ਨੈਸ਼ਨਲ ਡੈਸਕ- ਹਿਮਾਚਲ ਸਮੇਤ ਪੂਰੇ ਉੱਤਰ ਭਾਰਤ 'ਚ ਇਸ ਸਾਲ ਮਾਨਸੂਨ ਨੇ ਤਬਾਹੀ ਮਚਾਈ ਹੋਈ ਹੈ। ਹਿਮਾਚਲ ਪ੍ਰਦੇਸ਼ 'ਚ ਜ਼ਮੀਨ ਖਿਸਕਣ ਕਾਰਨ ਜਿੱਥੇ ਹਜ਼ਾਰਾਂ ਲੋਕਾਂ ਦੇ ਘਰ ਮਿੱਟੀ ਦੇ ਢੇਰ ਬਣ ਗਏ, ਉੱਥੇ ਹੀ ਉੱਤਰਾਖੰਡ 'ਚ ਵੀ ਮੀਂਹ ਜਾਰੀ ਹੈ। ਮੁਨਕਟੀਆ 'ਚ ਸੋਨਪ੍ਰਯਾਗ ਅਤੇ ਗੌਰੀਕੁੰਡ ਵਿਚਾਲੇ ਹਾਈਵੇਅ ਨੂੰ ਨੁਕਸਾਨ ਪਹੁੰਚਣ ਕਾਰਨ ਮਾਲ ਨਾਲ ਭਰੇ ਭਾਰੀ ਵਾਹਨਾਂ ਦੀ ਆਵਾਜਾਈ 'ਤੇ ਰੋਕ ਲਗਾ ਦਿੱਤੀ ਗਈ ਹੈ, ਜਿਸ ਕਾਰਨ ਗੌਰੀਕੁੰਡ ਸਮੇਤ ਕੇਦਾਰਨਾਥ ਧਾਮ ਵਿਚ ਜ਼ਰੂਰੀ ਵਸਤਾਂ ਦੀ ਸਪਲਾਈ 'ਚ ਵਿਘਨ ਪਿਆ ਹੈ ਅਤੇ ਇੱਥੇ ਯਾਤਰੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਲਾਕਾ ਵਾਸੀਆਂ ਨੇ ਇਸ ਟੁੱਟੀ ਸੜਕ ਨੂੰ ਜਲਦੀ ਤੋਂ ਜਲਦੀ ਠੀਕ ਕਰਨ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ: OMG! ਔਰਤ ਦੇ ਦਿਮਾਗ 'ਚ ਮਿਲਿਆ 8 ਸੈਂਟੀਮੀਟਰ ਜ਼ਿੰਦਾ ਕੀੜਾ, ਡਾਕਟਰ ਬੋਲੇ- ਕਰੀਅਰ ਦਾ ਇਹ ਪਹਿਲਾ ਹੈਰਾਨੀਜਨਕ ਮਾਮਲਾ
ਕੇਦਾਰ ਘਾਟੀ 'ਚ ਪਿਛਲੇ ਦਿਨਾਂ 'ਚ ਭਾਰੀ ਮੀਂਹ ਪਿਆ, ਜਿਸ ਕਾਰਨ ਸੋਨਪ੍ਰਯਾਗ ਅਤੇ ਗੌਰੀਕੁੰਡ ਵਿਚਕਾਰ ਨੈਸ਼ਨਲ ਹਾਈਵੇਅ ਨੂੰ ਨੁਕਸਾਨ ਪਹੁੰਚਿਆ ਹੈ। ਕਈ ਥਾਵਾਂ 'ਤੇ ਪਹਾੜਾਂ ਤੋਂ ਮਲਬਾ ਡਿੱਗਣ ਅਤੇ ਕਈ ਥਾਵਾਂ 'ਤੇ ਢਿੱਗਾਂ ਡਿੱਗਣ ਕਾਰਨ ਹਾਈਵੇਅ 'ਤੇ ਸਫਰ ਕਰਨਾ ਖਤਰਨਾਕ ਹੋ ਗਿਆ ਹੈ। ਇਸ ਦੌਰਾਨ ਵਪਾਰ ਮੰਡਲ ਦੇ ਪ੍ਰਧਾਨ ਗੌਰੀਕੁੰਡ ਰਾਮਚੰਦਰ ਗੋਸਵਾਮੀ ਨੇ ਦੱਸਿਆ ਕਿ ਸੋਨਪ੍ਰਯਾਗ ਗੌਰੀਕੁੰਡ ਦੇ ਵਿਚਕਾਰ ਮੁਨਕਟੀਆ ਨੇੜੇ ਘਾਟੀ ਪੁਲ ਦੇ ਇਕ ਹਿੱਸੇ ਨੂੰ ਨੁਕਸਾਨ ਪਹੁੰਚਣ ਕਾਰਨ ਵੱਡੇ ਵਾਹਨਾਂ ਦੀ ਆਵਾਜਾਈ 'ਤੇ ਪਾਬੰਦੀ ਲਗਾਈ ਗਈ ਹੈ। ਉਨ੍ਹਾਂ ਨੇ ਹਾਈਵੇਅ ਵਿਭਾਗ ਤੋਂ ਮੰਗ ਕੀਤੀ ਹੈ ਕਿ ਸੋਨਪ੍ਰਯਾਗ ਗੌਰੀਕੁੰਡ ਹਾਈਵੇਅ ਦੀ ਹਾਲਤ ਜਲਦੀ ਸੁਧਾਰੀ ਜਾਵੇ।
ਇਹ ਵੀ ਪੜ੍ਹੋ: ਪਾਕਿਸਤਾਨ ਗਈ ਭਾਰਤ ਦੀ ਅੰਜੂ ਦਾ ਨਵਾਂ ਬਿਆਨ ਆਇਆ ਸਾਹਮਣੇ, ਹੁਣ ਨਸਰੁੱਲਾ ਨਾਲ ਵਿਆਹ ਤੋਂ ਮੁਕਰੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਰੂਸੀ ਰਾਸ਼ਟਰਪਤੀ ਪੁਤਿਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਕੀਤਾ ਫ਼ੋਨ, G-20 ਸੰਮੇਲਨ ਵਿਚ ਹਿੱਸੇਦਾਰੀ ਬਾਰੇ ਕਹੀ ਇਹ ਗੱਲ
NEXT STORY