ਪਾਨੀਪਤ- ਹਰਿਆਣਾ ਦੇ ਪਾਨੀਪਤ ਸ਼ਹਿਰ ਦੀ ਇਕ ਕਾਲੋਨੀ ਵਿਚ ਇਕ ਮਕਾਨ ਦੀ ਖਸਤਾ ਹਾਲਤ ਛੱਤ ਦਾ ਇਕ ਹਿੱਸਾ ਡਿੱਗਣ ਨਾਲ ਕਮਰੇ ਵਿਚ ਸੌਂ ਰਹੇ ਇਕ ਬੱਚੇ ਦੀ ਮੌਤ ਹੋ ਗਈ। ਢਾਈ ਸਾਲ ਦਾ ਬੱਚਾ ਮੰਜੇ 'ਤੇ ਸੌਂ ਰਿਹਾ ਸੀ, ਜਦੋਂ ਛੱਤ ਦਾ ਇਕ ਹਿੱਸਾ ਉਸ 'ਤੇ ਡਿੱਗ ਗਿਆ। ਹਾਦਸੇ ਦੀ ਆਵਾਜ਼ ਸੁਣ ਕੇ ਪਰਿਵਾਰ ਵਾਲੇ ਕਮਰੇ 'ਚ ਪਹੁੰਚ ਗਏ। ਉਨ੍ਹਾਂ ਨੇ ਛੱਤ ਦਾ ਮਲਬਾ ਹਟਾਇਆ ਅਤੇ ਬੱਚੇ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਚੈੱਕਅਪ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਹਾਦਸੇ ਦੀ ਸੂਚਨਾ ਮਿਲਣ 'ਤੇ ਪੁਲਸ ਵੀ ਮੌਕੇ 'ਤੇ ਪਹੁੰਚੀ।
ਪਰਿਵਾਰ ਦੇ ਮੁਖੀ ਗੌਰੇਲਾ ਨੇ ਦੱਸਿਆ ਕਿ ਉਹ 5 ਸਾਲਾਂ ਤੋਂ ਪਾਨੀਪਤ ਦੀ ਵਧਾਵਾਰਾਮ ਕਾਲੋਨੀ 'ਚ ਕਿਰਾਏ 'ਤੇ ਰਹਿ ਰਿਹਾ ਸੀ। ਉਸ ਦਾ ਘਰ ਪਿਛਲੇ ਕਾਫੀ ਸਮੇਂ ਤੋਂ ਖਸਤਾ ਹਾਲਤ ਵਿਚ ਸੀ। ਕੰਧਾਂ ਦੇ ਨਾਲ-ਨਾਲ ਛੱਤ ਵੀ ਖ਼ਰਾਬ ਹੋ ਚੁੱਕੀ ਹੈ। ਛੱਤ ਦੇ ਛੋਟੇ-ਛੋਟੇ ਹਿੱਸੇ ਹੇਠਾਂ ਡਿੱਗਣੇ ਸ਼ੁਰੂ ਹੋ ਗਏ ਸਨ। ਉਸ ਨੇ ਇਸ ਸਬੰਧੀ ਮਕਾਨ ਮਾਲਕ ਨੂੰ ਕਈ ਵਾਰ ਜਾਣੂ ਕਰਵਾਇਆ ਅਤੇ ਮਕਾਨ ਦੀ ਮੁਰੰਮਤ ਕਰਵਾਉਣ ਲਈ ਬੇਨਤੀ ਕੀਤੀ ਪਰ ਮਕਾਨ ਮਾਲਕ ਹਰ ਵਾਰ ਮੁਰੰਮਤ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਪਰਿਵਾਰ ਦੇ ਬਾਕੀ ਮੈਂਬਰ ਬੁੱਧਵਾਰ ਸਵੇਰੇ ਕਰੀਬ 7 ਵਜੇ ਜਾਗ ਗਏ ਸਨ ਪਰ ਉਨ੍ਹਾਂ ਦਾ ਢਾਈ ਸਾਲ ਦਾ ਪੁੱਤਰ ਰਾਜਬੀਰ ਕਮਰੇ 'ਚ ਮੰਜੇ 'ਤੇ ਸੁੱਤਾ ਪਿਆ ਸੀ। ਉਸੇ ਸਮੇਂ ਅਚਾਨਕ ਛੱਤ ਦੇ ਕੁਝ ਟੁਕੜੇ ਸਿੱਧੇ ਰਾਜਬੀਰ ਦੇ ਚਿਹਰੇ 'ਤੇ ਆ ਡਿੱਗੇ। ਇਸ ਕਾਰਨ ਰਾਜਬੀਰ ਦੀ ਮੌਤ ਹੋ ਗਈ।
ਆਮ ਆਦਮੀ ਪਾਰਟੀ ਨੇ ਸ਼ੁਰੂ ਕੀਤੀ 'ਕੇਜਰੀਵਾਲ ਆਉਣਗੇ' ਮੁਹਿੰਮ
NEXT STORY