ਜੈਪੁਰ/ਜਲੰਧਰ(ਧਵਨ)- ਡੇਰਾ ਸੱਚਾ ਸੌਦਾ ਪ੍ਰੇਮੀ ਪ੍ਰਦੀਪ ਕੁਮਾਰ ਦੇ ਕਤਲ ਮਾਮਲੇ ’ਚ ਵੱਡੀ ਖ਼ਬਰ ਸਾਹਮਣੇ ਆਈ ਹੈ। ਹਾਲ ਹੀ ’ਚ ਕੋਟਕਪੂਰਾ ਵਿਚ ਹੋਏ ਡੇਰਾ ਪ੍ਰੇਮੀ ਪ੍ਰਦੀਪ ਕੁਮਾਰ ਦੇ ਕਤਲ ਵਿਚ ਸ਼ਾਮਲ ਇਕ ਹੋਰ ਦੋਸ਼ੀ ਰਮਜ਼ਾਨ ਖਾਨ ਉਰਫ਼ ਰਾਜ ਹੁੱਡਾ ਨੂੰ ਗ੍ਰਿਫ਼ਤਾਰ ਕਰਨ ਵਿਚ ਪੰਜਾਬ ਪੁਲਸ ਨੂੰ ਅੱਜ ਯਾਨੀ ਕਿ ਐਤਵਾਰ ਨੂੰ ਵੱਡੀ ਸਫ਼ਲਤਾ ਮਿਲੀ ਹੈ। ਰਾਜਸਥਾਨ ਦੇ ਜੈਪੁਰ 'ਚ ਐਨਕਾਊਂਟਰ ਤੋਂ ਬਾਅਦ ਸ਼ੂਟਰ ਰਾਜ ਹੁੱਡਾ ਨੂੰ ਗ੍ਰਿਫ਼ਤਾਰ ਕਰ ਕੀਤਾ ਗਿਆ। ਪੰਜਾਬ ਪੁਲਸ ਅਤੇ ਐਂਟੀ ਗੈਂਗਸਟਰ ਟਾਸਕ ਫ਼ੋਰਸ (AGTF) ਵੱਲੋਂ ਰਾਜਸਥਾਨ ਦੇ ਜੈਪੁਰ ’ਚ ਇਸ ਕੰਮ ਨੂੰ ਅੰਜ਼ਾਮ ਦਿੱਤਾ ਗਿਆ। ਐਨਕਾਊਂਟਰ ’ਚ ਰਾਜ ਹੁੱਡਾ ਗੰਭੀਰ ਹਾਲਤ 'ਚ ਜ਼ਖਮੀ ਹੋ ਗਿਆ ਹੈ ਅਤੇ ਫਿਰ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਡੇਰਾ ਪ੍ਰੇਮੀ ਕਤਲ ਕਾਂਡ ’ਚ ਸ਼ਾਮਲ ਦੋ ਹੋਰ ਸ਼ੂਟਰ ਹੁਸ਼ਿਆਰਪੁਰ ਤੋਂ ਗ੍ਰਿਫ਼ਤਾਰ
ਇਸ ਸਾਬਤ ਜਾਣਕਾਰੀ ਦਿੰਦੇ ਹੋਏ ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਪੰਜਾਬ ਪੁਲਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਟੀਮ ਰਮਜ਼ਾਨ ਖਾਨ ਉਰਫ਼ ਰਾਜ ਹੁੱਡਾ ਦੀ ਭਾਲ 'ਚ ਰਾਜਸਥਾਨ ਦੇ ਜੈਪੁਰ ਸ਼ਹਿਰ ਗਈ ਸੀ। ਉਨ੍ਹਾਂ ਦੱਸਿਆ ਕਿ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਟੀਮ ਨੇ ਮੁਲਜ਼ਮ ਰਮਜ਼ਾਨ ਖ਼ਾਨ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਪਰ ਇਸ ਤੋਂ ਪਹਿਲਾਂ ਟੀਮ ਦੇ ਮੈਂਬਰਾਂ ਦੀ ਰਮਜ਼ਾਨ ਖ਼ਾਨ ਨਾਲ ਥੋੜ੍ਹੀ ਦੇਰ ਤੱਕ ਮੁਕਾਬਲਾ ਵੀ ਹੋਇਆ। ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਕੇਂਦਰੀ ਏਜੰਸੀਆਂ ਅਤੇ ਰਾਜਸਥਾਨ ਪੁਲਸ ਦੀ ਮਦਦ ਨਾਲ ਰਮਜ਼ਾਨ ਖ਼ਾਨ ਨੂੰ ਗ੍ਰਿਫ਼ਤਾਰ ਕਰਨ ਦੀ ਮੁਹਿੰਮ ਪੂਰੀ ਤਰ੍ਹਾਂ ਸਫ਼ਲ ਰਹੀ।

ਇਹ ਵੀ ਪੜ੍ਹੋ- ਤਾਬੜਤੋੜ ਗੋਲ਼ੀਆਂ ਮਾਰ ਕੇ ਕਤਲ ਕੀਤੇ ਗਏ ਡੇਰਾ ਪ੍ਰੇਮੀ ਦੇ ਕਤਲ ਕਾਂਡ ’ਚ ਹੋਇਆ ਵੱਡਾ ਖ਼ੁਲਾਸਾ
ਡੀ.ਜੀ.ਪੀ. ਗੌਰਵ ਯਾਦਵ ਨੇ ਕਿਹਾ ਕਿ ਹੁਣ ਪੰਜਾਬ ਪੁਲਸ ਅਤੇ ਹੋਰ ਏਜੰਸੀਆਂ ਨੇ ਡੇਰਾ ਪ੍ਰੇਮੀ ਪ੍ਰਦੀਪ ਕੁਮਾਰ ਦੇ ਕਤਲ ਵਿਚ ਸ਼ਾਮਲ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਐਂਟੀ ਗੈਂਗਸਟਰ ਟਾਸਕ ਫੋਰਸ ਹੁਣ ਰਮਜ਼ਾਨ ਖਾਨ ਤੋਂ ਡੇਰਾ ਪ੍ਰੇਮੀ ਪ੍ਰਦੀਪ ਕੁਮਾਰ ਦੇ ਕਤਲ ਦੀ ਸਾਜ਼ਿਸ਼ ਬਾਰੇ ਪੁੱਛਗਿੱਛ ਕਰੇਗੀ। ਡੀ.ਜੀ.ਪੀ. ਨੇ ਕਿਹਾ ਕਿ ਪੰਜਾਬ ਨੂੰ ਅਪਰਾਧ ਮੁਕਤ ਅਤੇ ਗੈਂਗਸਟਰ ਮੁਕਤ ਸੂਬਾ ਬਣਾਉਣ ਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸੁਪਨੇ ਨੂੰ ਪੂਰਾ ਕਰਨ ਲਈ ਪੰਜਾਬ ਪੁਲਸ ਪੂਰੀ ਤਰ੍ਹਾਂ ਵਚਨਬੱਧ ਹੈ, ਜਿਸ ਨੂੰ ਦਿਨਾਂ ਵਿਚ ਹੋਰ ਤੇਜ਼ ਕੀਤਾ ਜਾਵੇਗਾ ਅਤੇ ਪੰਜਾਬ ਨੂੰ ਵੀ ਨਸ਼ਾ ਮੁਕਤ ਬਣਾਇਆ ਜਾਵੇਗਾ।
ਇਹ ਵੀ ਪੜ੍ਹੋ- ਡੇਰਾ ਪ੍ਰੇਮੀ ਕਤਲਕਾਂਡ : ਹਵਾਲਾਤੀ ਹਰਜਿੰਦਰ ਰਾਜੂ ਨੂੰ ਰਿਮਾਂਡ ’ਤੇ ਲਿਆ, ਗੋਲਡੀ ਬਰਾੜ ਨਾਲ ਜੁੜ ਸਕਦੀਆਂ ਨੇ ਤਾਰਾਂ
ਕੌਣ ਹੈ ਪ੍ਰਦੀਪ
ਪ੍ਰਦੀਪ, ਜੋ ਕਿ 2015 ਵਿਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਕਈ ਮੁਲਜ਼ਮਾਂ ਵਿਚੋਂ ਇਕ ਸੀ, ਉਸ ਨੂੰ 10 ਨਵੰਬਰ ਨੂੰ ਤੜਕਸਾਰ 6 ਬੰਦੂਕਧਾਰੀ ਹਮਲਾਵਰਾਂ ਨੇ ਗੋਲੀ ਮਾਰ ਦਿੱਤੀ ਸੀ। ਉਹ ਪਿਛਲੇ 6 ਸਾਲਾਂ ਵਿਚ ਕਤਲ ਕੀਤੇ ਜਾਣ ਵਾਲੇ 2015 ਦੇ ਬੇਅਦਬੀ ਮਾਮਲੇ ਵਿਚ ਤੀਜਾ ਸ਼ੱਕੀ ਸੀ। ਦੋ ਹੋਰ ਮੁਲਜ਼ਮਾਂ- ਗੁਰਦੇਵ ਸਿੰਘ ਅਤੇ ਮਹਿੰਦਰ ਸਿੰਘ ਬਿੱਟੂ ਦਾ 2016 ਅਤੇ 2018 ’ਚ ਕਤਲ ਕਰ ਦਿੱਤਾ ਗਿਆ ਸੀ।
PM ਮੋਦੀ ਨੇ ਮੇਧਾ ਪਾਟਕਰ ਨਾਲ ਪੈਦਲ ਯਾਤਰਾ ਕਰਨ ਲਈ ਰਾਹੁਲ ਗਾਂਧੀ 'ਤੇ ਵਿੰਨ੍ਹਿਆ ਨਿਸ਼ਾਨਾ
NEXT STORY