ਬੁਲੰਦਸ਼ਹਿਰ— ਉਹ ਧੀ ਤਾਂ ਪਾਕਿਸਤਾਨ ਦੀ ਸੀ ਪਰ ਹਿੰਦੁਸਤਾਨ ਨਾਲ ਉਸ ਦਾ ਨਾਅਤਾ ਬੇਹੱਦ ਖਾਸ ਸੀ। ਇਕ ਅੜਚਨ ਵੀ ਸੀ, ਜੋ ਕਿ ਪਿਛਲੇ 32 ਸਾਲਾਂ ਤੋਂ ਚੱਲ ਰਹੀ ਸੀ। ਫਾਖਰਾ ਨੌਰੀਨ ਨੇ ਜਨਮ ਤਾਂ ਪਾਕਿਸਤਾਨ ਵਿਚ ਲਿਆ ਪਰ ਰਿਸ਼ਤਿਆਂ ਦੀ ਡੋਰ ਉਨ੍ਹਾਂ ਨੂੰ ਭਾਰਤ ਖਿੱਚ ਲਿਆਈ। ਬੁਲੰਦਸ਼ਹਿਰ ਦੀ ਨੂੰਹ ਹੁਣ ਭਾਰਤੀ ਨਾਗਰਿਕ ਬਣ ਗਈ ਹੈ। ਨਿਕਾਹ ਦੇ 32 ਸਾਲਾਂ ਤੋਂ ਨੌਰੀਨ ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਵਿਚ ਰਹਿ ਰਹੀ ਸੀ। ਭਾਰਤੀ ਨਾਗਰਿਕਤਾ ਮਿਲਣ ’ਤੇ ਉਹ ਧੰਨਵਾਦ ਅਦਾ ਕਰਦੀ ਨਹੀਂ ਥੱਕ ਰਹੀ। ਬੁਲੰਦਸ਼ਹਿਰ ਦੇ ਐੱਸ. ਐੱਸ. ਪੀ. ਸੰਤੋਸ਼ ਕੁਮਾਰ ਨੇ ਪਾਕਿਸਤਾਨ ਦੀ ਧੀ ਫਾਖਰਾ ਨੌਰੀਨ ਨੂੰ ਭਾਰਤੀ ਨਾਗਰਿਕਤਾ ਦਾ ਸਰਟੀਫ਼ਿਕੇਟ ਸੌਂਪਿਆ ਹੈ।
ਇਹ ਵੀ ਪੜ੍ਹੋ: ਅੱਤਵਾਦ ਦੇ ਸਫਾਏ ਲਈ ਜੰਮੂ-ਕਸ਼ਮੀਰ ਪੁਲਸ ਨੇ ਸ਼ਾਮਲ ਕੀਤਾ ਖ਼ਾਸ ਵਾਹਨ, ਜਾਣੋ ਖ਼ਾਸੀਅਤ
ਦਰਅਸਲ ਪਾਕਿਸਤਾਨ ਦੇ ਝੇਲਮ ਦੀ ਰਹਿਣ ਵਾਲੀ ਫਾਖਰਾ ਨੌਰੀਨ ਦਾ 19 ਦਸੰਬਰ 1988 ਨੂੰ ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਦੇ ਰਹਿਣ ਵਾਲੇ ਨਸੀਮ ਨਾਲ ਨਿਕਾਹ ਹੋਇਆ ਸੀ। ਵਿਆਹ ਤੋਂ ਬਾਅਦ ਫਾਖਰਾ ਲਈ ਲਗਾਤਾਰ ਹਿੰਦੁਸਤਾਨ ਰਹਿਣ ਨਾ-ਮੁਮਕਿਨ ਸੀ। ਵੀਜ਼ਾ ਨਿਯਮਾਂ ਦੀ ਵਜ੍ਹਾ ਤੋਂ ਉਨ੍ਹਾਂ ਨੂੰ ਵਾਰ-ਵਾਰ ਪਾਕਿਸਤਾਨ ਜਾਣਾ ਪੈਂਦਾ ਸੀ। ਫਾਖਰਾ ਲੰਬੇ ਸਮੇਂ ਦੇ ਵੀਜ਼ਾ ’ਤੇ ਭਾਰਤ ਆਈ ਸੀ। ਇਸ ਦੇ ਬਾਵਜੂਦ ਉਹ ਭਾਰਤੀ ਨਾਗਰਿਕਤਾ ਹਾਸਲ ਕਰਨ ਲਈ ਯਤਨਸ਼ੀਲ ਰਹੀ ਪਰ ਗੱਲ ਨਹੀਂ ਬਣ ਸਕੀ। ਪਰ ਹਾਰ ਵਾਰ ਉਨ੍ਹਾਂ ਦੇ ਲੰਬੇ ਸਮੇਂ ਦੇ ਵੀਜ਼ਾ ਦੀ ਮਿਆਦ ਵਧਾ ਦਿੱਤੀ ਜਾਂਦੀ ਸੀ। ਲਗਾਤਾਰ ਪ੍ਰਕਿਰਿਆ ਚੱਲ ਰਹੀ ਸੀ ਪਰ ਮਾਨਤਾ ਨਹੀਂ ਮਿਲ ਰਹੀ ਸੀ।
ਇਹ ਵੀ ਪੜ੍ਹੋ: ਬਾਲ ਸੁਰੱਖਿਆ ਘਰਾਂ ’ਚ 70 ਫੀਸਦੀ ਬੱਚੇ 8 ਸੂਬਿਆਂ ਤੋਂ, NCPCR ਕਰਾਉਣਾ ਚਾਹੁੰਦੈ ਘਰਾਂ ’ਚ ਵਾਪਸੀ
ਫਾਖਰਾ ਦੀ ਮੰਨੀਏ ਤਾਂ 50 ਸਾਲ ਦੀ ਉਮਰ ’ਚ ਜਾ ਕੇ ਉਨ੍ਹਾਂ ਨੂੰ ਹੁਣ ਭਾਰਤੀ ਨਾਗਰਿਕਤਾ ਮਿਲੀ ਹੈ। ਭਾਰਤੀ ਬਣਨ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ’ਚ ਖੁਸ਼ੀ ਦਾ ਮਾਹੌਲ ਹੈ। ਫਾਖਰਾ ਦੇ ਦੋ ਪੁੱਤਰ ਹਨ, ਜਿਸ ਵਿਚੋਂ ਇਕ ਦਾ ਵਿਆਹ ਹੋ ਚੁੱਕਾ ਹੈ ਅਤੇ ਇਕ ਅਜੇ ਕੁਆਰਾ ਹੈ। ਪਿਛਲੇ 32 ਸਾਲਾਂ ਤੋਂ ਬੁਲੰਦਸ਼ਹਿਰ ਕੋਤਵਾਲੀ ਨਗਰ ਖੇਤਰ ਦੇ ਮਾਮਨ ਚੌਕੀ ਇਲਾਕੇ ਵਿਚ ਉਹ ਰਹਿੰਦੀ ਹੈ। ਫਾਖਰਾ ਦਾ ਕਹਿਣਾ ਹੈ ਕਿ ਹਰ ਦੋ-ਤਿੰਨ ਸਾਲ ਬਾਅਦ ਮੈਨੂੰ ਪਾਕਿਸਤਾਨ ਜਾਣਾ ਪੈਂਦਾ ਸੀ। ਇਕ ਵਾਰ 2 ਮਹੀਨੇ ਰਹਿਣ ਤੋਂ ਬਾਅਦ ਮੁੜ ਤੋਂ ਇੱਥੇ ਆਉਂਦੀ ਸੀ। ਅਜਿਹੇ ਵਿਚ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਹੁਣ ਜਦੋਂ ਨਾਗਰਿਕਤਾ ਮਿਲ ਗਈ ਹੈ ਤਾਂ ਸਰਕਾਰ ਦਾ ਵੀ ਧੰਨਵਾਦ ਕੀਤਾ ਹੈ। ਓਧਰ ਬੁਲੰਦਸ਼ਹਿਰ ਦੇ ਐੱਸ. ਐੱਸ. ਪੀ. ਸੰਤੋਸ਼ ਕੁਮਾਰ ਨੇ ਕਿਹਾ ਕਿ ਅੱਜ ਪਾਕਿਸਤਾਨ ਦੀ ਰਹਿਣ ਵਾਲੀ ਇਕ ਧੀ ਨੂੰ ਨਾਗਰਿਕਤਾ ਪ੍ਰਦਾਨ ਹੋਈ ਹੈ, ਜਿਸ ਦਾ ਸਰਟੀਫ਼ਿਕੇਟ ਉਨ੍ਹਾਂ ਨੂੰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: 88 ਸਾਲ ਦੇ ਹੋਏ ਮਨਮੋਹਨ ਸਿੰਘ, ਰਾਹੁਲ ਬੋਲੇ- ‘ਦੇਸ਼ ਉਨ੍ਹਾਂ ਵਰਗੇ ਪੀ. ਐੱਮ. ਦੀ ਕਮੀ ਮਹਿਸੂਸ ਕਰ ਰਿਹੈ’
ਰਾਹੁਲ ਗਾਂਧੀ ਦੀ PM ਨੂੰ ਨਸੀਹਤ, 'ਜਾਇਜ਼ ਮੰਗਾਂ ਹਨ ਕਿਸਾਨਾਂ ਦੀਆਂ, ਦੇਸ਼ ਦੀ ਆਵਾਜ਼ ਸੁਣੋ ਮੋਦੀ ਜੀ'
NEXT STORY