ਬੈਂਗਲੁਰੂ - ਕੋਰੋਨਾ ਮਹਾਮਾਰੀ ਨੇ ਅਜਿਹੇ ਦਿਨ ਵਿਖਾ ਦਿੱਤੇ ਹਨ ਜਿੱਥੇ ਹੁਣ ਕਈ ਬੱਚਿਆਂ ਦੇ ਸਿਰ ਤੋਂ ਉਨ੍ਹਾਂ ਦੇ ਮਾਤਾ-ਪਿਤਾ ਦਾ ਸਾਇਆ ਉੱਠ ਗਿਆ ਹੈ। ਕਈ ਬੱਚਿਆਂ ਦਾ ਭਵਿੱਖ ਹਨ੍ਹੇਰੇ ਵਿੱਚ ਜਾਂਦਾ ਵਿੱਖ ਰਿਹਾ ਹੈ। ਬਿਨਾਂ ਮਾਤਾ-ਪਿਤਾ ਬੱਚਿਆਂ ਦੀ ਕਿਵੇਂ ਪਾਲਣ-ਪੋਸ਼ਣ ਹੋਵੇਗਾ, ਕਿਵੇਂ ਉਨ੍ਹਾਂ ਨੂੰ ਪੜ੍ਹਾਇਆ ਜਾਵੇਗਾ, ਕਈ ਸਵਾਲ ਪ੍ਰੇਸ਼ਾਨ ਕਰ ਰਹੇ ਹਨ। ਹੁਣ ਮਨ ਨੂੰ ਪ੍ਰੇਸ਼ਾਨ ਕਰ ਦੇਣ ਵਾਲੀ ਇੱਕ ਹੋਰ ਖ਼ਬਰ ਸਾਹਮਣੇ ਆਈ ਹੈ ਜਿੱਥੇ ਸਿਰਫ਼ 10 ਦਿਨ ਦੀ ਬੱਚੀ ਨੇ ਆਪਣੇ ਮਾਤਾ-ਪਿਤਾ ਨੂੰ ਗੁਆ ਦਿੱਤਾ ਹੈ। ਦੋਨਾਂ ਦੀ ਮੌਤ ਹੋ ਗਈ ਹੈ ਅਤੇ ਬੱਚੀ ਅਨਾਥ ਹੋ ਗਈ।
ਇਹ ਵੀ ਪੜ੍ਹੋ- ਕੋਰੋਨਾ ਕਾਰਨ ਅਨਾਥ ਹੋਏ ਬੱਚਿਆਂ ਲਈ ਸਹਾਰਾ ਬਣਨਗੇ ਕੈਪਟਨ, ਮੁਫ਼ਤ ਸਿੱਖਿਆ ਸਮੇਤ ਕੀਤੇ ਕਈ ਵੱਡੇ ਐਲਾਨ
ਇਹ ਮਾਮਲਾ ਕਰਨਾਟਕ ਦੇ ਮਾਂਡਿਆ ਜ਼ਿਲ੍ਹੇ ਦਾ ਹੈ ਜਿੱਥੇ ਇੱਕ 10 ਦਿਨ ਦੀ ਬੱਚੀ ਅਨਾਥ ਹੋ ਗਈ ਹੈ। ਇੱਕ ਪਾਸੇ ਪਿਤਾ ਦੀ ਮੌਤ ਤਾਂ ਬੱਚੀ ਦੇ ਜਨਮ ਤੋਂ ਪੰਜ ਦਿਨ ਪਹਿਲਾਂ ਹੀ ਹੋ ਗਈ ਸੀ, ਉਥੇ ਹੀ ਮਾਂ ਦਾ ਦਿਹਾਂਤ ਵੀ ਧੀ ਦੀ ਡਲਿਵਰੀ ਦੇ ਪੰਜ ਦਿਨ ਬਾਅਦ ਹੋ ਗਿਆ। ਦੋਨਾਂ ਕੋਰੋਨਾ ਤੋਂ ਜੰਗ ਲੜ ਰਹੇ ਸਨ ਪਰ ਵੇਖਦੇ ਹੀ ਵੇਖਦੇ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਅਤੇ ਇੱਕ ਮਾਸੂਮ ਬੱਚੀ ਹਮੇਸ਼ਾ ਲਈ ਅਨਾਥ ਹੋ ਗਈ। ਦੱਸਿਆ ਗਿਆ ਹੈ ਕਿ ਉਹ ਬੱਚੀ ਵੀ ਕੋਵਿਡ ਪਾਜ਼ੇਟਿਵ ਸੀ ਪਰ ਉਸ ਨੇ ਇਸ ਮਹਾਮਾਰੀ ਅੱਗੇ ਹਾਰ ਨਹੀਂ ਮੰਨੀ ਅਤੇ ਹੁਣ ਉਸ ਦੀ ਹਾਲਤ ਸਥਿਰ ਹੈ।
ਇਹ ਵੀ ਪੜ੍ਹੋ- ਸਾਰੀ ਪਾਪਾ.. ਸਹੁਰਾ ਘਰ ਆ ਕੇ ਗਲਤੀ ਕਰ ਦਿੱਤੀ, ਰੋਂਦੇ ਹੋਏ ਵਿਆਹੁਤਾ ਨੇ ਕੀਤੀ ਖੁਦਕੁਸ਼ੀ
ਜਾਣਕਾਰੀ ਮਿਲੀ ਹੈ ਕਿ ਇਸ ਬੱਚੀ ਦਾ ਜਨਮ ਵੀ ਪੂਰੇ 9 ਸਾਲ ਬਾਅਦ ਹੋਇਆ ਹੈ, ਮਾਤਾ-ਪਿਤਾ ਵੱਲੋਂ ਕਾਫ਼ੀ ਪੂਜਾ-ਪਾਠ ਕੀਤਾ ਗਿਆ ਸੀ, ਭਗਵਾਨ ਤੋਂ ਅਰਦਾਸ ਹੋਈ ਸੀ ਅਤੇ ਫਿਰ ਜਾ ਕੇ ਉਨ੍ਹਾਂ ਦੇ ਘਰ ਇੱਕ ਬੱਚੀ ਨੇ ਜਨਮ ਲਿਆ ਸੀ। ਹੁਣ ਉਸ ਬੱਚੀ ਦੇ ਭਵਿੱਖ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਹਨ। ਉਸ ਨੂੰ ਕੌਣ ਗੋਦ ਲਵੇਗਾ, ਇਹ ਸਵਾਲ ਵੀ ਸਾਹਮਣੇ ਆ ਰਿਹਾ ਹੈ। ਹੁਣ ਕਿਹਾ ਗਿਆ ਹੈ ਕਿ ਬੱਚੀ ਦੇ ਰਿਸ਼ਤੇਦਾਰ ਹੀ ਉਸ ਨੂੰ ਗੋਦ ਲੈਣ ਨੂੰ ਤਿਆਰ ਹਨ। ਬੱਚੀ ਦੀ ਮਾਂ ਦੇ ਜਿਹੜੇ ਭਰਾ ਹਨ, ਉਨ੍ਹਾਂ ਨੇ ਗੋਦ ਲੈਣ ਦਾ ਫੈਸਲਾ ਕੀਤਾ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਸਾਰੀ ਪਾਪਾ.. ਸਹੁਰਾ ਘਰ ਆ ਕੇ ਗਲਤੀ ਕਰ ਦਿੱਤੀ, ਰੋਂਦੇ ਹੋਏ ਵਿਆਹੁਤਾ ਨੇ ਕੀਤੀ ਖੁਦਕੁਸ਼ੀ
NEXT STORY