ਗੁਰਦਾਸਪੁਰ, ਪਾਕਿਸਤਾਨ (ਵਿਨੋਦ) : ਪਾਕਿਸਤਾਨ ਦੇ ਸਾਬਕਾ ਮੰਤਰੀ ਅਤੇ ਇਮਰਾਨ ਖਾਨ ਦੀ ਪਾਰਟੀ ਦੇ ਨੇਤਾ ਚੌਧਰੀ ਫਵਾਦ ਹੁਸੈਨ ਨੇ ਇਕ ਵਾਰ ਫਿਰ ਭਾਰਤੀ ਲੋਕ ਸਭਾ ਚੋਣਾਂ 2024 ਨੂੰ ਲੈ ਕੇ ਟਿੱਪਣੀ ਕੀਤੀ ਹੈ। ਇਸ ਤੋਂ ਪਹਿਲਾਂ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਨੇਤਾ ਰਾਹੁਲ ਗਾਂਧੀ ਦੀ ਤਾਰੀਫ ਕਰਕੇ ਸੁਰਖੀਆਂ ’ਚ ਰਹਿਣ ਵਾਲੇ ਫਵਾਦ ਨੇ ਹੁਣ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪ੍ਰਤੀ ਹਮਦਰਦੀ ਜਤਾਈ ਹੈ। ਕੇਜਰੀਵਾਲ ਦੀ ਫੋਟੋ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਉਨ੍ਹਾਂ ਨੇ ‘ਐਕਸ’ ਤੇ ਲਿਖਿਆ, ''ਸ਼ਾਂਤੀ ਅਤੇ ਸਦਭਾਵਨਾ ਨਫਰਤ ਅਤੇ ਕੱਟੜਪੰਥ ਦੀਆਂ ਤਾਕਤਾਂ ਨੂੰ ਹਰਾ ਸਕਦੀ ਹੈ।''
ਸਰਹੱਦ ਪਾਰਲੇ ਸੂਤਰਾਂ ਮੁਤਾਬਕ ਫਵਾਦ ਦੇ ਇਸ ਪੋਸਟ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਜਵਾਬ ਦਿੱਤਾ, ''ਚੌਧਰੀ ਸਾਹਬ, ਮੈਂ ਅਤੇ ਮੇਰੇ ਦੇਸ਼ ਦੇ ਲੋਕ ਆਪਣੇ ਮੁੱਦਿਆਂ ਨੂੰ ਸੰਭਾਲਣ ਦੇ ਪੂਰੀ ਤਰ੍ਹਾਂ ਸਮਰੱਥ ਹਾਂ। ਤੁਹਾਡੇ ਟਵੀਟ ਦੀ ਲੋੜ ਨਹੀਂ ਹੈ। ਇਸ ਸਮੇਂ ਪਾਕਿਸਤਾਨ ਦੇ ਹਾਲਾਤ ਬਹੁਤ ਖ਼ਰਾਬ ਹਨ। ਤੁਸੀਂ ਆਪਣੇ ਦੇਸ਼ ਦੀ ਸੰਭਾਲ ਕਰੋ।'' ਕੇਜਰੀਵਾਲ ਇੱਥੇ ਹੀ ਨਹੀਂ ਰੁਕੇ। ਉਨ੍ਹਾਂ ਨੇ ਟਵਿੱਟਰ ’ਤੇ ਅੱਗੇ ਲਿਖਿਆ, ਭਾਰਤ ’ਚ ਹੋ ਰਹੀਆਂ ਚੋਣਾਂ ਸਾਡਾ ਅੰਦਰੂਨੀ ਮਾਮਲਾ ਹੈ। ਭਾਰਤ ਅੱਤਵਾਦ ਦੇ ਸਭ ਤੋਂ ਵੱਡੇ ਸਪਾਂਸਰਾਂ ਦੀ ਦਖਲਅੰਦਾਜ਼ੀ ਨੂੰ ਬਰਦਾਸ਼ਤ ਨਹੀਂ ਕਰੇਗਾ।''
ਇਹ ਵੀ ਪੜ੍ਹੋ- ਲੋਕ ਸਭਾ ਚੋਣਾਂ 2024 : 1 ਜੂਨ ਨੂੰ ਇੰਝ ਦਿਖੇਗਾ EVM, ਜਲੰਧਰ ਹਲਕੇ 'ਚ ਇਸ ਤਰ੍ਹਾਂ ਹੋਵੇਗੀ ਉਮੀਦਵਾਰਾਂ ਦੀ ਤਰਤੀਬ
ਰਾਹੁਲ ਗਾਂਧੀ ਦੀ ਪਹਿਲਾਂ ਵੀ ਕੀਤੀ ਗਈ ਤਾਰੀਫ
ਤੁਹਾਨੂੰ ਦੱਸ ਦੇਈਏ ਕਿ ਫਵਾਦ ਚੌਧਰੀ ਵੱਲੋਂ ਇਸ ਮਹੀਨੇ ਦੋ ਵਾਰ ਰਾਹੁਲ ਗਾਂਧੀ ਦੀ ਕੀਤੀ ਗਈ ਤੇ ਤਾਰੀਫ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੇ ਕਾਂਗਰਸ ਅਤੇ ਰਾਹੁਲ ਗਾਂਧੀ ’ਤੇ ਤਿੱਖਾ ਨਿਸ਼ਾਨਾ ਸਾਧਿਆ ਸੀ। ਫਵਾਦ ਹੁਸੈਨ ਨੇ ਲਿਖਿਆ, ''ਰਾਹੁਲ ਸਾਹਬ ਨੇ ਆਪਣੇ ਆਖਰੀ ਭਾਸ਼ਣ ਵਿੱਚ ਕਿਹਾ ਕਿ 30 ਜਾਂ 50 ਪਰਿਵਾਰ ਭਾਰਤ ਦੇ 70 ਫੀਸਦੀ ਹਿੱਸੇ ਦੇ ਮਾਲਕ ਹਨ, ਦੌਲਤ ਪਾਕਿਸਤਾਨ ਵਿੱਚ ਹੈ। ਜਿੱਥੇ ਸਿਰਫ ਪਾਕਿ ਬਿਜ਼ਨਸ ਕੌਂਸਲ ਨਾਂ ਦੇ ਵਪਾਰਕ ਕਲੱਬ ਅਤੇ ਕੁਝ ਰੀਅਲ ਅਸਟੇਟ ਸੇਠਾ ਕੋਲ ਪਾਕਿਸਤਾਨ ਦੀ 75 ਫੀਸਦੀ ਦੌਲਤ ਹੈ। ਦੌਲਤ ਦੀ ਨਿਰਪੱਖ ਵੰਡ ਪੂੰਜੀਵਾਦ ਦੀ ਸਭ ਤੋਂ ਵੱਡੀ ਚੁਣੌਤੀ ਹੈ।'' ਇਸ ਪੋਸਟ ਤੋਂ ਪਹਿਲਾਂ ਵੀ ਫਵਾਦ ਕਈ ਵਾਰ ਰਾਹੁਲ ਗਾਂਧੀ ਦੀ ਤਾਰੀਫ ਕਰ ਚੁੱਕੇ ਹਨ।
ਫਵਾਦ ਅਕਸਰ ਭਾਰਤ ਦੇ ਖਿਲਾਫ ਬੋਲਦੇ ਰਹੇ ਹਨ
ਇਮਰਾਨ ਖਾਨ ਸਰਕਾਰ ’ਚ ਮੰਤਰੀ ਰਹਿ ਚੁੱਕੇ ਫਵਾਦ ਚੌਧਰੀ ਅਕਸਰ ਭਾਰਤ ਵਿਰੋਧੀ ਭਾਸ਼ਣ ਦਿੰਦੇ ਰਹੇ ਹਨ। ਭਾਰਤ ਦੇ ਚੰਦਰਯਾਨ 3 ਨੇ ਜਦੋਂ ਸਫਲਤਾ ਹਾਸਲ ਕੀਤੀ ਤਾਂ ਇਸ ਦੀ ਤਾਰੀਫ ਕਰਨ ਦੀ ਬਜਾਏ ਫਵਾਦ ਨੇ ਇਸ ਦਾ ਮਜ਼ਾਕ ਉਡਾਇਆ। ਜਦੋਂ ਇਮਰਾਨ ਖਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸਨ ਤਾਂ ਫਵਾਦ ਨੇ ਪੀ.ਐਮ. ਨਰਿੰਦਰ ਮੋਦੀ ਬਾਰੇ ਕਈ ਟਿੱਪਣੀਆਂ ਕੀਤੀਆਂ ਸਨ, ਜਿਨ੍ਹਾਂ ਦੀ ਆਲੋਚਨਾ ਵੀ ਹੋਈ ਸੀ।
ਇਹ ਵੀ ਪੜ੍ਹੋ- ਪੰਜਾਬ ਦੀ ਸਿਆਸਤ 'ਚ ਇਕ ਹੋਰ ਵੱਡਾ ਧਮਾਕਾ, ਸ਼੍ਰੋਮਣੀ ਅਕਾਲੀ ਦਲ ਨੇ ਸੀਨੀਅਰ ਆਗੂ ਨੂੰ ਕੱਢਿਆ ਪਾਰਟੀ 'ਚੋਂ ਬਾਹਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਰਾਜਕੋਟ ਅਗਨੀਕਾਂਡ 'ਚ ਹੋਏ ਵੱਡੇ ਖ਼ੁਲਾਸੇ- 3 ਹਜ਼ਾਰ ਲੀਟਰ ਪੈਟਰੋਲ-ਡੀਜ਼ਲ ਨਾਲ ਭੜਕੀ ਸੀ ਅੱਗ
NEXT STORY