ਨਵੀਂ ਦਿੱਲੀ (ਨਵੋਦਿਆ ਟਾਈਮਜ਼) – ਦਿੱਲੀ ਹਵਾਈ ਅੱਡੇ ਤੋਂ ਗੋਆ ਜਾਣ ਵਾਲੀ ਸਪਾਈਸਜੈੱਟ ਦੀ ਫਲਾਈਟ ਦੇ ਸ਼ਨੀਵਾਰ ਨੂੰ ਸਾਢੇ 6 ਘੰਟੇ ਦੀ ਦੇਰੀ ਨਾਲ ਟੇਕ ਆਫ ਕਰਨ ਤੋਂ ਨਾਰਾਜ਼ ਯਾਤਰੀਆਂ ਨੇ ਦਿੱਲੀ ਹਵਾਈ ਅੱਡੇ ’ਤੇ ਹੰਗਾਮਾ ਕੀਤਾ। ਯਾਤਰੀਆਂ ਨੇ ਜਹਾਜ਼ ਕੰਪਨੀ ਦੇ ਮੁਲਾਜ਼ਮਾਂ ’ਤੇ ਪ੍ਰੇਸ਼ਾਨੀ ਵਿਚ ਕਿਸੇ ਕਿਸਮ ਦਾ ਸਹਿਯੋਗ ਨਾ ਕਰਨ ਦਾ ਦੋਸ਼ ਲਾਇਆ। ਯਾਤਰੀਆਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਖਾਣ-ਪੀਣ ਲਈ ਵੀ ਨਹੀਂ ਪੁੱਛਿਆ ਗਿਆ।
ਇਹ ਵੀ ਪੜ੍ਹੋ : Bank of Baroda ਨੇ ਗਾਹਕਾਂ ਨੂੰ ਦਿੱਤਾ ਝਟਕਾ, ਹੋਮ ਲੋਨ ਕੀਤਾ ਮਹਿੰਗਾ, ਜਾਣੋ ਕਿੰਨੀ ਵਧੀ ਵਿਆਜ ਦਰ
ਸਪਾਈਸਜੈੱਟ ਦੇ ਜਹਾਜ਼ ਰਾਹੀਂ ਦਿੱਲੀ ਤੋਂ ਗੋਆ ਜਾਣ ਵਾਲੇ ਇਕ ਯਾਤਰੀ ਸੌਰਭ ਸਿਨਹਾ ਨੇ ਐਕਸ ’ਤੇ ਪੋਸਟ ਕਰ ਕੇ ਦੱਸਿਆ ਕਿ ਉਨ੍ਹਾਂ ਦੀ ਸਪਾਈਸਜੈੱਟ ਦੀ ਫਲਾਈਟ ਨੰ. ਐੱਸ. ਜੀ. 211 ਸ਼ਨੀਵਾਰ ਸਵੇਰੇ 9 ਵੱਜ ਕੇ 35 ਮਿੰਟ ’ਤੇ ਆਈ. ਜੀ. ਆਈ. ਏਅਰਪੋਰਟ ਤੋਂ ਉਡਾਣ ਭਰਨ ਵਾਲੀ ਸੀ ਪਰ ਇਸ ਦਾ ਸਮਾਂ ਵਧਾ ਕੇ ਪਹਿਲਾਂ 10.35 ਕੀਤਾ ਗਿਆ ਅਤੇ ਫਿਰ 11 ਵਜੇ ਉਡਾਣ ਭਰਨ ਦੀ ਗੱਲ ਕਹੀ ਗਈ। ਇਸ ਤੋਂ ਬਾਅਦ ਦੱਸਿਆ ਗਿਆ ਕਿ ਦੁਪਹਿਰ 3 ਵੱਜ ਕੇ 35 ਮਿੰਟ ’ਤੇ ਉਨ੍ਹਾਂ ਦੀ ਫਲਾਈਟ ਜੰਮੂ ਤੋਂ ਦਿੱਲੀ ਆਏਗੀ।
ਇਹ ਵੀ ਪੜ੍ਹੋ : UPI Lite ਉਪਭੋਗਤਾਵਾਂ ਨੂੰ ਵੱਡੀ ਰਾਹਤ, ਹੁਣ ਵਾਰ-ਵਾਰ ਪੈਸੇ ਪਾਉਣ ਦੀ ਪਰੇਸ਼ਾਨੀ ਤੋਂ ਮਿਲੇਗਾ ਛੁਟਕਾਰਾ
ਤਕਨੀਕੀ ਸਮੱਸਿਆ ਕਾਰਨ ਹੋਈ ਦੇਰੀ
ਸਪਾਈਸਜੈੱਟ ਦੇ ਬੁਲਾਰੇ ਨੇ ਦੱਸਿਆ ਕਿ 8 ਜੂਨ ਨੂੰ ਸਪਾਈਸਜੈੱਟ ਦੀ ਦਿੱਲੀ ਤੋਂ ਗੋਆ ਜਾਣ ਵਾਲੀ ਫਲਾਈਟ ’ਚ ਤਕਨੀਕੀ ਕਾਰਨਾਂ ਕਰ ਕੇ ਦੇਰੀ ਹੋਈ। ਫਿਰ ਇਕ ਬਦਲਵੇਂ ਜਹਾਜ਼ ਦਾ ਪ੍ਰਬੰਧ ਕੀਤਾ ਗਿਆ। ਇਸ ਦੌਰਾਨ ਯਾਤਰੀਆਂ ਲਈ ਏਅਰਪੋਰਟ ’ਤੇ ਹੀ ਖਾਣ-ਪੀਣ ਦਾ ਇੰਤਜ਼ਾਮ ਕੀਤਾ ਗਿਆ, ਜਿਸ ਪਿੱਛੋਂ ਫਲਾਈਟ ਰਵਾਨਾ ਕਰ ਦਿੱਤੀ ਗਈ। ਜਹਾਜ਼ ਦੇ ਦੇਰੀ ਨਾਲ ਉੱਡਣ ’ਤੇ ਏਅਰਲਾਈਨਸ ਨੇ ਖੇਦ ਪ੍ਰਗਟ ਕੀਤਾ ਹੈ।
ਇਹ ਵੀ ਪੜ੍ਹੋ : ਕੰਗਨਾ ਰਣੌਤ ਨੂੰ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਦੇ ਪੱਖ 'ਚ ਆਏ ਰਾਕੇਸ਼ ਟਿਕੈਤ, ਆਖੀ ਇਹ ਵੱਡੀ ਗੱਲ
ਇਹ ਵੀ ਪੜ੍ਹੋ : NDA ਬੈਠਕ 'ਚ PM ਮੋਦੀ ਨੇ CM ਯੋਗੀ ਦੀ ਪਿੱਠ ਥਾਪੜੀ, ਕੈਮਰੇ 'ਚ ਕੈਦ ਹੋਇਆ ਅਹਿਮ 'ਪਲ'
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਰਿੰਦਰ ਮੋਦੀ ਨੇ ਯੁੱਧ ਸਮਾਰਕ, ਰਾਜਘਾਟ ਅਤੇ ਸਦੈਵ ਅਟਲ ਜਾ ਕੇ ਭੇਟ ਕੀਤੀ ਸ਼ਰਧਾਂਜਲੀ
NEXT STORY