਵਿਊਅਰਜ਼ ਸਨ।
VPN ਰਾਹੀਂ ਐਕਸੈਸ ਕੀਤੇ ਅਕਾਊਂਟਸ
ਪਾਕਿਸਤਾਨੀ ਮਸ਼ਹੂਰ ਹਸਤੀਆਂ ਦੇ ਸੋਸ਼ਲ ਮੀਡੀਆ ਖਾਤਿਆਂ 'ਤੇ ਪਾਬੰਦੀ ਦੇ ਬਾਵਜੂਦ, ਬਹੁਤ ਸਾਰੇ ਭਾਰਤੀ ਉਪਭੋਗਤਾਵਾਂ ਨੇ ਆਪਣੇ ਮਨਪਸੰਦ ਮਸ਼ਹੂਰ ਹਸਤੀਆਂ ਦੇ ਅਕਾਊਂਟਸ ਤੱਕ ਪਹੁੰਚ ਕਰਨ ਲਈ VPN (ਵਰਚੁਅਲ ਪ੍ਰਾਈਵੇਟ ਨੈੱਟਵਰਕ) ਦਾ ਸਹਾਰਾ ਲਿਆ। ਇਸ ਵਿੱਚ ਪਾਕਿਸਤਾਨੀ ਅਦਾਕਾਰਾ ਹਨੀਆ ਆਮਿਰ ਵੀ ਸ਼ਾਮਲ ਸੀ, ਜੋ ਦਿਲਜੀਤ ਦੋਸਾਂਝ ਸਟਾਰਰ ਫਿਲਮ 'ਸਰਦਾਰਜੀ-3' ਵਿੱਚ ਆਪਣੀ ਭੂਮਿਕਾ ਕਾਰਨ ਭਾਰਤ ਵਿੱਚ ਇੱਕ ਵਾਰ ਫਿਰ ਖ਼ਬਰਾਂ ਵਿੱਚ ਹੈ।
ਇਹ ਵੀ ਪੜ੍ਹੋ- IND vs ENG : 'ਟੀਮ ਇੰਡੀਆ' ਨੇ ਸੀਰੀਜ਼ ਵਿਚਾਲੇ ਹੀ ਬਦਲ'ਤਾ ਕਪਤਾਨ
ਅਸ਼ਲੀਲ ਕੱਪੜੇ ਪਹਿਨਣ 'ਤੇ ਟ੍ਰੋਲਰਸ ਨੂੰ ਖੁਸ਼ੀ ਮੁਖਰਜੀ ਨੇ ਦਿੱਤਾ ਜਵਾਬ, ਖੁਦ ਨੂੰ ਦੱਸਿਆ...
NEXT STORY