ਨਵੀਂ ਦਿੱਲੀ—ਸੋਮਵਾਰ ਨੂੰ ਸੰਸਦ ਦੇ ਬਜਟ ਸੈਸ਼ਨ ਦੇ ਦੂਸਰੇ ਪੜਾਅ 'ਚ ਹੰਗਾਮੇ ਕਾਰਨ ਬਿਲਕੁਲ ਵੀ ਕੰਮ ਨਹੀਂ ਹੋ ਸਕਿਆ ਅਤੇ ਲੋਕ ਸਭਾ 'ਚ ਤਾਂ ਦਿਨ ਭਰ ਤਕ ਲਈ ਕਾਰਵਾਈ ਮੁਲਤਵੀ ਕਰਨੀ ਪਈ। ਪੀ. ਐੱਨ. ਬੀ. ਫਰਾਡ ਅਤੇ ਨੀਰਵ ਮੋਦੀ 'ਤੇ ਰਾਜ ਸਭਾ 'ਚ ਕਾਫੀ ਹੰਗਾਮਾ ਹੋਇਆ ਅਤੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਮੰਗਲਵਾਰ 11 ਵਜੇ ਤਕ ਲਈ ਸਦਨ ਦੀ ਕਾਰਵਾਈ ਮੁਲਤਵੀ ਕਰ ਦਿੱਤੀ।
ਸੈਸ਼ਨ ਦੇ ਪਹਿਲੇ ਦਿਨ ਦੀ ਸ਼ੁਰੂਆਤ ਹੀ ਹੰਗਾਮੇ ਨਾਲ ਹੋਈ। ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਦੀ ਮੰਗ ਨੂੰ ਲੈ ਕੇ ਮਚੇ ਹੰਗਾਮੇ ਕਾਰਨ ਲੋਕ ਸਭਾ ਦੁਪਹਿਰ 12 ਵਜੇ ਤਕ ਲਈ ਮੁਲਤਵੀ ਹੋ ਗਈ। ਇਸ ਤੋਂ ਬਾਅਦ ਦਿਨ ਭਰ ਲਈ ਮੁਲਤਵੀ ਕਰਨੀ ਪਈ।
ਰਾਜ ਸਭਾ ਵੀ ਇਸ ਮਾਮਲੇ 'ਤੇ ਅਤੇ ਪੀ. ਐੱਨ. ਬੀ. ਫਰਾਡ ਨੂੰ ਲੈ ਕੇ ਹੰਗਾਮੇ ਦੇ ਕਾਰਨ ਪਹਿਲਾਂ 11.20 ਮਿੰਟ ਤਕ ਲਈ ਮੁਲਤਵੀ ਹੋਈ, ਫਿਰ ਕਾਰਵਾਈ ਸ਼ੁਰੂ ਹੋਣ ਤੋਂ ਬਾਅਦ ਹੰਗਾਮਾ ਜਾਰੀ ਰਿਹਾ ਅਤੇ ਕਾਰਵਾਈ 2 ਵਜੇ ਤਕ ਲਈ ਅਤੇ ਫਿਰ ਪੂਰੇ ਦਿਨ ਲਈ ਮੁਲਤਵੀ ਕਰਨੀ ਪਈ। ਕਾਂਗਰਸ ਸਮੇਤ ਸਾਰੀਆਂ ਵਿਰੋਧੀ ਪਾਰਟੀਆਂ ਕੇਂਦਰ ਸਰਕਾਰ ਨੂੰ ਪੀ. ਐੱਨ. ਬੀ. ਫਰਾਡ ਕੇਸ 'ਚ ਘੇਰਨ 'ਚ ਜੁਟੀਆਂ ਹਨ। ਲੋਕ ਸਭਾ 'ਚ ਪੀ. ਐੱਨ. ਬੀ. ਫਰਾਡ ਕੇਸ 'ਤੇ ਚਰਚਾ ਲਈ ਆਰ. ਜੇ. ਡੀ. ਦੇ ਮੈਂਬਰ ਜੇ. ਪੀ. ਯਾਦਵ ਨੇ ਕੰਮ ਰੋਕੂ ਮਤਾ ਲਿਆਉਣ ਦਾ ਨੋਟਿਸ ਦਿੱਤਾ। ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਨਰੇਸ਼ ਅਗਰਵਾਲ ਨੇ ਰਾਜ ਸਭਾ 'ਚ ਇਸ ਮਾਮਲੇ 'ਤੇ ਕੰਮ ਰੋਕੂ ਮਤੇ ਦਾ ਨੋਟਿਸ ਦਿੱਤਾ।
ਇਸੇ ਦੌਰਾਨ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਸੰਸਦ ਭਵਨ ਦੇ ਬਾਹਰ ਪੀ. ਐੱਨ. ਬੀ. ਸਕੈਮ ਦੇ ਵਿਰੋਧ 'ਚ ਗਾਂਧੀ ਜੀ ਦੀ ਮੂਰਤੀ ਦੇ ਸਾਹਮਣੇ ਪ੍ਰਦਰਸ਼ਨ ਕੀਤਾ। ਪੀ. ਐੱਨ. ਬੀ. ਫਰਾਡ ਕੇਸ 'ਤੇ ਜਵਾਬ ਦਿੰਦੇ ਹੋਏ ਰੇਲ ਮੰਤਰੀ ਪਿਯੂਸ਼ ਗੋਇਲ ਨੇ ਕਿਹਾ, ''ਨੀਰਵ ਮੋਦੀ ਅਤੇ ਮੇਹੁਲ ਚੌਕਸੀ ਦਾ ਮਾਮਲਾ ਕਾਂਗਰਸ ਨਾਲ ਜੁੜਿਆ ਹੋਇਆ ਹੈ। ਇਹ ਸਮੱਸਿਆ ਉਨ੍ਹਾਂ ਦੇ ਹੀ ਦੌਰ 'ਚ ਸ਼ੁਰੂ ਹੋਈ ਸੀ। ਉਹ ਇਸ ਮਾਮਲੇ 'ਤੇ ਦੇਸ਼ ਨੂੰ ਭੁਲੇਖੇ 'ਚ ਨਹੀਂ ਪਾ ਸਕਦੇ।
'ਤਰੀਕ 'ਤੇ ਤਰੀਕ' ਹੁਣ ਹੋਰ ਨਹੀਂ : ਬੰਬੇ ਹਾਈ ਕੋਰਟ
NEXT STORY