ਰੁਦਰਪੁਰ— ਨੇਪਾਲ ਦੇ ਪ੍ਰਧਾਨਮੰਤਰੀ ਕੇ.ਪੀ ਸ਼ਰਮਾ ਓਲੀ ਉਤਰਾਖੰਡ ਪੁੱਜੇ। ਉਨ੍ਹਾਂ ਦੀ ਸੁਰੱਖਿਆ ਵਿਵਸਥਾ ਨੂੰ ਧਿਆਨ 'ਚ ਰੱਖਦੇ ਹੋਏ ਪੁਲਸ ਵੱਲੋਂ ਪੰਤਨਗਰ 'ਚ ਸਖ਼ਤ ਇੰਤਜ਼ਾਮ ਕੀਤੇ ਗਏ ਹਨ।
ਜਾਣਕਾਰੀ ਮੁਤਾਬਕ ਇਸ ਤੋਂ ਪਹਿਲੇ ਪੰਤਨਗਰ ਏਅਰਪੋਰਟ 'ਤੇ ਮੁੱਖਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਵੱਲੋਂ ਪਰੰਪਰਾਗਤ ਕੁਮਾਊਂ ਦੇ ਰੀਤੀ-ਰਿਵਾਜ਼ ਨਾਲ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਉਨ੍ਹਾਂ ਦੇ ਨਾਲ ਰਾਜਪਾਲ ਕ੍ਰਿਸ਼ਨ ਕਾਂਤ ਪਾਲ ਅਤੇ ਖੇਤੀਬਾੜੀ ਮੰਤਰੀ ਸੁਬੋਧ ਉਨੀਆਲ ਵੀ ਮੌਜੂਦ ਸਨ।
ਨੇਪਾਲ ਦੇ ਪੀ.ਐਮ ਨੂੰ ਯੂਨੀਵਰਸਿਟੀ 'ਚ ਵਿਗਿਆਨ ਦੀ ਆਨਰੇਰੀ ਡਿਗਰੀ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਦੇ ਤੁਰੰਤ ਪੀ.ਐਮ ਯੂਨੀਵਰਸਿਟੀ ਦੇ ਸੋਧ ਕੇਂਦਰਾਂ ਦਾ ਦੌਰਾ ਕਰਨਗੇ। ਕੇ.ਪੀ ਸ਼ਰਮਾ ਓਲੀ ਦੇ ਨਾਲ ਉਨ੍ਹਾਂ ਦੀ ਪਤਨੀ, ਤਿੰਨ ਮੁੱਖ ਕੈਬਿਨਟ ਮੰਤਰੀ ਅਤੇ 33 ਸੰਸਦੀ ਪ੍ਰਤੀਧਿਨੀ ਮੰਡਲ ਵੀ ਮੌਜੂਦ ਹਨ।
ਕਾਂਗਰਸ ਦੇ ਸੀਨੀਅਰ ਨੇਤਾ ਨੇ ਪ੍ਰਧਾਨ ਮੰਤਰੀ 'ਤੇ ਸਾਧਿਆ ਨਿਸ਼ਾਨਾ, ਕਿਹਾ...
NEXT STORY