ਜੰਮੂ - ਪਾਕਿਸਤਾਨੀ ਫੌਜੀਆਂ ਨੇ ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ 'ਚ ਕੰਟਰੋਲ ਲਾਈਨ (ਐੱਲ.ਓ.ਸੀ.) ਨਾਲ ਲੱਗੇ ਮੋਹਰੀ ਇਲਾਕਿਆਂ 'ਚ ਵੀਰਵਾਰ ਰਾਤ ਭਾਰੀ ਗੋਲਾਬਾਰੀ ਕਰ ਜੰਗਬੰਦੀ ਦੀ ਉਲੰਘਣਾ ਕੀਤੀ। ਇੱਕ ਰੱਖਿਆ ਬੁਲਾਰਾ ਨੇ ਇਹ ਜਾਣਕਾਰੀ ਦਿੱਤੀ।
ਬੁਲਾਰਾ ਨੇ ਦੱਸਿਆ ਕਿ ਭਾਰਤੀ ਫੌਜ ਪਾਕਿਸਤਾਨੀ ਫੌਜੀਆਂ ਦੀ ਗੋਲਾਬਾਰੀ ਦਾ ਮੁੰਹਤੋੜ ਜਵਾਬ ਦੇ ਰਹੀ ਹੈ। ਉਨ੍ਹਾਂ ਨੇ ਦੱਸਿਆ, “ਪਾਕਿਸਤਾਨ ਨੇ ਬਿਨਾਂ ਕਿਸੇ ਉਕਸਾਵੇ ਦੇ ਦੇਗਵਾਰ ਅਤੇ ਮਾਲਟੀ ਸੈਕਟਰਾਂ 'ਚ ਰਾਤ ਕਰੀਬ 10 ਵਜੇ ਛੋਟੇ ਹਥਿਆਰਾਂ ਨਾਲ ਗੋਲੀਬਾਰੀ ਕਰਨਾ ਅਤੇ ਮੋਰਟਾਰ ਨਾਲ ਗੋਲੇ ਦਾਗਣੇ ਸ਼ੁਰੂ ਕਰ ਦਿੱਤੇ।” ਬੁਲਾਰਾ ਦੇ ਅਨੁਸਾਰ ਆਖਰੀ ਖ਼ਬਰ ਮਿਲਣ ਤੱਕ ਦੋਵਾਂ ਪਾਸਿਓ ਗੋਲਾਬਾਰੀ ਜਾਰੀ ਸੀ। ਕੰਟਰੋਲ ਲਾਈਨ ਦੇ ਇਸ ਵੱਲ ਕਿਸੇ ਦੇ ਜਾਨੀ ਨੁਕਸਾਨ ਹੋਣ ਦੀ ਹੁਣ ਤੱਕ ਖਬਰ ਨਹੀਂ ਹੈ।
ਮੁਜ਼ੱਫਰਪੁਰ ਸ਼ੈਲਟਰ ਮਾਮਲਾ: ਬ੍ਰਜੇਸ਼ ਠਾਕੁਰ 'ਤੇ PMLA ਦੇ ਤਹਿਤ ਮਾਮਲਾ ਦਰਜ
NEXT STORY