ਨਵੀਂ ਦਿੱਲੀ— ਦੇਸ਼ ਦੀ ਅਰਥ ਵਿਵਸਥਾ ਦੀਆਂ ਚੁਣੌਤੀਆਂ ਨੂੰ ਰੇਖਾਂਕਿਤ ਕਰਨ ਵਾਲੀ ਆਰਥਿਕ ਸਮੀਖਿਆ ਵੀਰਵਾਰ ਨੂੰ ਸੰਸਦ 'ਚ ਪੇਸ਼ ਕੀਤਾ ਜਾਵੇਗੀ। ਭਾਰਤੀ ਜਨਤਾ ਪਾਰਟੀ ਨੇ ਬੁੱਧਵਾਰ ਨੂੰ ਇਕ ਵਹਿਪ ਜਾਰੀ ਕਰ ਕੇ ਆਪਣੇ ਸੰਸਦ ਮੈਂਬਰਾਂ ਨੂੰ ਸਦਨ 'ਚ ਹਾਜ਼ਰ ਰਹਿਣ ਲਈ ਕਿਹਾ ਹੈ। ਪਾਰਟੀ ਨੇ ਸੰਸਦ ਮੈਂਬਰਾਂ ਨੂੰ ਕਿਹਾ ਹੈ ਕਿ ਉਹ ਹਰ ਹਾਲ 'ਚ ਵੀਰਵਾਰ ਨੂੰ ਲੋਕ ਸਭਾ 'ਚ ਮੌਜੂਦ ਰਹਿਣ। ਮੁੱਖ ਆਰਥਿਕ ਸਲਾਹਕਾਰ ਕ੍ਰਿਸ਼ਣਮੂਰਤੀ ਸੁਬਰਮਣੀਅਮ ਨੇ ਸਮੀਖਿਆ ਤਿਆਰ ਕੀਤੀ ਹੈ ਅਤੇ ਇਸ 'ਚ ਦੁਨੀਆ ਦੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਦੇ ਰਸਤੇ 'ਚ ਦੇਸ਼ ਦੇ ਸਾਹਮਣੇ ਚੁਣੌਤੀਆਂ ਨੂੰ ਰੇਖਾਂਕਿਤ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਤੋਂ ਪਹਿਲਾਂ ਵੀ ਅਹਿਮ ਬਿੱਲਾਂ ਜਾਂ ਮੁੱਦਿਆਂ 'ਤੇ ਚਰਚਾ ਤੋਂ ਪਹਿਲਾਂ ਭਾਜਪਾ ਆਪਣੇ ਸੰਸਦ ਮੈਂਬਰਾਂ ਨੂੰ ਲੋਕ ਸਭਾ 'ਚ ਆਪਣੀ ਹਾਜ਼ਰੀ ਯਕੀਨੀ ਕਰਨ ਲਈ ਵਹਿਪ ਜਾਰੀ ਕਰ ਚੁਕੀ ਹੈ। ਦੱਸਣਯੋਗ ਹੈ ਕਿ 542 ਸੀਟਾਂ ਵਾਲੇ ਹੇਠਲੇ ਸਦਨ 'ਚ ਭਾਜਪਾ ਦੇ 303 ਸੰਸਦ ਮੈਂਬਰ ਹਨ ਅਤੇ ਉਹ ਬਹੁਮਤ 'ਚ ਹਨ।
ਸ਼ੁੱਕਰਵਾਰ ਨੂੰ ਪੇਸ਼ ਹੋਵੇਗਾ ਪਹਿਲਾ ਬਜਟ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਪਹਿਲਾ ਬਜਟ ਸ਼ੁੱਕਰਵਾਰ ਨੂੰ ਪੇਸ਼ ਕਰੇਗੀ, ਜਦੋਂ ਕਿ ਆਰਥਿਕ ਸਮੀਖਿਆ ਬਜਟ ਤੋਂ ਇਕ ਦਿਨ ਪਹਿਲਾਂ ਹੋ ਰਹੀ ਹੈ। ਇਸ ਸਮੀਖਿਆ 'ਚ ਸਾਲ 2024 ਤੱਕ ਦੇਸ਼ ਦੀ ਅਰਥਵਿਵਸਥਾ ਦਾ ਆਕਾਰ ਦੁੱਗਣੇ ਤੋਂ ਵਧ ਕਰ ਕੇ 5 ਹਜ਼ਾਰ ਅਰਬ ਡਾਲਰ 'ਤੇ ਪਹੁੰਚਾਉਣ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਟੀਚੇ ਨੂੰ ਪੂਰਾ ਕਰਨ ਲਈ ਸੁਧਾਰਾਂ ਦੀ ਪੂਰੀ ਰੂਪਰੇਖਾ ਪੇਸ਼ ਕੀਤੇ ਦੀ ਉਮੀਦ ਹੈ।
ਮੁੱਖ ਆਰਥਿਕ ਸਲਾਹਕਾਰ ਨੇ ਟਵਿੱਟਰ 'ਤੇ ਲਿਖਿਆ,''ਮੇਰੀ ਅਤੇ ਨਵੀਂ ਸਰਕਾਰ ਦੀ ਪਹਿਲੀ ਆਰਥਿਕ ਸਮੀਖਿਆ ਦੇ ਸੰਸਦ ਸਾਹਮਣੇ ਰਖੇ ਜਾਣ ਨੂੰ ਲੈ ਕੇ ਉਤਸ਼ਾਹ ਹਾਂ।'' ਸਾਲ 2018-19 ਦੀ ਆਰਥਿਕ ਸਮੀਖਿਆ ਅਜਿਹੇ ਸਮੇਂ ਪੇਸ਼ ਕੀਤੀ ਜਾ ਰਹੀ ਹੈ, ਜਦੋਂ ਅਰਥਵਿਵਸਥਾ ਮੁੜ ਨਿਰਮਾਣ ਅਤੇ ਖੇਤੀ ਖੇਤਰ 'ਚ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ। ਪਿਛਲੇ ਵਿੱਤ ਸਾਲ 'ਚ ਜਨਵਰੀ-ਮਾਰਚ ਤਿਮਾਹੀ 'ਚ ਆਰਥਿਕ ਵਾਧਾ 5 ਸਾਲ ਦੇ ਘੱਟੋ-ਘੱਟ ਪੱਧਰ 5.8 ਫੀਸਦੀ 'ਤੇ ਆ ਗਿਆ।
ਆਸਾਨ ਨਹੀਂ ਹੋਵੇਗੀ ਰਾਹੁਲ ਦੀ ਥਾਂ ਕਾਂਗਰਸ ਲਈ ਪ੍ਰਧਾਨ ਅਹੁਦੇ ਦੀ ਚੋਣ
NEXT STORY