ਸ੍ਰੀਨਗਰ : ਜੰਮੂ-ਕਸ਼ਮੀਰ ਦੇ ਬਨ ਟੋਲ ਪਲਾਜਾ 'ਚ ਚਾਰ ਅੱਤਵਾਦੀਆਂ ਦੇ ਢੇਰ ਹੋਣ ਦੇ ਦੂਜੇ ਹੀ ਦਿਨ ਸ਼ਾਮ ਸਵਾ ਸੱਤ ਵਜੇ ਸਾਂਬਾ ਸੈਕਟਰ ਦੇ ਬੈਨਗਲਾਡ ਖੇਤਰ 'ਚ ਦੋ ਪਾਕਿਸਤਾਨੀ ਡਰੋਨ ਦਿਖਾਈ ਦਿੱਤੇ। ਚੱਕ ਫਕੀਰਾ ਪੋਸਟ ਦੇ ਕੋਲ ਜ਼ਿਆਦਾ ਉਚਾਈ 'ਤੇ ਉੱਡਦੇ ਡਰੋਨ ਦੀ ਆਵਾਜ਼ ਅਤੇ ਲਾਈਟ ਦੇਖਣ ਤੋਂ ਬਾਅਦ ਬੀ.ਐੱਸ.ਐੱਫ. ਦੇ ਜਵਾਨਾਂ ਨੇ ਫਾਇਰਿੰਗ ਕੀਤੀ। 500 ਮੀਟਰ ਭਾਰਤੀ ਖੇਤਰ 'ਚ ਵੜ ਆਇਆ ਡਰੋਨ ਫਾਇਰਿੰਗ ਹੋਣ 'ਤੇ ਪਾਕਿਸਤਾਨ ਪਰਤ ਗਿਆ।
ਉਥੇ ਹੀ, ਡਰੋਨ ਨਜ਼ਰ ਆਉਣ ਦੀ ਘਟਨਾ ਤੋਂ ਬਾਅਦ ਖੇਤਰ 'ਚ ਤਲਾਸ਼ੀ ਮੁਹਿੰਮ ਵੀ ਸ਼ੁਰੂ ਕੀਤੀ ਗਈ । ਸਰਹੱਦ ਪਾਰ ਪਾਕਿਸਤਾਨੀ ਰੇਂਜਰਾਂ ਦੀ ਚਮਨ ਖੁਰਦ ਪੋਸਟ ਪੈਂਦੀ ਹੈ। ਸੂਤਰਾਂ ਨੇ ਦੱਸਿਆ ਕਿ ਸ਼ਾਮ 7.15 ਵਜੇ ਨਜ਼ਰ ਆਏ ਡਰੋਨ ਕਾਫ਼ੀ ਜ਼ਿਆਦਾ ਉਚਾਈ 'ਤੇ ਉੱਡ ਰਹੇ ਸਨ। ਬੀ.ਐੱਸ.ਐੱਫ. ਦੇ ਜਵਾਨਾਂ ਨੇ ਫਾਇਰਿੰਗ ਕਰ ਉਨ੍ਹਾਂ ਨੂੰ ਵਾਪਸ ਖਦੇੜ ਦਿੱਤਾ।
ਦਿੱਲੀ 'ਚ ਬੇਕਾਬੂ ਹੋਇਆ ਕੋਰੋਨਾ, ਪਿਛਲੇ 24 ਘੰਟੇ 'ਚ ਹੋਈ 118 ਮਰੀਜ਼ਾਂ ਦੀ ਮੌਤ
NEXT STORY