ਨਾਂਦੇੜ- ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਸੋਧ ਐਕਟ ਖ਼ਿਲਾਫ਼ ਸੰਗਤ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਹਾਰਾਸ਼ਟਰ ਸਰਕਾਰ ਖ਼ਿਲਾਫ਼ ਡਟ ਗਈ ਹੈ। ਨਾਂਦੇੜ ਗੁਰਦੁਆਰੇ ਤੋਂ ਰੋਸ ਮਾਰਚ ਨਾਂਦੇੜ ਡੀ.ਸੀ. ਦਫ਼ਤਰ ਲਈ ਰਵਾਨਾ ਹੋਇਆ। ਇਸ ਵਿਚ ਅਕਾਲੀ ਦਲ ਦੇ ਆਗੂ ਪਰਮਜੀਤ ਸਿੰਘ ਸਰਨਾ ਨੇ ਵੀ ਮਹਾਰਾਸ਼ਟਰ ਸਰਕਾਰ ਦੇ ਇਸ ਕਦਮ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ 5 ਦਿਨ ਪਹਿਲਾਂ ਮਹਾਰਾਸ਼ਟਰ ਸਰਕਾਰ ਨੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੀ ਪ੍ਰਬੰਧਕ ਕਮੇਟੀ ਜੋ 1956 'ਚ ਬਣਿਆ ਐਕਟ ਤੋੜ ਕੇ ਦੁਬਾਰਾ ਬਣਾਇਆ ਹੈ। ਇਸ ਵਿਚ 17 ਮੈਂਬਰ ਹਨ, ਜਿਨ੍ਹਾਂ 'ਚੋਂ 12 ਮੈਂਬਰ ਮਹਾਰਾਸ਼ਟਰ ਸਰਕਾਰ ਨਾਮਜ਼ਦ ਕਰੇਗੀ, 2 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਨ ਕਮੇਟੀ ਅਤੇ 3 ਜਿਹੜੇ ਚੁਣ ਕੇ ਆਉਂਦੇ ਹਨ ਉਹ ਹੋਣਗੇ। ਇਸ ਦਾ ਮਤਲਬ ਸਾਫ਼ ਹੋ ਗਿਆ ਹੈ ਕਿ ਤਖ਼ਤ ਹਜ਼ੂਰ ਸਾਹਿਬ ਦਾ ਬੋਰਡ ਮਹਾਰਾਸ਼ਟਰ ਸਰਕਾਰ ਦੇ ਅਧੀਨ ਰਹੇਗਾ। ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਉਸ ਸਮੇਂ ਦੀ ਸਰਕਾਰ ਨੇ ਅਤੇ ਪੰਡਿਤ ਨਹਿਰੂ ਨੇ ਵਾਅਦਾ ਕੀਤਾ ਸੀ ਕਿ ਸਿੱਖਾਂ ਦੇ ਮਸਲੇ ਭਾਵੇਂ ਕਮੇਟੀ ਦੇ ਹੋਣ ਜਾਂ ਕੋਈ ਵੀ ਹੋਵੇ ਉਨ੍ਹਾਂ ਦੀ ਮਰਜ਼ੀ ਦੇ ਬਿਨਾਂ ਨਹੀਂ ਬਣਾਏ ਜਾਣਗੇ। ਜਦੋਂ ਦਿੱਲੀ ਸਿੱਖ ਗੁਰਦੁਆਰਾ ਐਕਟ ਬਣਿਆ ਸੀ ਉਹ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ ਰਾਏ ਲੈ ਕੇ ਬਣਾਏ ਗਏ ਸੀ। ਉਨ੍ਹਾਂ ਕਿਹਾ ਕਿ ਤਖ਼ਤ ਸ੍ਰੀ ਹਜ਼ੂਰ ਸਾਹਿਬ ਦਾ ਐਕਟ ਭੰਗ ਕਰ ਕੇ ਜਿਹੜਾ ਬੋਰਡ ਬਣਾਇਆ ਗਿਆ ਹੈ, ਮਹਾਰਾਸ਼ਟਰ ਸਰਕਾਰ ਉਹ ਫ਼ੈਸਲਾ ਵਾਪਸ ਲਵੇ।
ਇਹ ਵੀ ਪੜ੍ਹੋ : ਅਯੁੱਧਿਆ 'ਚ ਨਵੀਂ ਮਸੀਤ ਲਈ ਮੱਕਾ ਤੋਂ ਮੁੰਬਈ ਪਹੁੰਚੀ ਪਹਿਲੀ ਖ਼ਾਸ ਇੱਟ, ਸੋਨੇ ਨਾਲ ਲਿਖਿਆ ਹਨ 'ਆਯਤਾਂ'
ਇਹ ਹੈ ਮਾਮਲਾ
ਮਹਾਰਾਸ਼ਟਰ ਸਰਕਾਰ ਨੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਪ੍ਰਬੰਧਕ ਬੋਰਡ (ਨਾਂਦੇੜ) ਐਕਟ 'ਚ ਸੋਧ ਕੀਤਾ ਹੈ। ਇਸ 'ਚ ਨਾਮਜ਼ਦ ਮੈਂਬਰਾਂ ਦੀ ਗਿਣਤੀ 'ਚ ਵਾਧਾ ਕੀਤਾ ਗਿਆ ਹੈ। ਉੱਥੇ ਹੀ ਪ੍ਰਬੰਧਕੀ ਬੋਰਡ 'ਚ ਐੱਸ.ਜੀ.ਪੀ.ਸੀ. ਦੇ ਚਾਰ ਮੈਂਬਰਾਂ ਤੋਂ ਗਿਣਤੀ ਘਟਾ ਕੇ 2 ਕਰ ਦਿੱਤੀ ਗਈ ਹੈ। ਸੋਧ ਬਿੱਲ ਅਨੁਸਾਰ ਮੌਜੂਦ ਬੋਰਡ 'ਚ ਕੁੱਲ ਮੈਂਬਰਾਂ ਦੀ ਗਿਣਤੀ 17 ਹੋਵੇਗੀ। ਇਨ੍ਹਾਂ 'ਚੋਂ 12 ਮੈਂਬਰ ਮਹਾਰਾਸ਼ਟਰ ਸਰਕਾਰ ਨਾਮਜ਼ਦ ਕਰੇਗੀ। ਉੱਥੇ ਹੀ 2 ਮੈਂਬਰ ਐੱਸ.ਜੀ.ਪੀ.ਸੀ. 'ਚ ਨਾਮਜ਼ਦ ਹੋਣਗੇ। ਬਾਕੀ ਤਿੰਨ ਮੈਂਬਰਾਂ ਦੀ ਚੋਣ ਚੋਣ ਪ੍ਰਕਿਰਿਆ ਨਾਲ ਹੋਵੇਗੀ। ਪਹਿਲੇ ਸਰਕਾਰ ਤੋਂ ਨਾਮਜ਼ਦ ਹੋਣ ਵਾਲੇ ਮੈਂਬਰਾਂ ਦੀ ਗਿਣਤੀ 7 ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇*Join us on Whatsapp channel*👇
https://whatsapp.com/channel/0029Va94hsaHAdNVur4L170e
ਪੱਛਮੀ ਬੰਗਾਲ 'ਚ GDP ਵਧਿਆ, ਵਿੱਤੀ ਘਾਟੇ 'ਚ ਆਈ ਗਿਰਾਵਟ : ਆਰਥਿਕ ਸਮੀਖਿਆ
NEXT STORY