ਨੈਸ਼ਨਲ ਡੈਸਕ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਕਿਹਾ ਕਿ ਵਿਦਿਆਰਥੀਆਂ ਨੂੰ ਡਰ ਪ੍ਰੀਖਿਆ ਦਾ ਨਹੀਂ ਹੈ ਤੁਹਾਡੇ ਆਸਪਾਸ ਇਕ ਮਾਹੌਲ ਬਣਾ ਦਿੱਤਾ ਗਿਆ ਹੈ ਕਿ ਪ੍ਰੀਖਿਆ ਹੀ ਸਭ ਕੁੱਝ ਹੈ। ਇਹੀ ਜ਼ਿੰਦਗੀ ਹੈ। ਇਸ ਹਾਲਾਤ ਵਿਚ ਵਿਦਿਆਰਥੀ ਕੁਝ ਜ਼ਿਆਦਾ ਹੀ ਸੋਚਣ ਲੱਗਦੇ ਹਨ। ਮੈਂ ਸਮਝਦਾ ਹਾਂ ਕਿ ਇਹ ਸਭ ਤੋਂ ਵੱਡੀ ਗਲਤੀ ਹੈ। ਪ੍ਰੀਖਿਆ ਜ਼ਿੰਦਗੀ ਵਿਚ ਕੋਈ ਆਖਰੀ ਮੁਕਾਮ ਨਹੀਂ ਹੈ। ਜ਼ਿੰਦਗੀ ਬਹੁਤ ਲੰਬੀ ਹੈ ਅਤੇ ਇਸ ਵਿਚ ਬਹੁਤ ਪੜਾਅ ਆਉਂਦੇ ਹਾਂ। ਪ੍ਰੀਖਿਆ ਇਕ ਛੋਟਾ ਜਿਹਾ ਪੜਾਅ ਹੈ।
ਪ੍ਰੀਖਿਆ ’ਤੇ ਚਰਚਾ ਦੇ ਤਾਜ਼ਾ ਸੈਸ਼ਨ ਵਿਚ ਡਿਜ਼ੀਟਲ ਮਾਧਿਅਮ ਨਾਲ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇਕਰ ਬੱਚਿਆਂ ’ਤੇ ਬਾਹਰੀ ਦਬਾਅ ਘੱਟ ਹੋ ਜਾਂਦਾ ਹੈ ਤਾਂ ਉਹ ਕਦੇ ਪ੍ਰੀਖਿਆ ਦਾ ਦਬਾਅ ਮਹਿਸੂਸ ਨਹੀਂ ਕਰਨਗੇ। ਆਂਧਰਾ ਪ੍ਰਦੇਸ਼ ਦੇ ਐੱਮ. ਪੱਲਵੀ ਅਤੇ ਮਲੇਸ਼ੀਆ ਦੇ ਅਰਪਣ ਪੰਡਿਤ ਨੇ ਪ੍ਰਧਾਨ ਮੰਤਰੀ ਕੋਲੋਂ ਪ੍ਰੀਖਿਆ ਦਾ ਡਰ ਖਤਮ ਕਰਨ ਦਾ ਉਪਾਅ ਪੁੱਛਿਆ ਸੀ। ਇਸਦੇ ਜਵਾਬ ਵਿਚ ਪ੍ਰਧਾਨ ਮੰਤਰੀ ਨੇ ਇਹ ਗੱਲ ਕਹੀ। ਉਨ੍ਹਾਂ ਨੇ ਮਾਪਿਆਂ, ਅਧਿਆਪਕਾਂ ਨੂੰ ਵਿਦਿਆਰਥੀਆਂ ’ਤੇ ਬੇਲੋੜਾ ਦਬਾਅ ਨਾ ਪਾਉਣ ਦੀ ਅਪੀਲ ਕੀਤੀ।
ਉਨ੍ਹਾਂ ਕਿਹਾ ਕਿ ਅਜਿਹਾ ਨਹੀਂ ਹੈ ਕਿ ਪ੍ਰੀਖਿਆ ਆਖਰੀ ਮੌਕਾ ਹੈ, ਸਗੋਂ ਉਹ ਇਕ ਤਰ੍ਹਾਂ ਨਾਲ ਲੰਬੀ ਜ਼ਿੰਦਗੀ ਜੀਣ ਲਈ ਆਪਣੇ ਆਪ ਨੂੰ ਤਿਆਰ ਕਰਨ ਦਾ ਉੱਤਮ ਮੌਕਾ ਹੈ। ਸਮੱਸਿਆ ਤਦ ਹੁੰਦੀ ਹੈ, ਜਦੋਂ ਅਸੀ ਪ੍ਰੀਖਿਆ ਨੂੰ ਹੀ ਜੀਵਨ ਦੇ ਸੁਪਨਿਆਂ ਦਾ ਅੰਤ ਮੰਨ ਲੈਂਦੇ ਹਾਂ ਅਤੇ ਜੀਣ-ਮਰਨ ਦਾ ਸਵਾਲ ਬਣਾ ਲੈਂਦੇ ਹਾਂ। ਪ੍ਰੀਖਿਆ ਜੀਵਨ ਨੂੰ ਤਰਾਸ਼ਣ ਦਾ ਇਕ ਮੌਕਾ ਹੈ ਅਤੇ ਲੋਕਾਂ ਨੂੰ ਆਪਣੇ ਬੱਚਿਆਂ ਨੂੰ ਤਣਾਅਮੁਕਤ ਜੀਵਨ ਦੇਣਾ ਚਾਹੀਦਾ ਹੈ।
ਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
81 ਸਾਲ ਦੀ ਦਾਦੀ ਨੇ ਨੂੰਹਾਂ ਨੂੰ ਕਿਹਾ- ‘ਤੁਸੀਂ ਘਰ ਸੰਭਾਲੋ, ਮੈਂ ਚੋਣ ਲੜਾਂਗੀ’
NEXT STORY