ਰਾਮੱਲਾਹ(ਬਿਊਰੋ)— ਚਾਰ ਦਿਨੀਂ ਪੱਛਮੀ ਏਸ਼ਿਆਈ ਦੇਸ਼ਾਂ ਦੀ ਯਾਤਰਾ 'ਤੇ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਭਾਵ ਸ਼ਨੀਵਾਰ ਨੂੰ ਫਲਸਤੀਨ ਪਹੁੰਚੇ। ਰਾਮੱਲਾਹ ਵਿਚ ਕਦਮ ਰੱਖਦੇ ਹੀ ਫਲਸਤੀਨ ਦੀ ਯਾਤਰਾ ਕਰਨ ਵਾਲੇ ਮੋਦੀ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਬਣ ਗਏ ਹਨ। ਇਸ ਦੌਰਾਨ ਦੋਵਾਂ ਦੇਸ਼ਾਂ ਦੇ ਨੇਤਾਵਾਂ ਵਿਚਕਾਰ ਦੋ-ਪੱਖੀ ਬੈਠਕ ਹੋਈ, ਜਿਸ ਤੋਂ ਬਾਅਦ ਫਲਸਤੀਨ ਦੇ ਰਾਸ਼ਟਰਪਤੀ ਮਹਿਮੂਦ ਅੱਬਾਸ ਨੇ ਭਾਰਤ ਅਤੇ ਫਲਸਤੀਨ ਵਿਚਕਾਰ ਸਬੰਧਾਂ ਨੂੰ ਵਧਾਵਾ ਦੇਣ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਯੋਗਦਾਨ ਨੂੰ ਦੇਖਦੇ ਹੋਏ ਅੱਜ ਉਨ੍ਹਾਂ ਨੂੰ 'ਗ੍ਰੈਡ ਕਾਲਰ ਆਫ ਦਿ ਸਟੇਟ ਆਫ ਫਲਸਤੀਨ' ਨਾਲ ਸਨਮਾਨਿਤ ਕੀਤਾ। 'ਗ੍ਰੈਡ ਕਾਲਰ' ਵਿਦੇਸ਼ੀ ਪਤਵੰਤਿਆਂ-ਸ਼ਾਹ, ਰਾਸ਼ਟਰ ਮੁਖੀ/ਸਾਸ਼ਨ ਮੁਖੀਆਂ ਅਤੇ ਸਮਾਨ ਅਹੁਦੇ ਦੇ ਵਿਅਕਤੀਆਂ ਨੂੰ ਦਿੱਤਾ ਜਾਣਾ ਵਾਲਾ ਫਲਸਤੀਨ ਦਾ ਵੱਡਾ ਸਨਮਾਨ ਹੈ। ਇਸ ਤੋਂ ਪਹਿਲਾਂ ਇਹ ਸਨਮਾਨ ਸਾਊਦੀ ਅਰਬ ਦੇ ਸ਼ਾਹ ਸਲਮਾਨ, ਬਹਿਰੀਨ ਦੇ ਸ਼ਾਹ ਹਮਾਦ, ਚੀਨ ਦੇ ਰਾਸ਼ਟਰਪਤੀ ਸ਼ੀ ਚਿੰਨਫਿੰਗ ਅਤੇ ਹੋਰਾਂ ਨੂੰ ਦਿੱਤਾ ਜਾ ਚੁੱਕਾ ਹੈ।
ਦੱਸਣਯੋਗ ਹੈ ਕਿ ਦੌਰੇ ਦੇ ਪਹਿਲੇ ਦਿਨ ਪੀ. ਐਮ ਮੋਦੀ ਜੌਰਡਨ ਦੀ ਰਾਜਧਾਨੀ ਅੱਮਾਨ ਪਹੁੰਚੇ ਸਨ, ਜਿਸ ਤੋਂ ਬਾਅਦ ਅੱਜ ਉਹ ਫਲਸਤੀਨ ਦੇ ਰਾਮੱਲਾਹ ਪਹੁੰਚੇ। ਰਾਮੱਲਾਹ ਵਿਚ ਪੀ. ਐਮ ਮੋਦੀ ਨੇ ਸਭ ਤੋਂ ਪਹਿਲਾਂ ਮਰਹੂਮ ਫਲਸਤੀਨੀ ਨੇਤਾ ਯਾਸਿਰ ਅਰਾਫਾਤ ਦੀ ਸਮਾਧੀ 'ਤੇ ਜਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਦੌਰਾਨ ਮੋਦੀ ਨਾਲ ਰਾਸ਼ਟਰਪਤੀ ਮਹਿਮੂਦ ਵੀ ਮੌਜੂਦ ਰਹੇ। ਇਸ ਤੋਂ ਬਾਅਦ ਪੀ. ਐਮ ਮੋਦੀ ਫਲਸਤੀਨ ਦੇ ਰਾਸ਼ਟਰਪਤੀ ਭਵਨ ਪਹੁੰਚੇ, ਜਿੱਥੇ ਰਾਸ਼ਟਰਪਤੀ ਮਹਿਮੂਦ ਅੱਬਾਸ ਨੇ ਉਨ੍ਹਾਂ ਦੇ ਰਸਮੀ ਸੁਆਗਤ ਕੀਤਾ।
ਸੈਨੇਟਰੀ ਨੈਪਕਿਨ 'ਤੇ ਖੁੱਲ੍ਹੀ 'ਆਪ' ਦੀ ਨੀਂਦ, ਹੋਰਡਿੰਗ ਰਾਹੀਂ ਸਾਧਿਆ ਨਿਸ਼ਾਨਾ
NEXT STORY