ਨਵੀਂ ਦਿੱਲੀ (ਏਜੰਸੀ)- ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀ. ਆਰ. ਆਈ.) ਨੇ ਪੂਰੇ ਦੇਸ਼ ’ਚ ਸੋਨੇ ਦੀ ਸਮੱਗਲਿੰਗ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ 10 ਕਰੋੜ ਰੁਪਏ ਤੋਂ ਵੱਧ ਮੁੱਲ ਦਾ 6.61 ਕਿਲੋਗ੍ਰਾਮ ਸੋਨਾ ਜ਼ਬਤ ਕੀਤਾ ਹੈ ਅਤੇ 11 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਵਿੱਤ ਮੰਤਰਾਲਾ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਮੰਤਰਾਲਾ ਅਨੁਸਾਰ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਇਹ ਗਿਰੋਹ ਕੋਰੀਅਰ ਨੈੱਟਵਰਕ ਰਾਹੀਂ ਕੰਮ ਕਰ ਰਿਹਾ ਸੀ ਅਤੇ ਪਿਛਲੇ 9 ਮਹੀਨਿਆਂ ’ਚ ਕੋਰੀਅਰ ਰਾਹੀਂ 475 ਕਰੋੜ ਰੁਪਏ ਮੁੱਲ ਦਾ 318 ਕਿਲੋਗ੍ਰਾਮ ਸਮੱਗਲਿੰਗ ਦਾ ਸੋਨਾ ਭੇਜ ਚੁੱਕਾ ਸੀ।
ਮੰਤਰਾਲਾ ਨੇ ਇਕ ਬਿਆਨ ’ਚ ਕਿਹਾ ਕਿ ਪੱਛਮੀ ਬੰਗਾਲ ਅਤੇ ਆਸਾਮ ’ਚ ਭਾਰਤ-ਬੰਗਲਾਦੇਸ਼ ਸਰਹੱਦ ਰਾਹੀਂ ਵਿਦੇਸ਼ ਤੋਂ ਸੋਨੇ ਦੀ ਨਿਯਮਿਤ ਸਮੱਗਲਿੰਗ ਅਤੇ ਫਿਰ ਕੋਰੀਅਰ ਰਾਹੀਂ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਭੇਜੇ ਜਾਣ ਦੀ ਪੁਖਤਾ ਸੂਚਨਾ ਮਿਲਣ ਤੋਂ ਬਾਅਦ ਡੀ. ਆਰ. ਆਈ. ਨੇ 23 ਅਤੇ 24 ਸਤੰਬਰ ਨੂੰ ਕਈ ਸ਼ਹਿਰਾਂ ’ਚ ਇਕੋ ਵੇਲੇ ਕਾਰਵਾਈ ਕੀਤੀ। ਮੰਤਰਾਲਾ ਅਨੁਸਾਰ ਇਸ ਦੌਰਾਨ ਮੁੰਬਈ, ਦਿੱਲੀ, ਕੋਲਕਾਤਾ, ਅਹਿਮਦਾਬਾਦ ਅਤੇ ਗੁਵਾਹਾਟੀ ’ਚ ਇਕੋ ਵੇਲੇ ਜਾਂਚ ਅਤੇ ਤਲਾਸ਼ੀ ਮੁਹਿੰਮ ਚਲਾਈ ਗਈ।
ਕਾਰਵਾਈ ਦੌਰਾਨ ਗੁਵਾਹਾਟੀ ਅਤੇ ਕੋਲਕਾਤਾ ਤੋਂ ਮੁੰਬਈ, ਦਿੱਲੀ ਅਤੇ ਅਹਿਮਦਾਬਾਦ ਭੇਜਣ ਲਈ ਬੁੱਕ ਕੀਤੀਆਂ ਗਈਆਂ ਕੋਰੀਅਰ ਦੀਆਂ ਖੇਪਾਂ ’ਚ ਸਮੱਗਲਿੰਗ ਦਾ ਸੋਨਾ ਮਿਲਿਆ, ਜਿਸ ਨੂੰ ਜ਼ਬਤ ਕਰ ਲਿਆ ਗਿਆ। ਮੰਤਰਾਲਾ ਅਨੁਸਾਰ ਇਨ੍ਹਾਂ ਖੇਪਾਂ ਨੂੰ ਲੈਣ ਵਾਲੇ 7 ਲੋਕਾਂ ਨੂੰ ਫੜਿਆ ਗਿਆ, ਜਦਕਿ ਕੋਲਕਾਤਾ ’ਚ ਖੇਪ ਭੇਜਣ ਵਾਲਿਆਂ ਦੇ ਟਿਕਾਣਿਆਂ ’ਤੇ ਇਕੋ ਵੇਲੇ ਚਲਾਈ ਗਈ ਤਲਾਸ਼ੀ ਮੁਹਿੰਮ ’ਚ 3 ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ।
2024 'ਚ ਭਾਰਤ 'ਚ ਕਰੀਬ 1.9 ਲੱਖ ਕੈਂਸਰ ਦੇ ਮਾਮਲੇ ਇਨਫੈਕਸ਼ਨ ਨਾਲ ਜੁੜੇ : ਲੈਂਸੇਟ ਅਧਿਐਨ
NEXT STORY